ਸੂਬੇਦਾਰ ਸੁਖਬੀਰ ਸਿੰਘ ਰਠੋਰ ਰਿਟਾਇਰ: 28 ਸਾਲ ਫੌਜ ਅਤੇ 9 ਸਾਲ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫਤਰ ‘ਚ ਨਿਭਾਈ ਸੇਵਾ

Top Trending News ਪੰਜਾਬ
  • ਸੂਬੇਦਾਰ ਸੁਖਬੀਰ ਸਿੰਘ ਰਠੋਰ ਰਿਟਾਇਰ: 28 ਸਾਲ ਫੌਜ ਅਤੇ 9 ਸਾਲ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫਤਰ ‘ਚ ਨਿਭਾਈ ਸੇਵਾ

ਫਤਿਹਗੜ੍ਹ, 1 ਜੁਲਾਈ (ਜਸਵੀਰ ਗੋਸਲ-ਦੇਸ਼ ਕਲਿੱਕ ਬਿਊਰੋ): ਸੂਬੇਦਾਰ ਸੁਖਬੀਰ ਸਿੰਘ ਰਠੋਰ ਨੇ ਜਿਲ੍ਹਾਂ ਰੱਖਿਆ ਸੈਨਿਕ ਭਲਾਈ ਦਫਤਰ ਫਤਿਹਗੜ੍ਹ ਵਿਖੇ 9 ਸਾਲ ਅਤੇ ਫੌਜ ਵਿੱਚ 28 ਸਾਲ ਦੀ ਸ਼ਾਨਦਾਰ, ਇਮਾਨਦਾਰੀ ਅਤੇ ਵਫਾਦਾਰੀ ਨਾਲ ਸੇਵਾ ਨਿਭਾਈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਸੁਪਰਡੈਂਟ ਸੁਖਵੰਤ ਸਿੰਘ ਚੋਪੜਾ ਅਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਸੁਖਵੀਰ ਸਿੰਘ ਰਠੋਰ ਦੇ ਸੇਵਾ ਮੁਕਤੀ ਤੇ ਰਖੇ ਵਿਦਇਗੀ ਅਤੇ ਸਨਮਾਨ ਸਮਾਰੋਹ ਦੌਰਾਨ ਕਹੇ 1 ਉਹਨਾਂ ਦੀ ਇਸ ਵਿਦਾਇਗੀ ਸਮਾਰੋਹ ਦੋਰਾਨ ਕੈਪਟਨ ਪੱਪੀ ਸਿੰਘ ਲੱਲੀ ਅਤੇ ਸੂਬੇਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਸੂਬੇਦਾਰ ਸੁਖਵੀਰ ਸਿੰਘ ਰਠੋਰ ਵੱਲੋਂ ਸੈਨਿਕ ਭਲਾਈ ਦਫਤਰ ਫਤਿਹਗੜ੍ਹ ਸਾਹਿਬ ਵਿਖੇ ਸੈਨਿਕਾ ਦਾ ਭਲਾਈ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਹੈ ।ਉਹਨਾਂ ਨੇ ਹਮੇਸ਼ਾ ਹੀ ਕੰਮ ਨੂੰ ਤਰਜੀਹ ਦਿੱਤੀ।

ਇਸ ਮੌਕੇ ਤੇ ਸਮੂਹ ਜਿਲ੍ਹਾ ਰੱਖਿਆ ਸੈਨਿਕ ਭਲਾਈ ਦਫਤਰ ਦੇ ਸਟਾਫ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਉਹਨਾ ਨੂੰ ਇਕ ਵਿਦਇਗੀ ਪਾਰਟੀ ਵੀ ਦਿੱਤੀ ਗਈ1 ਇਸ ਸੇਵਾ ਮੁਕਤੀ ਤੇ ਸੁਖਵੀਰ ਸਿੰਘ ਰਨੋਰ ਨੇ ਸਾਰੇ ਸਟਾਫ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਗਰ ਉਸ ਵੱਲੋਂ ਕੋਈ ਉਨਤਾਈ ਹੋ ਗਈ ਹੋਵੇ ਤਾਂ ਉਸ ਦੇ ਲਈ ਉਹ ਖਿਮਾ ਦੇ ਜਾਚਕ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇਦਾਰ ਗੁਰਦੀਪ ਸਿੰਘ, ਗੁਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਰਾਧਿਕਾ ਜਗਜੀਤ ਸਿੰਘ,ਕਮਲਦੀਪ ਸਿੰਘ, , ਰਜਿੰਦਰ ਸਿੰਘ, ਪਰਮਜੀਤ ਕੌਰ, ਮੀਨਾ ਰਾਣੀ, ਨਾਗਰ ਸਿੰਘ, ਅਤੇ ਸਮੂਹ ਸਟਾਫ ਆਦਿ ਹਾਜਰ ਸੀ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।