Breaking: ਸਾਢੇ ਤਿੰਨ ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ

Top Trending News ਹਰਿਆਣਾ
  • Breaking: ਸਾਢੇ ਤਿੰਨ ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ

ਅੰਬਾਲਾ, 30 ਜੂਨ: (ਦੇਸ਼ ਕਲਿੱਕ ਬਿਊਰੋ): ਅੰਬਾਲਾ ਦੇ ਨੇੜਲੇ ਪਿੰਡ ਧਨਯੋਦਾ (ਸ਼ਾਹਪੁਰ ਇਲਾਕਾ) ਵਿੱਚ ਸਾਢੇ ਤਿੰਨ ਸਾਲ ਦਾ ਬੱਚਾ ਨਿਰਭੈ ਖੇਡਦੇ ਸਮੇਂ ਕਰੀਬ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ।

ਜਾਣਕਾਰੀ ਅਨੁਸਾਰ, ਨਿਰਭੈ ਆਪਣੇ ਚਾਚੇ ਨਾਲ ਖੇਤ ਗਿਆ ਹੋਇਆ ਸੀ, ਜਿੱਥੇ ਝੋਨੇ ਦੀ ਲਗਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਚਾਚਾ ਕੰਮ ਵਿੱਚ ਰੁੱਝ ਗਿਆ ਅਤੇ ਬੱਚਾ ਖੇਡਦੇ-ਖੇਡਦੇ ਉਸ ਬੋਰਵੈੱਲ ਵਿੱਚ ਜਾ ਡਿੱਗਿਆ, ਜੋ ਖਰਾਬ ਹੋਣ ਕਾਰਨ ਬੰਦ ਪਿਆ ਸੀ ਅਤੇ ਉਸ ਨੂੰ ਢੰਗ ਨਾਲ ਢੱਕਿਆ ਨਹੀਂ ਗਿਆ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਬਚਾਅ ਕਾਰਜ ਲਈ ਮਸ਼ੀਨਰੀ ਤਾਇਨਾਤ ਕੀਤੀ ਗਈ ਹੈ। ਫੌਜ ਨੇ ਰੈਸਕਿਊ ਆਪਰੇਸ਼ਨ ਦੀ ਕਮਾਨ ਸੰਭਾਲ ਲਈ ਹੈ, ਜਦਕਿ NDRF ਦੀ ਟੀਮ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ। ਫਿਲਹਾਲ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।