ਚਿੱਟੇ ਸਮੇਤ ਨੌਜਵਾਨ ਕਾਬੂ, ਨਸ਼ਾ ਕਰਨ ਅਤੇ ਵੇਚਣ ਦੇ ਦੋਸ਼

Top Trending News ਪੰਜਾਬ
  • ਚਿੱਟੇ ਸਮੇਤ ਨੌਜਵਾਨ ਕਾਬੂ, ਨਸ਼ਾ ਕਰਨ ਅਤੇ ਵੇਚਣ ਦੇ ਦੋਸ਼

ਮੋਰਿੰਡਾ 1 ਜੁਲਾਈ (ਭਟੋਆ): ਥਾਣਾ ਸਦਰ ਮੋਰਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਨੌਜਵਾਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 6.84 ਗ੍ਰਾਮ ਚਿੱਟਾ (ਨਸ਼ੀਲਾ ਪਾਊਡਰ), ਇੱਕ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਸਿਮਰਜੀਤ ਸਿੰਘ , ਸਮੇ ਆਪਣੀ ਪੁਲਿਸ ਪਾਰਟੀ ਏਐੱਸਆਈ ਅਵਤਾਰ ਸਿੰਘ, ਕਾਂਸਟੇਬਲ ਜਸਪਾਲ ਸਿੰਘ ਅਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਪਿੰਡ ਤਾਜਪੁਰਾ ਨੇੜੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਭਰੋਸੇਯੋਗ ਮੁਖਬਿਰ ਨੇ ਗੁਪਤ ਸੂਚਨਾ ਦਿੱਤੀ ਕਿ ਪਿੰਡ ਬਹਿਬਲਪੁਰ ਦਾ ਰਹਿਣ ਵਾਲਾ ਜਰਨੈਲ ਸਿੰਘ ਉਰਫ਼ ਜੰਟੀ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ। ਜੋ
ਇਸ ਸਮੇਂ ਨਸ਼ੇ ਦੀ ਹਾਲਤ ਵਿੱਚ ਤਾਜਪੁਰਾ ਵੱਲੋਂ ਆਪਣੇ ਪਿੰਡ ਬਹਿਬਲਪੁਰ ਨੂੰ ਪੈਦਲ ਜਾ ਰਿਹਾ ਹੈ ਅਤੇ ਉਸ ਕੋਲ ਨਸ਼ੀਲਾ ਪਦਾਰਥ ਮੌਜੂਦ ਹੈ।

ਇੰਸਪੈਕਟਰ ਸ਼ਵਿੰਦਰ ਸਿੰਘ ਅਨੁਸਾਰ ਏਐੱਸਆਈ ਸਿਮਰਜੀਤ ਸਿੰਘ ਨੇ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਸਮੇਤ ਤੁਰੰਤ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 6.84 ਗ੍ਰਾਮ ਚਿੱਟਾ, ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਕੀਤਾ ਗਿਆ।
ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ
ਮੁਲਜ਼ਮ ਜਰਨੈਲ ਸਿੰਘ ਉਰਫ਼ ਜੰਟੀ ਪੁੱਤਰ ਹਰਦਾਸ ਸਿੰਘ ਵਾਸੀ ਪਿੰਡ ਬਹਿਬਲਪੁਰ, ਥਾਣਾ ਸਦਰ ਮੋਰਿੰਡਾ (ਜ਼ਿਲ੍ਹਾ ਰੂਪਨਗਰ) ਖਿਲਾਫ ਪੁਲਿਸ ਨੇ ਐਨਡੀਪੀਐੱਸ ਐਕਟ ਦੀ ਧਾਰਾ 22 ਅਤੇ 27 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਤੇ
ਮਾਮਲੇ ਦੀ ਹੋਰ ਜਾਂਚ ਲਈ ਏਐੱਸਆਈ ਸਿਮਰਜੀਤ ਸਿੰਘ ਨੂੰ ਤਫ਼ਤੀਸ਼ੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਇਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।