ਯੂਪੀ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਰਾਸ਼ਟਰਗਾਨ ਦੌਰਾਨ ਮੰਚ ਤੋਂ ਹੇਠਾਂ ਉਤਰੇ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਤੀ ਸਫਾਈ

Top Trending News ਰਾਸ਼ਟਰੀ

  • ਯੂਪੀ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਰਾਸ਼ਟਰਗਾਨ ਦੌਰਾਨ ਮੰਚ ਤੋਂ ਹੇਠਾਂ ਉਤਰੇ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਤੀ ਸਫਾਈ

ਉੱਤਰ ਪ੍ਰਦੇਸ਼, 23 ਅਗਸਤ (ਦੇਸ਼ ਕਲਿੱਕ ਬਿਊਰੋ): ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਰਾਸ਼ਟਰਗਾਨ ਦੌਰਾਨ ਅਚਾਨਕ ਮੰਚ ਤੋਂ ਹੇਠਾਂ ਉਤਰਦੇ ਅਤੇ ਉੱਥੋਂ ਰਵਾਨਾ ਹੁੰਦੇ ਨਜ਼ਰ ਆ ਰਹੇ ਹਨ। ਮਾਮਲਾ ਉੱਨਾਓ ਦੇ ਪੂਰਨ ਨਗਰ ਸਥਿਤ ਇੱਕ ਸਕੂਲ ਦਾ ਹੈ, ਜਿੱਥੇ ਸਤੀਸ਼ ਮਹਾਨਾ ਪ੍ਰਧਾਨਾਚਾਰਿਆ ਪਰਿਸ਼ਦ ਦੇ ਅਧਿਵੇਸ਼ਨ ਅਤੇ ਸਿੱਖਿਆ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਪਹੁੰਚੇ ਸਨ।

ਸ਼ਨੀਵਾਰ ਨੂੰ ਸਮਾਗਮ ਦੌਰਾਨ ਪੁਲਿਸ ਵੱਲੋਂ ਪ੍ਰੋਟੋਕੋਲ ਅਨੁਸਾਰ ਸਤੀਸ਼ ਮਹਾਨਾ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਤੁਰੰਤ ਬਾਅਦ ਰਾਸ਼ਟਰਗਾਨ ਸ਼ੁਰੂ ਹੋ ਗਿਆ। ਵੀਡੀਓ ਵਿੱਚ ਸਤੀਸ਼ ਮਹਾਨਾ ਰਾਸ਼ਟਰਗਾਨ ਦੌਰਾਨ ਤਿਰੰਗੇ ਨੂੰ ਸਲਾਮੀ ਦਿੰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਹੱਥ ਜੋੜ ਕੇ ਮੰਚ ਦੇ ਪਿੱਛੇ ਵੱਲੋਂ ਹੇਠਾਂ ਉਤਰ ਗਏ। ਕੁਝ ਦੂਰੀ ’ਤੇ ਖੜ੍ਹੇ ਸਮਰਥਕ ਵੀ ਉਨ੍ਹਾਂ ਕੋਲ ਪਹੁੰਚੇ ਅਤੇ ਉਨ੍ਹਾਂ ਦੇ ਪੈਰ ਛੂਹੇ। ਇਸ ਤੋਂ ਬਾਅਦ ਸਤੀਸ਼ ਮਹਾਨਾ ਆਪਣੀ ਕਾਰ ਵਿੱਚ ਬੈਠ ਕੇ ਉੱਥੋਂ ਰਵਾਨਾ ਹੋ ਗਏ। ਘਟਨਾ ਦਾ ਵੀਡੀਓ ਐਤਵਾਰ ਨੂੰ ਸਾਹਮਣੇ ਆਇਆ।

ਮਾਮਲੇ ਨੂੰ ਲੈ ਕੇ ਸਮਾਗਮ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਜਿਸ ਥਾਂ ਸਤੀਸ਼ ਮਹਾਨਾ ਮੌਜੂਦ ਸਨ, ਰਾਸ਼ਟਰਗਾਨ ਉਸ ਥਾਂ ਤੋਂ ਕਾਫ਼ੀ ਦੂਰ ਚੱਲ ਰਿਹਾ ਸੀ। ਉੱਧਰ, ਸਤੀਸ਼ ਮਹਾਨਾ ਨੇ ਵੀ ਇਸ ਮਾਮਲੇ ’ਤੇ ਸਫਾਈ ਦਿੰਦਿਆਂ ਕਿਹਾ ਕਿ ਜਿਸ ਥਾਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਸੀ, ਉੱਥੇ ਰਾਸ਼ਟਰਗਾਨ ਨਹੀਂ ਵਜਾਇਆ ਗਿਆ।