ਖੁੱਲ੍ਹੇ ਸੀਵਰੇਜ ’ਚ ਡਿੱਗੇ 4 ਸਾਲਾ ਇਮਰਾਨ ਦੀ ਮੌਤ, 24 ਘੰਟਿਆਂ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ’ਚੋਂ ਮਿਲੀ ਲਾਸ਼

Top Trending News ਦਿੱਲੀ ਰਾਸ਼ਟਰੀ

 

ਖੁੱਲ੍ਹੇ ਸੀਵਰੇਜ ’ਚ ਡਿੱਗੇ 4 ਸਾਲਾ ਇਮਰਾਨ ਦੀ ਮੌਤ, 24 ਘੰਟਿਆਂ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ’ਚੋਂ ਮਿਲੀ ਲਾਸ਼

ਨਵੀਂ ਦਿੱਲੀ 12 ਨਵੰਬਰ 2026

ਦਿੱਲੀ ਦੇ ਬਾਹਰੀ ਇਲਾਕੇ ਬਾਪਰੋਲਾ ਵਿੱਚ ਖੁੱਲ੍ਹੇ ਸੀਵਰੇਜ ਵਿੱਚ ਡਿੱਗੇ ਚਾਰ ਸਾਲਾ ਮਾਸੂਮ ਬੱਚੇ ਇਮਰਾਨ ਦੀ ਭਾਲ ਲਈ ਚਲਾਇਆ ਗਿਆ ਬਚਾਅ ਅਭਿਆਨ ਬੇਹੱਦ ਦੁਖਦਾਈ ਅੰਤ ਨਾਲ ਸਮਾਪਤ ਹੋਇਆ। ਕਰੀਬ 24 ਘੰਟਿਆਂ ਤੱਕ ਚੱਲੀ ਤਲਾਸ਼ੀ ਮੁਹਿੰਮ ਤੋਂ ਬਾਅਦ ਬੁੱਧਵਾਰ ਨੂੰ ਬੱਚੇ ਦੀ ਲਾਸ਼ ਨਿਲੋਠੀ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਵਿੱਚੋਂ ਬਰਾਮਦ ਹੋਈ।

ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਪੁਲਿਸ ਮੁਤਾਬਕ ਬੱਚੇ ਦੀ ਲਾਸ਼ ਦੇ ਕਈ ਟੁਕੜੇ ਹੋ ਚੁੱਕੇ ਸਨ। ਮੁੱਢਲੇ ਖ਼ਦਸ਼ੇ ਅਨੁਸਾਰ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਲਈ ਪਲਾਂਟ ਵਿੱਚ ਲੱਗੀਆਂ ਵੱਡੀਆਂ ਅਤੇ ਤੇਜ਼ ਰਫ਼ਤਾਰ ਮਸ਼ੀਨਾਂ ਦੀ ਲਪੇਟ ਵਿੱਚ ਆਉਣ ਕਾਰਨ ਬੱਚੇ ਦਾ ਸਰੀਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਜ਼ਿਕਰਯੋਗ ਹੈ ਕਿ ਇਮਰਾਨ ਦੇ ਸੀਵਰੇਜ ਵਿੱਚ ਡਿੱਗਣ ਤੋਂ ਬਾਅਦ ਉਸ ਦੀ ਭਾਲ ਲਈ ਬਚਾਅ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਕਰੀਬ ਇੱਕ ਦਿਨ ਦੀ ਮੁਸ਼ੱਕਤ ਤੋਂ ਬਾਅਦ ਉਸ ਦੀ ਲਾਸ਼ ਮਿਲਣ ਨਾਲ ਪਰਿਵਾਰ ਦੀਆਂ ਉਮੀਦਾਂ ਖ਼ਤਮ ਹੋ ਗਈਆਂ। ਇਸ ਦਰਦਨਾਕ ਹਾਦਸੇ ਨੇ ਖੁੱਲ੍ਹੇ ਸੀਵਰੇਜ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।