ਭਗਵੰਤ ਮਾਨ ਹੋਰਾਂ ਦਾ ਸਪਸ਼ਟ ਸੰਦੇਸ਼: ਸੂਬੇ ਨੂੰ ਫਿਰ ਤੋਂ ਬਣਾਉਣਾ ਹੈ ਰੰਗਲਾ ਪੰਜਾਬ: ਸਰਬਜੀਤ ਸਿੰਘ ਸਮਾਣਾ
ਮੇਰਾ ਘਰ ਮੇਰੇ ਨਾਮ- ਸਕੀਮ ਤਹਿਤ ਸਰਬਜੀਤ ਸਿੰਘ ਸਮਾਣਾ ਹੋਰਾਂ ਹਲਕੇ ਦੇ ਵਸ਼ਿੰਦਿਆ ਨੂੰ ਸੌਂਪੇ ਪ੍ਰੋਪਰਟੀ ਕਾਰਡ
ਮੋਹਾਲੀ 20 ਨਵੰਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਦੇ ਵੱਲੋਂ ਲੋਕ ਪੱਖੀ ਸਕੀਮਾਂ ਨੂੰ ਲਗਾਤਾਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ “ਮੇਰਾ ਘਰ ਮੇਰੇ ਨਾਮ”- ਸਕੀਮ ਦੇ ਤਹਿਤ ਪਿੰਡ ਮਨਾਣਾ ਅਤੇ ਗੋਬਿੰਦਗੜ੍ਹ ਵਿਖੇ ਉਥੋਂ ਦੇ ਵਸਿੰਦਿਆਂ ਨੂੰ ਉਹਨਾਂ ਦੀ ਪ੍ਰੋਪਰਟੀ ਦੇ ਨਾਲ ਸੰਬੰਧਿਤ ਦਸਤਾਵੇਜ਼- ਪ੍ਰੋਪਰਟੀ ਕਾਰਡ ਸੌਂਪੇ ਗਏ ਹਨ, ਅਤੇ ਇਸ ਸਿਲਸਿਲਾ ਇੱਥੇ ਹੀ ਖਤਮ ਨਹੀਂ, ਸਗੋਂ ਅਗਾਂਹ ਵੀ ਲਗਾਤਾਰ ਚਲਦਾ ਰਹੇਗਾ, ਇਹ ਗੱਲ ਅੱਜ ਮੋਹਾਲੀ ਨਗਰ ਨਿਗਮ ਦੇ ਮੇਅਰ -ਸਰਬਜੀਤ ਸਿੰਘ ਸਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ।
ਮੇਅਰ ਸਰਬਜੀਤ ਸਿੰਘ ਸਮਾਣਾ ਹੋਰਾਂ ਦੇ ਵੱਲੋਂ ਪਿੰਡ ਮਨਾਣਾ ਵਿਖੇ 166, ਜਦਕਿ ਪਿੰਡ ਗੋਬਿੰਦਗੜ ਵਿਖੇ ਕੁੱਲ 538 ਲੋਕਾਂ ਨੂੰ ਪ੍ਰੋਪਰਟੀ ਕਾਰਡ ਸੌਂਪੇ ਗਏ, ਮੇਅਰ ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਲੋਕਾਂ ਦੀ ਮਲਕੀਅਤ ਦੇ ਮਾਲਕੀ ਹੱਕ ਸਹੀ ਮਾਇਨੇ ਦੇ ਵਿੱਚ ਪ੍ਰੋਪਰਟੀ ਕਾਰਨ ਬਣਾ ਕੇ ਉਹਨਾਂ ਨੂੰ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ” ਮੇਰਾ ਘਰ ਮੇਰੇ ਨਾਮ”- ਦੇ ਤਹਿਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ, ਆਪਣੀਆਂ ਹੀ ਜਮੀਨਾਂ ਦੇ ਮਾਲਕੀ ਹੱਕ ਲੈਣ ਦੇ ਲਈ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿੰਨੇ ਸਾਲ ਲੱਗ ਗਏ ਅਤੇ ਇਹਨਾਂ ਨੇ ਸਰਕਾਰੇ-ਦਰਬਾਰੇ ਬਹੁਤ ਪਹੁੰਚ ਕੀਤੀ।
ਪ੍ਰੰਤੂ ਕਿਸੇ ਵੀ ਸਰਕਾਰ ਨੇ ਇਹਨਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ, ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਇਸ ਮਾਲਕਾਨਾ ਹੱਕ ਨੂੰ ਪ੍ਰਾਪਤ ਕਰਨ ਦੇ ਲਈ ਕਿੰਨੇ ਝਗੜੇ ਹੋਏ, ਪ੍ਰੰਤੂ ਹੁਣ ਇਹਨਾਂ ਨੂੰ ਮਾਲਕੀ ਹੱਕ ਦਿਵਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦਾ ਪੱਲਾ ਫੜਿਆ ਹੈ, ਇਹਨਾਂ ਨੂੰ ਇਹ ਹੱਕ ਦਵਾਏ ਨੇ, ਤੇ ਇਹਨਾਂ ਦੇ ਘਰ- ਘਰ ਜਾ ਕੇ ਇਹਨਾਂ ਦੀ ਮਲਕੀਅਤ ਨਾਲ ਸੰਬੰਧਿਤ ਪ੍ਰਾਪਰਟੀ ਕਾਰਡ ਸੌਂਪੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਹੋਰਾਂ ਦਾ ਸੰਦੇਸ਼ ਹੈ ਕਿ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ, ਉਸਦੇ ਲਈ ਹੀ ਅਸੀਂ ਕੰਮ ਕਰ ਰਹੇ ਹਾਂ, ਸਰਬਜੀਤ ਸਿੰਘ ਸਮਾਣਾ ਮੇਅਰ ਮੋਹਾਲੀ ਨਗਰ ਨਿਗਮ ਹੋਰਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ ਜਿਸ ਵੱਲੋਂ ਲੋਕਾਂ ਵਿੱਚ ਜਾ ਕੇ ਲੋਕਾਂ ਦੀਆਂ ਮੰਗਾਂ ਅਤੇ ਲੋੜਾਂ ਨਾਲ ਸੰਬੰਧਿਤ ਯੋਜਨਾ ਤਿਆਰ ਕੀਤੀ ਜਾਂਦੀ ਹੈ ਅਤੇ ਸਮਾਂ ਰਹਿੰਦਿਆਂ ਹੀ ਉਸਨੂੰ ਬਕਾਇਦਾ ਲਾਗੂ ਵੀ ਕਰ ਦਿੱਤਾ ਜਾਂਦਾ ਹੈ ਤਾਂ ਕਿ ਲਾਭਪਾਤਰੀਆਂ ਨੂੰ ਸਮੇਂ ਸਿਰ ਉਸ ਯੋਜਨਾ ਦਾ ਲਾਭ ਮਿਲ ਸਕੇ, ਉਹਨਾਂ ਕਿਹਾ ਕਿ ਹੁਣ ਪ੍ਰੋਪਰਟੀ ਕਾਰਡ ਮਿਲਣ ਤੋਂ ਬਾਅਦ ਹੁਣ ਲੋਕੀ ਆਪਣੇ ਘਰਾਂ ਤੇ ਕਰਜਾ ਵੀ ਲੈ ਸਕਦੇ ਹਨ ਅਤੇ ਆਪਣੇ ਨਵੇਂ ਕੰਮਕਾਜ ਸ਼ੁਰੂ ਕਰਨ ਦੇ ਲਈ ਵੀ ਰਾਹ ਪੱਧਰਾ ਹੋ ਗਿਆ ਹੈ।
ਹੁਣ ਪਿੰਡਾਂ ਵਿੱਚ ਜਗ੍ਹਾ ਨੂੰ ਲੈ ਕੇ ਹੀ ਝਗੜੇ -ਝਮੇਲੇ ਰਹਿੰਦੇ ਸਨ, ਉਹਨਾਂ ਦਾ ਪੱਕੇ ਤੌਰ ਤੇ ਹੱਲ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਮਨਦੀਪ ਸਿੰਘ ਤਹਿਸੀਲਦਾਰ, ਦੌਲਤ ਰਾਮ ਪਟਵਾਰੀ, ਰਣਜੀਤ ਕੌਰ ਸਰਪੰਚ ਮਨਾਣਾ, ਮਨਪ੍ਰੀਤ ਸਿੰਘ ਮਨਾਣਾ , ਕਰਮਾਂ ਪੂਰੀ ਸਰਪੰਚ ਗੋਬਿੰਦਗੜ੍ਹ, ਜਗਜੀਤ ਸਿੰਘ ਜੱਗੀ, ਕੁਲਵਿੰਦਰ ਸਿੰਘ, ਸੁਖਵਿੰਦਵਰ ਸਿੰਘ, ਹਮੀਦ ਖਾਣ, ਨੇਹਾ ਬਜਾਜ, ਮਨਪ੍ਰੀਤ ਸਿੰਘ ਮਨੀ, ਅਮਰਜੀਤ ਸਿੰਘ ਸਿੱਧੂ, ਜੈਲੀ ਗੋਵਿੰਦਗੜ੍ਹ, ਵੀ ਹਾਜ਼ਰ ਸਨ।





