ਪੰਜਾਬ ਦੀਆਂ ਬੀਬੀਆਂ ਲਈ ਵੱਡੀ ਖ਼ੁਸ਼ਖ਼ਬਰੀ: ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਰਾਸ਼ੀ ਆਉਣੀ ਸ਼ੁਰੂ; CM ਮਾਨ ਨੇ ਬਟਨ ਦੱਬ ਕੇ ਟ੍ਰਾਂਸਫਰ ਕੀਤੇ ਕਰੋੜਾਂ ਰੁਪਏ

Top Trending News ਪੰਜਾਬ

 

ਪੰਜਾਬ ਦੀਆਂ ਬੀਬੀਆਂ ਲਈ ਵੱਡੀ ਖ਼ੁਸ਼ਖ਼ਬਰੀ: ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਰਾਸ਼ੀ ਆਉਣੀ ਸ਼ੁਰੂ; CM ਮਾਨ ਨੇ ਬਟਨ ਦੱਬ ਕੇ ਟ੍ਰਾਂਸਫਰ ਕੀਤੇ ਕਰੋੜਾਂ ਰੁਪਏ

ਚੰਡੀਗੜ੍ਹ 1 ਜੁਲਾਈ, 2026- ਪੰਜਾਬ ਦੀਆਂ ਲੱਖਾਂ ਮਹਿਲਾਵਾਂ ਦਾ ਲੰਬਾ ਇੰਤਜ਼ਾਰ ਅੱਜ ਖ਼ਤਮ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਡਿਜੀਟਲ ਬਟਨ ਦੱਬ ਕੇ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ (Mukh Mantri Mawan Dheeyan Satkar Yojana) ਤਹਿਤ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਸਨਮਾਨ ਰਾਸ਼ੀ (DBT) ਟ੍ਰਾਂਸਫਰ ਕਰ ਦਿੱਤੀ ਹੈ।

ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਮਾਪਦੰਡਾਂ ਅਨੁਸਾਰ ਅਨੁਸੂਚਿਤ ਜਾਤੀ (SC) ਵਰਗ ਦੀਆਂ ਔਰਤਾਂ ਲਈ ₹1,500 ਪ੍ਰਤੀ ਮਹੀਨਾ, ਜਨਰਲ ਅਤੇ ਹੋਰਨਾਂ ਵਰਗਾਂ ਦੀਆਂ ਔਰਤਾਂ ਲਈ ₹1,000 ਪ੍ਰਤੀ ਮਹੀਨਾ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਅੱਜ 1 ਜੁਲਾਈ ਤੋਂ ਜੋ 3 ਮਹੀਨਿਆਂ ਦੇ ਪੈਸੇ ਇੱਕਠੇ ਭੇਜੇ ਗਏ ਹਨ, ਉਹ ਦਰਅਸਲ ਯੋਜਨਾ ਦੇ ਐਲਾਨ ਤੋਂ ਬਾਅਦ ਦੇ ਅਗਲੇ ਤਿੰਨ ਮਹੀਨਿਆਂ (ਜੁਲਾਈ, ਅਗਸਤ ਅਤੇ ਸਤੰਬਰ) ਦੇ ਬਕਾਏ ਹਨ। ਇਸ ਦੇ ਤਹਿਤ ਜਨਰਲ ਵਰਗ ਦੀਆਂ ਬੀਬੀਆਂ ਨੂੰ ਇੱਕੋ ਵਾਰ 3,000 ਅਤੇ ਐੱਸ.ਸੀ. ਵਰਗ ਦੀਆਂ ਬੀਬੀਆਂ ਦੇ ਖਾਤਿਆਂ ਵਿੱਚ 4,500 ਦੀ ਇਕੱਠੀ ਕਿਸ਼ਤ ਆਉਣੀ ਸ਼ੁਰੂ ਹੋਈ ਹੈ।

ਇਸ ਇਤਿਹਾਸਕ ਮੌਕੇ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਅਤੇ ਔਰਤਾਂ ਨੂੰ ਭਰੋਸਾ ਦਵਾਉਂਦਿਆਂ ਕਿਹਾ, “ਅਸੀਂ ਪੰਜਾਬ ਦੀਆਂ ਮਹਿਲਾਵਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਕੇ ਉਨ੍ਹਾਂ ਦਾ ਸਤਿਕਾਰ ਵਧਾਇਆ ਹੈ, ਪੰਜਾਬ ਦੀਆਂ ਧੀਆਂ-ਭੈਣਾਂ ਕਿਸੇ ਨਾਲੋਂ ਵੀ ਘੱਟ ਨਹੀਂ ਹਨ”। “ਇਹ ਕੋਈ ਮੁਫ਼ਤ ਦੀ ਖ਼ੈਰਾਤ ਨਹੀਂ, ਬਲਕਿ ਜਨਤਾ ਦਾ ਟੈਕਸ ਦਾ ਪੈਸਾ ਹੈ ਜੋ ਇਮਾਨਦਾਰੀ ਨਾਲ ਸਿੱਧਾ ਜਨਤਾ ਦੇ ਖਾਤਿਆਂ ਤੱਕ ਜਾਣਾ ਸ਼ੁਰੂ ਹੋਇਆ ਹੈ।”

ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਯੋਜਨਾ ਹੁਣ ਕਦੇ ਵੀ ਬੰਦ ਨਹੀਂ ਹੋਵੇਗੀ, ਬਲਕਿ ਹਰ ਮਹੀਨੇ ਨਿਯਮਤ ਰੂਪ ਵਿੱਚ ਬੀਬੀਆਂ ਦੇ ਖਾਤਿਆਂ ਵਿੱਚ ਪੈਸੇ ਆਉਂਦੇ ਰਹਿਣਗੇ। ਸਰਕਾਰ ਦੇ ਇਸ ਕਦਮ ਨਾਲ ਸੂਬੇ ਦੀਆਂ ਲੱਖਾਂ ਔਰਤਾਂ ਨੂੰ ਸਿੱਧਾ ਫਾਇਦਾ ਮਿਲਣ ਦੀ ਉਮੀਦ ਹੈ, ਜਿਨ੍ਹਾਂ ਮਹਿਲਾਵਾਂ ਦੀ ਵੇਰੀਫਿਕੇਸ਼ਨ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਅੱਜ ਤੋਂ ਹੀ ਮੋਬਾਈਲ ‘ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਹਨ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।