Punjab Breaking: ਗੰਨ ਪੁਆਇੰਟ ’ਤੇ ਲੁੱਟੀ XUV, ਪੰਜਾਬ-ਜੰਮੂ ਸਰਹੱਦ ’ਤੇ ਹਾਈ ਅਲਰਟ; ਅੱਤਵਾਦੀ ਹਮਲੇ ਦੇ ਖ਼ਦਸ਼ੇ ਕਾਰਨ ਸੁਰੱਖਿਆ ਏਜੰਸੀਆਂ ਚੌਕਸ

Top Trending News ਪੰਜਾਬ ਰਾਸ਼ਟਰੀ

 

Punjab Breaking: ਗੰਨ ਪੁਆਇੰਟ ’ਤੇ ਲੁੱਟੀ XUV, ਪੰਜਾਬ-ਜੰਮੂ ਸਰਹੱਦ ’ਤੇ ਹਾਈ ਅਲਰਟ; ਅੱਤਵਾਦੀ ਹਮਲੇ ਦੇ ਖ਼ਦਸ਼ੇ ਕਾਰਨ ਸੁਰੱਖਿਆ ਏਜੰਸੀਆਂ ਚੌਕਸ

ਪਠਾਨਕੋਟ, 16 ਨਵੰਬਰ 2026- ਪਠਾਨਕੋਟ ਵਿੱਚ ਹਥਿਆਰਬੰਦ ਬਦਮਾਸ਼ਾਂ ਵੱਲੋਂ ਬੰਦੂਕ ਦੀ ਨੋਕ ’ਤੇ ਮਹਿੰਦਰਾ XUV500 ਕਾਰ ਲੁੱਟ ਕੇ ਫ਼ਰਾਰ ਹੋਣ ਦੀ ਘਟਨਾ ਤੋਂ ਬਾਅਦ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਲੁੱਟੀ ਗਈ ਗੱਡੀ ਦੀ ਵਰਤੋਂ ਕਿਸੇ ਅਣਸੁਖਾਵੀਂ ਜਾਂ ਅੱਤਵਾਦੀ ਵਾਰਦਾਤ ਲਈ ਕੀਤੇ ਜਾਣ ਦੇ ਖ਼ਦਸ਼ੇ ਕਾਰਨ ਅੰਤਰਰਾਜੀ ਸਰਹੱਦ ਅਤੇ ਕੌਮੀ ਮਾਰਗਾਂ ’ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਪਠਾਨਕੋਟ ਦੇ ਡਾਊਨਟਾਊਨ ਇਲਾਕੇ ਵਿੱਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਡਰਾਈਵਰ ਨੂੰ ਬੰਦੂਕ ਦਿਖਾ ਕੇ ਚਿੱਟੇ ਰੰਗ ਦੀ ਮਹਿੰਦਰਾ XUV500 ਖੋਹ ਲਈ। ਲੁੱਟੀ ਗਈ ਗੱਡੀ ਦਾ ਨੰਬਰ PB35AA-9902 ਦੱਸਿਆ ਗਿਆ ਹੈ, ਜੋ ਬਮਿਆਲ ਇਲਾਕੇ ਦੇ ਇੱਕ ਵਿਅਕਤੀ ਦੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਪਠਾਨਕੋਟ, ਕਠੂਆ, ਸਾਂਬਾ ਅਤੇ ਜੰਮੂ ਵੱਲ ਜਾਣ ਵਾਲੇ ਮਾਰਗਾਂ ’ਤੇ ਨਾਕਾਬੰਦੀ ਕਰ ਦਿੱਤੀ। ਪੀ.ਸੀ.ਆਰ. ਟੀਮਾਂ ਅਤੇ ਹਾਈਵੇ ਪੈਟਰੋਲਿੰਗ ਨੂੰ ਸ਼ੱਕੀ ਵਾਹਨਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।

ਥਾਣਾ ਸੁਜਾਨਪੁਰ ਦੇ ਮੁਖੀ ਅਰੁਣ ਸ਼ਰਮਾ ਨੇ ਕਾਰ ਲੁੱਟਣ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਵਾਰਦਾਤ ਪਿੱਛੇ ਕੌਣ ਲੋਕ ਹਨ ਅਤੇ ਉਨ੍ਹਾਂ ਦਾ ਮਕਸਦ ਕੀ ਸੀ, ਇਸ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।