BREKAING- ਭਾਰਤ ਦੌਰੇ ’ਤੇ ਫਰਾਂਸ ਦੇ ਯੂਰਪ ਮਾਮਲਿਆਂ ਦੇ ਮੰਤਰੀ ਬੈਂਜਾਮਿਨ ਹੈਦਾਦ

Top Trending News ਕੌਮਾਂਤਰੀ ਰਾਸ਼ਟਰੀ

 

BREKAING- ਭਾਰਤ ਦੌਰੇ ’ਤੇ ਫਰਾਂਸ ਦੇ ਯੂਰਪ ਮਾਮਲਿਆਂ ਦੇ ਮੰਤਰੀ ਬੈਂਜਾਮਿਨ ਹੈਦਾਦ

ਨਵੀਂ ਦਿੱਲੀ, 4 ਅਕਤੂਬਰ 2026: ਫਰਾਂਸ ਦੇ ਯੂਰਪ ਮਾਮਲਿਆਂ ਦੇ ਮੰਤਰੀ ਬੈਂਜਾਮਿਨ ਹੈਦਾਦ 4 ਤੋਂ 6 ਅਕਤੂਬਰ ਤੱਕ ਭਾਰਤ ਦੇ ਦੌਰੇ ’ਤੇ ਹਨ। ਆਪਣੇ ਦੌਰੇ ਦੌਰਾਨ ਉਹ ਨਵੀਂ ਦਿੱਲੀ ਵਿੱਚ ਹੋਣ ਵਾਲੀ ‘ਮਿਊਨਿਖ ਲੀਡਰਜ਼ ਮੀਟਿੰਗ’ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ‘ਫਰਾਂਸ-ਭਾਰਤ 1.5 ਟਰੈਕ ਵਾਰਤਾਲਾਪ’ ਵਿੱਚ ਸ਼ਾਮਲ ਹੋਣ ਦੇ ਨਾਲ ‘ਰਾਇਸੀਨਾ ਫੋਰਮ ਫਾਰ ਦ ਫਿਊਚਰ ਆਫ ਡਿਪਲੋਮੈਸੀ’ ਨੂੰ ਵੀ ਸੰਬੋਧਨ ਕਰਨਗੇ।

ਮੰਤਰੀ ਹੈਦਾਦ ਦੌਰਾਨੇ ਦੌਰੇ ਦੌਰਾਨ ਫਰਾਂਸ, ਯੂਰਪੀ ਸੰਘ ਅਤੇ ਭਾਰਤ ਨਾਲ ਸਬੰਧਤ ਵੱਖ-ਵੱਖ ਹਿੱਸੇਦਾਰਾਂ, ਵਿਚਾਰਕ ਆਗੂਆਂ, ਥਿੰਕ-ਟੈਂਕਾਂ ਅਤੇ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਭਾਰਤ ਅਤੇ ਫਰਾਂਸ ਵਿਚਕਾਰ ਸਬੰਧਾਂ ਨੂੰ ‘ਸਪੈਸ਼ਲ ਗਲੋਬਲ ਸਟ੍ਰੈਟਜਿਕ ਪਾਰਟਨਰਸ਼ਿਪ’ ਦੇ ਪੱਧਰ ਤੱਕ ਉੱਚਾ ਕੀਤਾ ਗਿਆ ਹੈ।

ਦੌਰੇ ਤੋਂ ਪਹਿਲਾਂ ਹੈਦਾਦ ਨੇ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਦੇ ਸਬੰਧਾਂ ਵਿੱਚ ਤੇਜ਼ੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵਿਸ਼ਵ ਪੱਧਰੀ ਮੁੱਦਿਆਂ ’ਤੇ ਭਾਰਤੀ ਵਿਚਾਰਕਾਂ ਅਤੇ ਸਿਵਲ ਸੁਸਾਇਟੀ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਦੋਵਾਂ ਧਿਰਾਂ ਵਿਚਾਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਹਨ।