- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਸਬੰਧਿਤ ਇਫਟੂ) ਬਲਾਕ ਮੋਰਿੰਡਾ ਦਾ ਚੋਣ ਇਜਲਾਸ ਹੋਇਆ
- ਜਸਪਾਲ ਸਿੰਘ ਚਲਾਕੀ ਨੂੰ ਪ੍ਰਧਾਨ, ਰੁਪਿੰਦਰ ਸਿੰਘ ਬਮਨਾੜਾ ਨੂੰ ਸਕੱਤਰ ਚੁਣਿਆ ਗਿਆ
ਮੋਰਿੰਡਾ,10, ਨਵੰਬਰ (ਦੇਸ਼ ਕਲਿੱਕ ਬਿਊਰੋ): ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀ ਜਥੇਬੰਦੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸਬੰਧਿਤ ਇਫਟੂ ਬਲਾਕ ਮੋਰਿੰਡਾ ਦਾ ਚੋਣ ਇਜਲਾਸ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋਂ ਦੀ ਪ੍ਰਧਾਨਗੀ ਹੇਠ ਲੇਬਰ ਚੌਂਕ ਮੋਰਿੰਡਾ ਵਿਖੇ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਫਟੂ ਦੇ ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ ਨੇ ਦੱਸਿਆ ਕਿ ਇਜਲਾਸ ਵਿੱਚ ਸ਼ਾਮਿਲ ਮਿਸਤਰੀਆਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਜਿਲਾ ਸਕੱਤਰ ਨੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਜ਼ਦੂਰਾਂ ਦੇ ਇਤਿਹਾਸਿਕ ਰੋਲ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਜਦੋਂ ਵੀ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਹਨ।
ਉਸ ਵਿੱਚ ਮਜ਼ਦੂਰ ਜਮਾਤ ਦਾ ਵੱਡਾ ਰੋਲ ਰਿਹਾ। ਮਜ਼ਦੂਰ ਜਮਾਤ ਦੇ ਸੰਘਰਸ਼ ਸਦਕਾ ਹੀ ਕਿਰਤ ਵਿਭਾਗ, ਕਿਰਤ ਕਾਨੂੰਨ ,ਲੇਬਰ ਵੈਲਫੇਅਰ ਬੋਰਡ, ਅਤੇ ਹੋਰ ਭਲਾਈ ਸਕੀਮਾਂ ਹਾਕਮ ਜਮਾਤਾਂ ਨੂੰ ਲਿਆਉਣੀਆਂ ਪਈਆਂ। ਅੱਜ ਦੇ ਮੌਜੂਦਾ ਹਾਕਮਾਂ ਨੇ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਕਾਰਪੋਰੇਟਰਾਂ ਦੇ ਪੱਖ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।।ਜਿਸ ਤਹਿਤ ਅੱਠ ਘੰਟੇ ਦੀ ਦਿਹਾੜੀ ਦਾ ਖਾਤਮਾ ਕਰਕੇ 12 ਘੰਟੇ ਚ ਤਬਦੀਲ ਕਰਨਾ, 43 ਲੇਬਰ ਕਾਨੂੰਨਾਂ ਨੂੰ ਭੰਗ ਕਰਕੇ ਚਾਰ ਕੌਡਾਂ ਵਿੱਚ ਤਬਦੀਲ ਕਰਕੇ ਮਜ਼ਦੂਰ ਜਮਾਤ ਦਾ ਖੂਨ ਨਿਚੋੜਿਆ ਜਾ ਰਿਹਾ ਹੈ। ਇਹਨਾਂ ਲੇਬਰ ਵੈਲਫੇਅਰ ਬੋਰਡ ਵੱਲੋਂ ਜਾਰੀ 14 ਸਕੀਮਾਂ ਨੂੰ ਲਾਗੂ ਕਰਾਉਣ ਲਈ ਉਸਾਰੀ ਨਾਲ ਸੰਬੰਧਿਤ ਸਮੁੱਚੇ ਕਿਰਤੀਆਂ ਨੂੰ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣਾ ਪਵੇਗਾ।
ਇਜਲਾਸ ਦੌਰਾਨ ਮਤੇ ਪਾਸ ਕਰਕੇ ਮੰਗ ਕੀਤੀ ਕਿ ਅੱਠ ਘੰਟੇ ਦੀ ਦਿਹਾੜੀ ਦੇ ਕਾਨੂੰਨ ਨੂੰ ਬਹਾਲ ਰੱਖਿਆ ਜਾਵੇ, ਮਜ਼ਦੂਰਾਂ ਦੀ ਘੱਟੋ ਘੱਟ 10 ਹਜਾਰ ਪੈਨਸ਼ਨ ਕੀਤੀ ਜਾਵੇ, ਐਕਸ ਗਰੇਸ਼ੀਆ ਮੈਡੀਕਲ ਕਲੇਮ ਆਦਿ ਵਿੱਚ 15ਵੇਂ ਲੇਬਰ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਵਾਧਾ ਕੀਤਾ ਜਾਵੇ ।ਇਸ ਮੌਕੇ ਸਰਬ ਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਚੇਅਰਮੈਨ ਨਿਰਮਲ ਸਿੰਘ ਮੋਰਿੰਡਾ,ਪ੍ਰਧਾਨ ਜਸਪਾਲ ਸਿੰਘ ਚਲਾਕੀ ,ਸੀਨੀਅਰ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਰੰਗੀਆ, ਸੀਨੀਅਰ ਮੀਤ ਪ੍ਰਧਾਨ ਭਰਤ ਪ੍ਰਕਾਸ਼, ਮੀਤ ਪ੍ਰਧਾਨ ਦਰਸ਼ਨ ਸਿੰਘ , ਮੀਤ ਪ੍ਰਧਾਨ ਮਨਜੀਤ ਸਿੰਘ,ਕੈਸ਼ੀਅਰ ਰਣਵੀਰ ਸਿੰਘ ਕਾਂਝਲਾ, ਸਕੱਤਰ ਰੁਪਿੰਦਰ ਸਿੰਘ ਬਮਨਾੜਾ, ਪ੍ਰੈੱਸ ਸਕੱਤਰ ਬਲਵੀਰ ਸਿੰਘ ,ਪ੍ਰਚਾਰ ਸਕੱਤਰ ਸੋਹਣ ਸਿੰਘ ,ਸਲਾਹਕਾਰ ਗੁਰਮੀਤ ਸਿੰਘ ਕਾਂਝਲਾ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।





