ਸੋਨਾਲੀਕਾ ਟਰੈਕਟਰ ਫੈਕਟਰੀ ’ਚ ਚੀਤੇ ਦੀ ਦਸਤਕ, ਵਰਕਰਾਂ ’ਚ ਦਹਿਸ਼ਤ

Top Trending News ਪੰਜਾਬ

 

ਸੋਨਾਲੀਕਾ ਟਰੈਕਟਰ ਫੈਕਟਰੀ ’ਚ ਚੀਤੇ ਦੀ ਦਸਤਕ, ਵਰਕਰਾਂ ’ਚ ਦਹਿਸ਼ਤ

ਨਸਰਾਲਾ (ਹੁਸ਼ਿਆਰਪੁਰ), 25 ਨਵੰਬਰ 2026: ਹੁਸ਼ਿਆਰਪੁਰ ਦੇ ਨਸਰਾਲਾ ਨੇੜੇ ਸਥਿਤ ਅੰਤਰਰਾਸ਼ਟਰੀ ਟਰੈਕਟਰ ਨਿਰਮਾਤਾ ਕੰਪਨੀ ਸੋਨਾਲੀਕਾ ਦੀ ਫੈਕਟਰੀ ਵਿੱਚ ਚੀਤਾ ਦਾਖ਼ਲ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਸੁਰੱਖਿਆ ਦੇ ਮੱਦੇਨਜ਼ਰ ਫੈਕਟਰੀ ਪ੍ਰਬੰਧਕਾਂ ਵੱਲੋਂ ਵਰਕਰਾਂ ਨੂੰ ਛੁੱਟੀ ਕਰ ਦਿੱਤੀ ਗਈ, ਜਦਕਿ ਜੰਗਲਾਤ ਵਿਭਾਗ ਦੀਆਂ ਟੀਮਾਂ ਚੀਤੇ ਨੂੰ ਕਾਬੂ ਕਰਨ ਲਈ ਮੁਹਿੰਮ ਚਲਾ ਰਹੀਆਂ ਹਨ।

ਫੈਕਟਰੀ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਚੀਤਾ ਬੀਤੀ ਰਾਤ ਕਰੀਬ 12 ਵਜੇ ਸੀਸੀਟੀਵੀ ਕੈਮਰਿਆਂ ਵਿੱਚ ਦਿਖਾਈ ਦਿੱਤਾ। ਇਸ ਦੀ ਸੂਚਨਾ ਤੁਰੰਤ ਜੰਗਲਾਤ ਵਿਭਾਗ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਵੱਖ-ਵੱਖ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਚੀਤੇ ਦੀ ਭਾਲ ਅਤੇ ਉਸ ਨੂੰ ਸੁਰੱਖਿਅਤ ਢੰਗ ਨਾਲ ਫੜਨ ਲਈ ਯਤਨ ਜਾਰੀ ਹਨ।

ਘਟਨਾ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਚਿੰਤਾ ਪੈਦਾ ਹੋ ਗਈ। ਉੱਧਰ, ਫੈਕਟਰੀ ਵਿੱਚ ਸ਼ਿਫਟ ਬਦਲਣ ਅਤੇ ਵਰਕਰਾਂ ਦੀ ਛੁੱਟੀ ਹੋਣ ਕਾਰਨ ਹੁਸ਼ਿਆਰਪੁਰ-ਜਲੰਧਰ ਸੜਕ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਖ਼ਬਰ ਲਿਖੇ ਜਾਣ ਤੱਕ ਚੀਤਾ ਜੰਗਲਾਤ ਵਿਭਾਗ ਦੀਆਂ ਟੀਮਾਂ ਦੀ ਪਕੜ ਵਿੱਚ ਨਹੀਂ ਆਇਆ ਸੀ। ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।