ਚੰਡੀਗੜ੍ਹ: ਮੱਧ ਮਾਰਗ ਦੀ ਭੀੜ ਘਟਾਉਣ ਲਈ ਬਣੇਗਾ ਨਵਾਂ ਰਾਹ

ਟ੍ਰਾਈਸਿਟੀ

ਚੰਡੀਗੜ੍ਹ: 15 ਸਤੰਬਰ, ਦੇਸ਼ ਕਲਿੱਕ ਬਿਓਰੋ

ਚੰਡੀਗੜ੍ਹ ਪ੍ਰਸ਼ਾਸ਼ਨ ਪੰਚਕੁਲਾ ਤੋਂ ਚੰਡੀਗੜ੍ਹ ਆਉਣ ਵਾਲਿਆਂ ਲਈ ਭੀੜ ਘਟਾਉਣ ਜਾ ਰਿਹਾ ਹੈ। ਜਿਸ ਲਈ ਪੰਚਕੁਲਾ ਤੋਂ ਆਉਣ ਜਾਣ ਵਾਲੇ ਲੋਕਾਂ ਲਈ ਇੰਡਸਟਰੀਅਲ ਏਰੀਆ ਤੋਂ ਮੱਖਣ ਮਾਜਰਾ ਲਾਈਟ ਪੁਆਇੰਟ ਤੱਕ ਇੱਕ ਨਵੀਂ ਸੜਕ ਬਣਾਈ ਜਾਵੇਗੀ। ਬਾਪੂਧਾਮ ਕਲੋਨੀ ਨੇੜੇ ਪੁਲ ਨੂੰ ਉੱਚਾ ਕੀਤਾ ਜਾਵੇਗਾ ਤਾਂ ਕਿ ਮੀਂਹ ‘ਚ ਆਵਾਜਾਈ ‘ਚ ਵਿਘਨ ਨਾ ਪਵੇ। ਨਾਲ ਹੀ ਕਿਸ਼ਨਗੜ੍ਹ ਚੌਂਕ ਤੋਂ ਮਨੀਮਾਜਰਾ ਸੜਕ ਵੀ ਚੌੜੀ ਕੀਤੀ ਜਾਵੇਗੀ ਅਤੇ ਰੇਲਵੇ ਅੰਡਰ ਬ੍ਰਿਜ ਬਣਾਇਆ ਜਾਵੇਗਾ।

Leave a Reply

Your email address will not be published. Required fields are marked *