ਮਸ਼ਹੂਰ ਮਾਰਕੀਟ ’ਚ ਭਿਆਨਕ ਅੱਗ, ਬੁਝਾਉਣ ਲਈ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ

Top Trending News ਰਾਸ਼ਟਰੀ

 

ਮਸ਼ਹੂਰ ਮਾਰਕੀਟ ’ਚ ਭਿਆਨਕ ਅੱਗ, ਬੁਝਾਉਣ ਲਈ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ

ਨਵੀਂ ਦਿੱਲੀ, 6 ਨਵੰਬਰ 2026: ਦਿੱਲੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਚਾਵੜੀ ਬਾਜ਼ਾਰ ਵਿੱਚ ਇਮਾਰਤ ਹਾਦਸੇ ਤੋਂ ਬਾਅਦ ਹੁਣ ਕਰੋਲ ਬਾਗ ਸਥਿਤ ਮਸ਼ਹੂਰ ਗਫ਼ਾਰ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।

ਮੁੱਢਲੀ ਜਾਣਕਾਰੀ ਅਨੁਸਾਰ, ਇਹ ਅੱਗ ਗਫ਼ਾਰ ਮਾਰਕੀਟ ਦੀ ‘ਚੇਨ ਵਾਲੀ ਗਲੀ’ ਦੇ 13ਵੇਂ ਬਲਾਕ ਵਿੱਚ ਸਥਿਤ ਪੁਰੀ ਪਲਾਜ਼ਾ ਦੀ ਇੱਕ ਦੁਕਾਨ ਵਿੱਚ ਲੱਗੀ। ਅੱਗ ਦੀਆਂ ਲਪਟਾਂ ’ਤੇ ਕਾਬੂ ਪਾਉਣ ਲਈ ਦਿੱਲੀ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ 22 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ।

ਅੱਗ ਬੁਝਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵਾਧੂ ਪਾਣੀ ਦੇ ਟੈਂਕਰ ਅਤੇ ਰਾਤ ਸਮੇਂ ਕੰਮ ਕਰਨ ਲਈ ਲੋੜੀਂਦੇ ਲਾਈਟਿੰਗ ਉਪਕਰਨ ਵੀ ਮੰਗਵਾਏ ਗਏ। ਫਾਇਰ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਲਈ ਯਤਨਸ਼ੀਲ ਰਹੇ।

ਫਿਲਹਾਲ ਅੱਗ ਲੱਗਣ ਦੇ ਕਾਰਨਾਂ, ਜਾਨੀ ਨੁਕਸਾਨ ਅਤੇ ਮਾਲੀ ਨੁਕਸਾਨ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਘਟਨਾ ਤੋਂ ਬਾਅਦ ਮਾਰਕੀਟ ਦੇ ਦੁਕਾਨਦਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।