ਪੰਜਾਬ ਦੇ ਡਿੱਪੂ ਹੋਲਡਰ ਚੰਡੀਗੜ੍ਹ ’ਚ ਲਾਉਣਗੇ ਧਰਨਾ

Top Trending News ਪੰਜਾਬ

ਪੰਜਾਬ ਦੇ ਡਿੱਪੂ ਹੋਲਡਰ ਚੰਡੀਗੜ੍ਹ ’ਚ ਲਾਉਣਗੇ ਧਰਨਾ

ਸੰਗਰੂਰ, 25 ਸਤੰਬਰ 2026: ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ (ਰਜਿ.) ਵੱਲੋਂ ਡਿੱਪੂ ਹੋਲਡਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ 5 ਅਕਤੂਬਰ ਨੂੰ ਅਨਾਜ ਭਵਨ, ਚੰਡੀਗੜ੍ਹ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦਿੱਤੀ।

ਕਾਂਝਲਾ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵੱਲੋਂ ਡਿੱਪੂ ਹੋਲਡਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਰਾਸ਼ਨ ਵੰਡਣ ਸਮੇਂ ਪੰਜ ਪਰਚੀਆਂ ਦੀ ਪ੍ਰਕਿਰਿਆ ਕਾਰਨ ਆਮ ਲੋਕਾਂ ਅਤੇ ਡਿੱਪੂ ਹੋਲਡਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸ ਪ੍ਰਕਿਰਿਆ ਦੀ ਥਾਂ ਇੱਕੋ ਪਰਚੀ ਜਾਰੀ ਕਰਨ ਦੀ ਮੰਗ ਕੀਤੀ।

ਉਨ੍ਹਾਂ 2021-22 ਦੌਰਾਨ ਬਣਾਏ ਡਿੱਪੂਆਂ ਨੂੰ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਾਰਕਫੈੱਡ ਡਿੱਪੂਆਂ ਦੀ ਤਰਜ਼ ’ਤੇ ਡਿੱਪੂ ਹੋਲਡਰਾਂ ਨੂੰ 68 ਹਜ਼ਾਰ ਰੁਪਏ ਮਹੀਨਾਵਾਰ ਮਾਣ-ਭੱਤਾ, ਬਿਜਲੀ ਬਿੱਲ ਅਤੇ ਦੁਕਾਨ ਦਾ ਕਿਰਾਇਆ ਦਿੱਤਾ ਜਾਵੇ।

ਇਸ ਤੋਂ ਇਲਾਵਾ ਲੋਡਿੰਗ-ਅਨਲੋਡਿੰਗ ਅਤੇ ਟਰਾਂਸਪੋਰਟ ਦੇ ਖਰਚੇ ਸਿੱਧੇ ਡਿੱਪੂ ਹੋਲਡਰਾਂ ਨੂੰ ਦੇਣ ਦੀ ਮੰਗ ਵੀ ਕੀਤੀ ਗਈ। ਕਾਂਝਲਾ ਨੇ ਸਮੂਹ ਡਿੱਪੂ ਹੋਲਡਰਾਂ ਨੂੰ 5 ਅਕਤੂਬਰ ਦੇ ਧਰਨੇ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।