Breaking: ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ ਲਈ ਪੁਲਿਸ ਵੱਲੋਂ ਪੱਤਰਕਾਰਾਂ ਲਈ ਐਡਵਾਈਜਰੀ ਜਾਰੀ!

Top Trending News ਦਿੱਲੀ ਰਾਸ਼ਟਰੀ

 

Breaking: ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ ਲਈ ਪੁਲਿਸ ਵੱਲੋਂ ਪੱਤਰਕਾਰਾਂ ਲਈ ਐਡਵਾਈਜਰੀ ਜਾਰੀ!

ਨਵੀਂ ਦਿੱਲੀ 6 ਅਕਤੂਬਰ 2026

ਰਾਜਧਾਨੀ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਦੀ ਖ਼ਬਰਾਂ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਲਈ ਦਿੱਲੀ ਪੁਲਿਸ ਨੇ ਸਲਾਹ ਜਾਰੀ ਕੀਤੀ ਹੈ। ਪੁਲਿਸ ਨੇ ਪੱਤਰਕਾਰਾਂ ਨੂੰ ਪ੍ਰਦਰਸ਼ਨ ਵਾਲੀ ਥਾਂ ’ਤੇ ਆਪਣੀ ਪਛਾਣ ਸਪੱਸ਼ਟ ਰੱਖਣ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਕੀਤੀ ਜਾ ਰਹੀ ਕਾਰਵਾਈ ਜਾਂ ਆਵਾਜਾਈ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਪਾਉਣ ਦੀ ਅਪੀਲ ਕੀਤੀ ਹੈ।

ਦਿੱਲੀ ਪੁਲਿਸ ਨੇ ਸਮਾਜਿਕ ਮਾਧਿਅਮ ‘ਐਕਸ’ ’ਤੇ ਸੁਨੇਹਾ ਸਾਂਝਾ ਕਰਦਿਆਂ ਕਿਹਾ ਕਿ ਖ਼ਬਰ ਮਹੱਤਵਪੂਰਨ ਹੈ, ਪਰ ਉਸ ਨੂੰ ਹਾਸਲ ਕਰਨ ਦਾ ਢੰਗ ਵੀ ਓਨਾ ਹੀ ਅਹਿਮ ਹੈ। ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਾਂ ਦੀ ਕਵਰੇਜ ਲਈ ਮੌਕੇ ’ਤੇ ਪਹੁੰਚਣ ਵਾਲੇ ਪੱਤਰਕਾਰ ਆਪਣੇ ਅਦਾਰੇ ਵੱਲੋਂ ਜਾਰੀ ਵੈਧ ਪਛਾਣ ਪੱਤਰ ਲਾਜ਼ਮੀ ਤੌਰ ’ਤੇ ਨਾਲ ਰੱਖਣ।

ਇਸ ਦੇ ਨਾਲ ਹੀ ਜਿਨ੍ਹਾਂ ਪੱਤਰਕਾਰਾਂ ਕੋਲ ਪ੍ਰੈੱਸ ਸੂਚਨਾ ਬਿਊਰੋ (PIB) ਜਾਂ ਦਿੱਲੀ ਸੂਚਨਾ ਅਤੇ ਪ੍ਰਚਾਰ ਨਿਰਦੇਸ਼ਾਲੇ (DIP) ਵੱਲੋਂ ਜਾਰੀ ਮਾਨਤਾ ਪੱਤਰ ਹਨ, ਉਹ ਵੀ ਆਪਣੇ ਨਾਲ ਰੱਖ ਸਕਦੇ ਹਨ। ਪੁਲਿਸ ਨੇ ਪੱਤਰਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਪਛਾਣ ਪੱਤਰ ਅਜਿਹੀ ਥਾਂ ’ਤੇ ਲਗਾ ਕੇ ਰੱਖਣ, ਜਿੱਥੇ ਮੌਕੇ ’ਤੇ ਤਾਇਨਾਤ ਸੁਰੱਖਿਆ ਕਰਮਚਾਰੀ ਉਨ੍ਹਾਂ ਦੀ ਪਛਾਣ ਆਸਾਨੀ ਨਾਲ ਕਰ ਸਕਣ।