ਨਸਰਾਲਾ ਦੀ ਸੋਨਾਲੀਕਾ ਫੈਕਟਰੀ ’ਚੋਂ 12 ਘੰਟਿਆਂ ਦੀ ਮੁਸ਼ੱਕਤ ਮਗਰੋਂ ਚੀਤਾ ਕਾਬੂ

Top Trending News ਪੰਜਾਬ

 

ਨਸਰਾਲਾ ਦੀ ਸੋਨਾਲੀਕਾ ਫੈਕਟਰੀ ’ਚੋਂ 12 ਘੰਟਿਆਂ ਦੀ ਮੁਸ਼ੱਕਤ ਮਗਰੋਂ ਚੀਤਾ ਕਾਬੂ

ਕੋਈ ਜਾਨੀ-ਮਾਲੀ ਨੁਕਸਾਨ ਨਹੀਂ, ਸੁਰੱਖਿਆ ਵਜੋਂ 4 ਹਜ਼ਾਰ ਮੁਲਾਜ਼ਮਾਂ ਨੂੰ ਦਿੱਤੀ ਗਈ ਸੀ ਛੁੱਟੀ

ਨਸਰਾਲਾ (ਹੁਸ਼ਿਆਰਪੁਰ), 25 ਨਵੰਬਰ 2026: ਨਸਰਾਲਾ ਨੇੜੇ ਸਥਿਤ ਇੰਟਰਨੈਸ਼ਨਲ ਟਰੈਕਟਰ ਫੈਕਟਰੀ (ਸੋਨਾਲੀਕਾ) ਵਿੱਚ ਦਾਖਲ ਹੋਏ ਚੀਤੇ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਕਰੀਬ 12 ਘੰਟਿਆਂ ਦੀ ਲਗਾਤਾਰ ਮੁਸ਼ੱਕਤ ਤੋਂ ਬਾਅਦ ਸਫਲਤਾਪੂਰਵਕ ਕਾਬੂ ਕਰ ਲਿਆ। ਇਸ ਕਾਰਵਾਈ ਨਾਲ ਫੈਕਟਰੀ ਪ੍ਰਬੰਧਕਾਂ ਅਤੇ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।

ਸੋਨਾਲੀਕਾ ਦੇ ਜਨਰਲ ਮੈਨੇਜਰ ਅਤੁੱਲ ਸ਼ਰਮਾ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਬਿਕਰਮ ਸਿੰਘ, ਰੇਂਜ ਅਫ਼ਸਰ ਹੁਸ਼ਿਆਰਪੁਰ ਅਤੇ ਹਰਜਿੰਦਰ ਸਿੰਘ, ਰੇਂਜ ਅਫ਼ਸਰ ਦਸੂਹਾ ਨੇ ਦੱਸਿਆ ਕਿ ਚੀਤੇ ਨੂੰ ਫੜਨ ਲਈ ਵਿਭਾਗ ਦੀਆਂ ਟੀਮਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਮੁਹਿੰਮ ਚਲਾਈ ਗਈ। ਇਸ ਪੂਰੀ ਕਾਰਵਾਈ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਸਹਿਯੋਗ ਰਿਹਾ।

ਉਨ੍ਹਾਂ ਮੁਤਾਬਕ, ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਚੀਤੇ ਦੀ ਮੌਜੂਦਗੀ ਕਾਰਨ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫੈਕਟਰੀ ਦੇ ਕਰੀਬ 4 ਹਜ਼ਾਰ ਮੁਲਾਜ਼ਮਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਚੀਤੇ ਦੇ ਕਾਬੂ ਆਉਣ ਨਾਲ ਸਥਿਤੀ ਆਮ ਵਾਂਗ ਹੋਣ ਦੀ ਉਮੀਦ ਹੈ।