Big Breaking: ਸੀਨੀਅਰ IPS ਅਫ਼ਸਰ CBI ਵੱਲੋਂ ਗ੍ਰਿਫ਼ਤਾਰ

Top Trending News ਹਰਿਆਣਾ ਚੰਡੀਗੜ੍ਹ ਰਾਸ਼ਟਰੀ

 

Big Breaking: ਸੀਨੀਅਰ IPS ਅਫ਼ਸਰ CBI ਵੱਲੋਂ ਗ੍ਰਿਫ਼ਤਾਰ

ਨਵੀਂ ਦਿੱਲੀ, 1 ਜੁਲਾਈ 2026- ਕੇਂਦਰੀ ਜਾਂਚ ਬਿਊਰੋ (CBI) ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਬਹੁਤ ਵੱਡੀ ਕਾਰਵਾਈ ਕਰਦਿਆਂ ਸੀਨੀਅਰ ਆਈ.ਪੀ.ਐੱਸ. (IPS) ਅਫ਼ਸਰ ਦੀਪਕ ਗਹਿਲਾਵਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ. ਉਨ੍ਹਾਂ ‘ਤੇ 3 ਕਰੋੜ ਰੁਪਏ ਦੀ ਮੋਟੀ ਰਿਸ਼ਵਤਖੋਰੀ ਦੇ ਬਦਲੇ CBI ਦੀ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਗੰਭੀਰ ਆਰੋਪ ਹਨ। ਮਾਮਲੇ ਦੇ ਤਾਰ ਨਕਲੀ ਦਵਾਈਆਂ ਬਣਾਉਣ ਵਾਲੇ ਇੱਕ ਵੱਡੇ ਅੰਤਰ-ਰਾਜੀ ਰੈਕੇਟ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।

CBI ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਕਥਿਤ ਘਟਨਾ ਵਾਪਰੀ, ਉਸ ਸਮੇਂ ਦੀਪਕ ਗਹਿਲਾਵਤ ਨਾਗਰਿਕ ਉੱਡਡਅਨ ਡਾਇਰੈਕਟੋਰੇਟ ਜਨਰਲ (DGCA) ਵਿੱਚ ਖੇਤਰੀ ਨਿਰਦੇਸ਼ਕ (Regional Director) ਦੇ ਅਹੁਦੇ ‘ਤੇ ਤਾਇਨਾਤ ਸਨ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਰਿਸ਼ਵਤ ਲੈ ਕੇ ਆਪਣੇ ਅਹੁਦੇ ਅਤੇ ਪ੍ਰਭਾਵ ਦੀ ਵਰਤੋਂ ਕੀਤੀ ਅਤੇ ਜਾਂਚ ਏਜੰਸੀ ਦੇ ਅਧਿਕਾਰੀਆਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਡੂਚੇਰੀ ਦੇ ਇੱਕ ਕਾਰੋਬਾਰੀ ਨੂੰ CBI ਦੀ ਜਾਂਚ ਵਿੱਚ ਉਸ ਦੇ ਪੱਖ ਮੁਤਾਬਕ ਮਨਚਾਹਾ ਨਤੀਜਾ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਸੀ।

ਇਸ ਪੂਰੇ ਘੁਟਾਲੇ ਦਾ ਖੁਲਾਸਾ ਜੂਨ ਮਹੀਨੇ ਵਿੱਚ CBI ਵੱਲੋਂ ਚਲਾਏ ਗਏ ਇੱਕ ਗੁਪਤ ਟ੍ਰੈਪ ਆਪ੍ਰੇਸ਼ਨ (Trap Operation) ਦੌਰਾਨ ਹੋਇਆ ਸੀ। ਇਸ ਕਾਰਵਾਈ ਦੇ ਤਹਿਤ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਇੱਕ ਕਥਿਤ ਵਿਚੋਲੇ ਰਾਜ ਕੁਮਾਰ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। CBI ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਇੰਸਪੈਕਟਰ ਪ੍ਰਦੀਪ ਸਿੰਘ, ਵਿਚੋਲੇ ਰਾਜਕੁਮਾਰ ਅਤੇ ਪੁਡੂਚੇਰੀ ਦੇ ਕਾਰੋਬਾਰੀ ਐੱਨ. ਰਾਜਾ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰ ਦਿੱਤੀ ਸੀ।

ਆਈ.ਪੀ.ਐੱਸ. ਅਫ਼ਸਰ ਦੀਪਕ ਗਹਿਲਾਵਤ ਦੀ ਗ੍ਰਿਫ਼ਤਾਰੀ ਤੋਂ ਬਾਅਦ CBI ਹੁਣ ਇਸ ਰਿਸ਼ਵਤਖੋਰੀ ਦੇ ਪੂਰੇ ਨੈੱਟਵਰਕ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ। ਜਾਂਚ ਏਜੰਸੀ ਮੁਤਾਬਕ ਇਸ ਗੋਰਖਧੰਦੇ ਵਿੱਚ ਸ਼ਾਮਲ ਕੁਝ ਹੋਰਨਾਂ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਪੂਰੀ ਸੰਭਾਵਨਾ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।