- ਸੈਟੇਲਾਈਟ ਤਸਵੀਰਾਂ ‘ਚ ਪੰਜਾਬ ਅਤੇ ਰਾਜਸਥਾਨ ਸਮੇਤ ਕਈ ਸੂਬਿਆਂ ‘ਚ ਬੱਦਲ ਹੋਏ ਗਾਇਬ
ਨਵੀਂ ਦਿੱਲੀ, 10 ਜੁਲਾਈ (ਦੇਸ਼ ਕਲਿੱਕ ਬਿਊਰੋ): 9 ਜੁਲਾਈ ਨੂੰ ਮਾਨਸੂਨ ਨੇ ਪੂਰੇ ਦੇਸ਼ ਨੂੰ ਕਵਰ ਕਰ ਲਿਆ ਸੀ, ਪਰ ਅੱਜ ਦੀਆਂ ਸੈਟੇਲਾਈਟ ਤਸਵੀਰਾਂ ਪਰੇਸ਼ਾਨ ਕਰਨ ਵਾਲੀਆਂ ਹਨ। ਮੌਸਮ ਵਿਭਾਗ ਦੀਆਂ ਸੈਟੇਲਾਈਟ ਤਸਵੀਰਾਂ ਦਰਸਾਉਂਦੀਆਂ ਹਨ ਕਿ ਮੱਧ ਭਾਰਤ ਵਿੱਚ ਮਾਨਸੂਨ ਵਧੇਰੇ ਸਰਗਰਮ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ-ਪੂਰਬ ਵਿੱਚ ਬੱਦਲ ਮੌਜੂਦ ਹਨ। ਪਰ ਦੂਜੇ ਪਾਸੇ, ਗੁਜਰਾਤ, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਪੱਛਮੀ ਖੇਤਰਾਂ ਵਿੱਚ ਘੱਟ ਬੱਦਲਵਾਈ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਘੱਟ ਮੀਂਹ ਦਾ ਸੰਕੇਤ ਹੈ।
ਦੇਸ਼ ਦੇ ਮਾਨਸੂਨ ਲਈ ਹੋਰ ਬੁਰੀ ਖ਼ਬਰ ਹੈ। ਸੁਪਰ ਟਾਈਫੂਨ ਬਾਵੀ ਫਿਲੀਪੀਨਜ਼ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਬਣਿਆ ਹੈ। ਇਹ ਤਾਈਵਾਨ ਅਤੇ ਚੀਨ ਵੱਲ ਵਧ ਰਿਹਾ ਹੈ, ਅਤੇ ਇਸਦਾ ਪ੍ਰਭਾਵ 3,000 ਤੋਂ 4,000 ਕਿਲੋਮੀਟਰ ਦੂਰ ਬੰਗਾਲ ਦੀ ਖਾੜੀ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ। ਜਦੋਂ ਤੱਕ ਇਹ ਤੂਫਾਨ ਚੀਨ ਤੱਕ ਨਹੀਂ ਪਹੁੰਚਦਾ, ਬੰਗਾਲ ਦੀ ਖਾੜੀ ਵਿੱਚ ਕੋਈ ਨਵਾਂ ਮੀਂਹ ਪੈਦਾ ਕਰਨ ਵਾਲਾ ਸਿਸਟਮ ਬਣਨ ਦੀ ਉਮੀਦ ਨਹੀਂ ਹੈ। ਸਿੱਟੇ ਵਜੋਂ, ਅਗਲੇ ਦੋ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਘੱਟ ਸਕਦੀ ਹੈ। ਜਿਸ ਕਾਰਨ ਚੰਗੀ ਬਾਰਿਸ਼ ਲਈ ਲਗਭਗ ਇੱਕ ਹਫ਼ਤਾ ਉਡੀਕ ਕਰਨੀ ਪੈ ਸਕਦੀ ਹੈ।
ਵੀਰਵਾਰ ਨੂੰ ਮਾਨਸੂਨ ਨੇ ਪੂਰੇ ਦੇਸ਼ ਨੂੰ ਕਵਰ ਕੀਤਾ। ਆਮ ਤੌਰ ‘ਤੇ ਪੂਰੇ ਦੇਸ਼ ਨੂੰ ਕਵਰ ਕਰਨ ਵਿੱਚ 38 ਦਿਨ ਲੱਗਦੇ ਹਨ, ਪਰ ਇਸ ਵਾਰ ਇਸ ਨੇ ਸਿਰਫ 36 ਦਿਨਾਂ ਵਿੱਚ ਇਸਨੂੰ ਕਵਰ ਕਰ ਲਿਆ। ਹਾਲਾਂਕਿ, ਮੌਸਮ ਵਿਭਾਗ ਦੇ ਅਨੁਸਾਰ, ਦੋ ਦਿਨਾਂ ਬਾਅਦ ਮਾਨਸੂਨ ਦੀ ਗਰਫ਼ਤਾਰ ਹੌਲੀ ਹੋ ਸਕਦੀ ਹੈ।



