Punjab Breaking- ਮਿੰਨੀ ਬੱਸ ਖੇਤਾਂ ’ਚ ਪਲਟੀ, ਵੱਡਾ ਹਾਦਸਾ ਟਲਿਆ

Top Trending News ਪੰਜਾਬ

 

Punjab Breaking- ਮਿੰਨੀ ਬੱਸ ਖੇਤਾਂ ’ਚ ਪਲਟੀ, ਵੱਡਾ ਹਾਦਸਾ ਟਲਿਆ

ਦੋ ਸਵਾਰੀਆਂ ਦੇ ਮਾਮੂਲੀ ਜ਼ਖ਼ਮੀ ਹੋਣ ਦੀ ਸੂਚਨਾ, ਬਾਕੀ ਸਵਾਰੀਆਂ ਵਾਲ-ਵਾਲ ਬਚੀਆਂ

ਤਲਵੰਡੀ ਸਾਬੋ, 25 ਨਵੰਬਰ 2026: ਤਲਵੰਡੀ ਸਾਬੋ ਤੋਂ ਪਿੰਡ ਕਲਾਲਵਾਲਾ ਵੱਲ ਜਾ ਰਹੀ ਇਕ ਮਿੰਨੀ ਬੱਸ ਬੁੱਧਵਾਰ ਨੂੰ ਪਿੰਡ ਲਹਿਰੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਮੈਨੂੰਆਣਾ ਰੋਡ ’ਤੇ ਵਾਪਰੇ ਇਸ ਹਾਦਸੇ ਦੌਰਾਨ ਬੱਸ ਸੜਕ ਤੋਂ ਹੇਠਾਂ ਉਤਰ ਕੇ ਖੇਤਾਂ ਵਿੱਚ ਪਲਟ ਗਈ। ਹਾਦਸੇ ਵਿੱਚ ਦੋ ਸਵਾਰੀਆਂ ਦੇ ਮਾਮੂਲੀ ਜ਼ਖ਼ਮੀ ਹੋਣ ਦੀ ਮੁੱਢਲੀ ਜਾਣਕਾਰੀ ਮਿਲੀ ਹੈ, ਜਦਕਿ ਬੱਸ ਵਿੱਚ ਸਵਾਰ ਬਾਕੀ ਲੋਕਾਂ ਦਾ ਬਚਾਅ ਰਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਮਿੰਨੀ ਬੱਸ ਤਲਵੰਡੀ ਸਾਬੋ ਤੋਂ ਸਵਾਰੀਆਂ ਲੈ ਕੇ ਪਿੰਡ ਕਲਾਲਵਾਲਾ ਜਾ ਰਹੀ ਸੀ। ਜਦੋਂ ਬੱਸ ਪਿੰਡ ਲਹਿਰੀ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੂੰ ਸਾਈਡ ਦੇਣ ਦੀ ਕੋਸ਼ਿਸ਼ ਦੌਰਾਨ ਬੱਸ ਦਾ ਸੰਤੁਲਨ ਅਚਾਨਕ ਵਿਗੜ ਗਿਆ। ਇਸ ਕਾਰਨ ਬੱਸ ਸੜਕ ਤੋਂ ਹੇਠਾਂ ਖੇਤਾਂ ਵਿੱਚ ਜਾ ਪਲਟੀ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਮੁੱਢਲੀ ਜਾਣਕਾਰੀ ਮੁਤਾਬਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।