ਜਨਗਣਨਾ-2027: ਡਿਸਟ੍ਰਿਕਟ ਸੈਂਂਸਜ ਹੈਂਡਬੁੱਕ ਲਈ ਡਾਟਾ ਇਕੱਤਰਤਾ ਬਾਰੇ ਪਟਵਾਰੀਆਂ ਨੂੰ ਦਿੱਤੀ ਟਰੇਨਿੰਗ

Top Trending News ਪੰਜਾਬ

 

ਜਨਗਣਨਾ-2027: ਡਿਸਟ੍ਰਿਕਟ ਸੈਂਂਸਜ ਹੈਂਡਬੁੱਕ ਲਈ ਡਾਟਾ ਇਕੱਤਰਤਾ ਬਾਰੇ ਪਟਵਾਰੀਆਂ ਨੂੰ ਦਿੱਤੀ ਟਰੇਨਿੰਗ

ਮਾਲੇਰਕੋਟਲਾ, 30 ਜੁਲਾਈ-

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਡਾਇਰੈਕਟੋਰੇਟ ਆਫ਼ ਸੈਂਸਜ ਆਪ੍ਰੇਸ਼ਨਜ਼, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਨਗਣਨਾ-2027 ਦੀਆਂ ਤਿਆਰੀਆਂ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਡਿਸਟ੍ਰਿਕਟ ਸੈਂਸਜ ਹੈਂਡਬੁੱਕ (ਡੀ.ਸੀ.ਐਚ.ਬੀ.) ਲਈ ਲੋੜੀਂਦੇ ਅੰਕੜਿਆਂ ਨੂੰ ਇਕੱਤਰ ਕਰਨ ਸਬੰਧੀ ਪਟਵਾਰੀਆਂ ਦੀ ਇੱਕ ਰੋਜ਼ਾ ਟਰੇਨਿੰਗ ਕਰਵਾਈ ਗਈ।

ਸਿਖਲਾਈ ਸੈਸ਼ਨ ਦੌਰਾਨ ਡਿਪਟੀ ਡਾਇਰੈਕਟਰ ਸੈਂਸਜ ਰੂਚੀ ਗੁਪਤਾ ਅਤੇ ਮਾਸਟਰ ਟਰੇਨਰ ਵਿਵੇਕ ਸਿੰਘ ਨੇ ਪਟਵਾਰੀਆਂ ਨੂੰ ਪੇਂਡੂ ਖੇਤਰਾਂ ਨਾਲ ਸਬੰਧਤ ਵੱਖ-ਵੱਖ ਅੰਕੜਿਆਂ ਦੀ ਸਹੀ, ਸੰਪੂਰਨ ਅਤੇ ਸਮੇਂ ਸਿਰ ਇਕੱਤਰਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਡਿਸਟ੍ਰਿਕਟ ਸੈਂਸਜ ਹੈਂਡਬੁੱਕ ਜਨਗਣਨਾ ਦੀ ਇੱਕ ਮਹੱਤਵਪੂਰਨ ਦਸਤਾਵੇਜ਼ੀ ਕੜੀ ਹੈ, ਜਿਸ ਲਈ ਇਕੱਤਰ ਕੀਤਾ ਜਾਣ ਵਾਲਾ ਡਾਟਾ ਪੂਰੀ ਸ਼ੁੱਧਤਾ ਨਾਲ ਤਿਆਰ ਕੀਤਾ ਜਾਣਾ ਲਾਜ਼ਮੀ ਹੈ। ਇਸ ਮੌਕੇ ਡੀ.ਸੀ.ਐਚ.ਬੀ. ਮੋਬਾਈਲ ਐਪ ਰਾਹੀਂ ਡਾਟਾ ਅਪਲੋਡ ਕਰਨ ਅਤੇ ਐਂਟਰੀ ਦੀ ਪ੍ਰਕਿਰਿਆ ਦਾ ਪ੍ਰਯੋਗਿਕ ਪ੍ਰਦਰਸ਼ਨ ਵੀ ਕਰਵਾਇਆ ਗਿਆ।

ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਸੈਂਸਜ ਨੇ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਡਾਟਾ ਇਕੱਤਰ ਕਰਦੇ ਸਮੇਂ ਨਿਰਧਾਰਤ ਮਾਪਦੰਡਾਂ, ਪਾਰਦਰਸ਼ਤਾ ਅਤੇ ਸਮਾਂ-ਸੀਮਾ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਡਿਸਟ੍ਰਿਕਟ ਸੈਂਸਸ ਹੈਂਡਬੁੱਕ ਦੀ ਤਿਆਰੀ ਦਾ ਕੰਮ ਨਿਰਵਿਘਨ ਅਤੇ ਸਮੇਂ ਸਿਰ ਸੰਪੂਰਨ ਕੀਤਾ ਜਾ ਸਕੇ। ਇਸ ਮੌਕੇ ਪਟਵਾਰੀਆਂ ਨੂੰ ਡੀ.ਸੀ.ਐਚ.ਬੀ. ਨਾਲ ਸਬੰਧਤ ਤਕਨੀਕੀ ਪ੍ਰਕਿਰਿਆਵਾਂ, ਡਾਟਾ ਭਰਨ ਦੇ ਤਰੀਕਿਆਂ ਅਤੇ ਹੋਰ ਪਹਿਲੂਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਉਪ ਅੰਕੜਾ ਸਲਾਹਕਾਰ ਗੁਰਵਿੰਦਰ ਕੌਰ ਅਤੇ ਸੀਨੀਅਰ ਸਹਾਇਕ (ਸੈਂਸਜ ਸੈੱਲ) ਸੰਦੀਪ ਸਿੰਘ ਵੀ ਹਾਜ਼ਰ ਸਨ।