ਜਾਪਾਨ ‘ਚ 5.9 ਤੀਬਰਤਾ ਦਾ ਭੂਚਾਲ, ਟੋਕੀਓ ਸਮੇਤ ਕਈ ਇਲਾਕਿਆਂ ‘ਚ ਮਹਿਸੂਸ ਹੋਏ ਤੇਜ਼ ਝਟਕੇ

Top Trending News ਕੌਮਾਂਤਰੀ

 

ਜਾਪਾਨ ‘ਚ 5.9 ਤੀਬਰਤਾ ਦਾ ਭੂਚਾਲ, ਟੋਕੀਓ ਸਮੇਤ ਕਈ ਇਲਾਕਿਆਂ ‘ਚ ਮਹਿਸੂਸ ਹੋਏ ਤੇਜ਼ ਝਟਕੇ

ਟੋਕੀਓ 23 ਅਗਸਤ 2026:

ਪੂਰਬੀ ਜਾਪਾਨ ਅਤੇ ਰਾਜਧਾਨੀ ਟੋਕੀਓ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਐਤਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 5.9 ਮਾਪੀ ਗਈ। ਭੂਚਾਲ ਕਾਰਨ ਲੋਕਾਂ ਵਿੱਚ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਭੂਚਾਲ ਦਾ ਕੇਂਦਰ ਦੱਖਣੀ ਇਬਾਰਾਕੀ ਪ੍ਰੀਫੈਕਚਰ ਵਿੱਚ ਸੀ ਅਤੇ ਇਹ ਜ਼ਮੀਨ ਤੋਂ ਕਰੀਬ 70 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਭੂਚਾਲ ਦੇ ਝਟਕੇ ਟੋਕੀਓ ਅਤੇ ਪੂਰਬੀ ਜਾਪਾਨ ਦੇ ਕਈ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ।

ਏਜੰਸੀ ਨੇ ਸਪੱਸ਼ਟ ਕੀਤਾ ਕਿ ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਇਸ ਸਬੰਧੀ ਕਿਸੇ ਤਰ੍ਹਾਂ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਇਸ ਕਾਰਨ ਤੱਟੀ ਇਲਾਕਿਆਂ ਵਿੱਚ ਵੀ ਕਿਸੇ ਵੱਡੇ ਖ਼ਤਰੇ ਦੀ ਸਥਿਤੀ ਨਹੀਂ ਬਣੀ।

ਉੱਧਰ, ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ (USGS) ਨੇ ਭੂਚਾਲ ਦੀ ਸ਼ੁਰੂਆਤੀ ਤੀਬਰਤਾ 5.8 ਦਰਜ ਕੀਤੀ। ਅਧਿਕਾਰੀਆਂ ਵੱਲੋਂ ਭੂਚਾਲ ਕਾਰਨ ਹੋਏ ਸੰਭਾਵਿਤ ਨੁਕਸਾਨ ਅਤੇ ਹੋਰ ਪ੍ਰਭਾਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।