ਆਪ ਦਾ ਹੱਲਾ ਬੋਲ ਬਾਦਲਾਂ ਦੇ ਗੜ੍ਹ ‘ਚ, ਅਕਾਲੀ ਦਲ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

Top Trending News ਪੰਜਾਬ
  • ਆਪ ਦਾ ਹੱਲਾ ਬੋਲ ਬਾਦਲਾਂ ਦੇ ਗੜ੍ਹ ‘ਚ, ਅਕਾਲੀ ਦਲ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

ਲੰਬੀ 20 ਜੂਨ 2026 (ਦੇਸ਼ ਕਲਿੱਕ ਬਿਊਰੋ): ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਬੰਧੀ ਇੱਕ ਵਿਵਾਦਿਤ ਵੀਡੀਓ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਹਿਤ ਹਲਕਾ ਲੰਬੀ ਦੇ ਪਿੰਡ ਬਾਦਲ ਵਿਖੇ ਵੀ ਅਕਾਲੀ ਦਲ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਧਰਨੇ ਵਿੱਚ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿਚ ਲੰਬੀ ਹਲਕੇ ਤੋਂ ਵੱਡੀ ਗਿਣਤੀ ਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਮਲੋਟ, ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਵੀ ਇਸ ਧਰਨੇ ਵਿਚ ਸ਼ਮੂਲੀਅਤ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੀ ਛਵੀ ਖ਼ਰਾਬ ਕਰਨ ਲਈ ਝੂਠਾ ਅਤੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀ ਸਿਆਸਤ ਨੂੰ ਬਖ਼ੂਬੀ ਸਮਝਦੇ ਹਨ ਅਤੇ ਝੂਠੇ ਪ੍ਰਚਾਰ ਦਾ ਡਟ ਕੇ ਜਵਾਬ ਦੇਣਗੇ।

ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਮੁੱਦਿਆਂ ਅਤੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਫੈਲਾਏ ਜਾ ਰਹੇ ਭਰਮ ਨੂੰ ਲੋਕਾਂ ਤੱਕ ਸੱਚਾਈ ਪਹੁੰਚਾ ਕੇ ਬੇਨਕਾਬ ਕੀਤਾ ਜਾਵੇਗਾ।

ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਵਿਧਾਇਕ ਡਿੰਪੀ ਢਿੱਲੋ, ਚੇਅਰਮੈਨ ਜਗਦੇਵ ਸਿੰਘ ਬਾਮ, ਚੇਅਰਮੈਨ ਧੀਰਾ ਖੁਡੀਆਂ, ਚੇਅਰਮੈਨ ਜਗਦੀਪ ਸਿੰਘ ਸੰਧੂ, ਚੇਅਰਮੈਨ ਸੁਖਜਿੰਦਰ ਸਿੰਘ ਕਉਣੀ, ਖੁਸ਼ਵੀਰ ਸਿੰਘ ਸਹਿਣਾਖੇੜਾ,ਸੁਖਵਿੰਦਰ ਸਿੰਘ ਸੁੱਖੀ ਜਿਲ੍ਹਾ ਸਕੱਤਰ,ਹਲਕਾ ਸੰਗਠਨ ਇੰਚਾਰਜ ਕਰਨਵੀਰ ਸਿੰਘ ਸੰਨੀ ਲੁਹਾਰਾ, ਗੁਰਬਾਜ ਸਿੰਘ ਬਣਵਾਲਾ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਜਸਵਿੰਦਰ ਸਿੰਘ ਸਾਬਕਾ ਸਰਪੰਚ ਭਾਗੂ,ਵਿਕਰਾਂਤ ਖੁਰਾਣਾ ਦਫ਼ਤਰ ਇੰਚਾਰਜ,ਕਾਕੂ ਸਰਪੰਚ ਪੰਜਾਵਾ, ਬਲਾਕ ਪ੍ਰਧਾਨ ਬਿੰਨੀ ਬਰਾੜ, ਜੁਗਨੂੰ ਬਰਾੜ ਸਿੰਘੇਵਾਲਾ,ਅਮਨਾ ਚੰਨੂੰ, ਸਰਪੰਚ ਬਲਵੀਰ ਸਿੰਘ ਮਹਿਣਾ, ਐਮਸੀ ਜਸਮੀਤ ਬਰਾੜ, ਐਮਸੀ ਵਿਕਰਮ ਵਿੱਕੀ,ਚੇਅਰਮੈਨ ਗੁਰਪ੍ਰੀਤ ਸਿੰਘ ਵਿਰਦੀ,ਸਰਪੰਚ ਕਾਲਾ ਪ੍ਰਧਾਨ ਭੀਟੀਵਾਲਾ,ਪੀਏ ਗੁਰਬਾਜ ਖੁੱਡੀਆਂ ਹਜਾਰ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।