Breaking: ਕਿਸ਼ਤੀ ਪਲਟਣ ਕਾਰਨ 41 ਲੋਕਾਂ ਦੀ ਮੌਤ

Top Trending News ਕੌਮਾਂਤਰੀ

 

Breaking: ਕਿਸ਼ਤੀ ਪਲਟਣ ਕਾਰਨ 41 ਲੋਕਾਂ ਦੀ ਮੌਤ

ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ ਲੇਕ ਤਾਂਗਾਨਿਕਾ ’ਚ ਪਲਟੀ, 49 ਯਾਤਰੀ ਬਚਾਏ ਗਏ

ਤਨਜ਼ਾਨੀਆ/ਕਾਂਗੋ 25 ਸਤੰਬਰ 2026

ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਵੀਰਵਾਰ ਨੂੰ ਲੇਕ ਤਾਂਗਾਨਿਕਾ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 41 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਵੱਡੇ ਪੱਧਰ ’ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਤਾਂਗਾਨਿਕਾ ਸੂਬੇ ਦੇ ਸੂਬਾਈ ਟਰਾਂਸਪੋਰਟ ਮੰਤਰੀ ਨੌਰਿਸ ਮੁਲੋਂਗੋਈ ਮੁਤਾਬਕ ਕਿਸ਼ਤੀ ਵਿੱਚ ਕਰੀਬ 100 ਲੋਕ ਸਵਾਰ ਸਨ। ਕਿਸ਼ਤੀ ’ਤੇ ਯਾਤਰੀਆਂ ਤੋਂ ਇਲਾਵਾ ਸਾਮਾਨ ਵੀ ਲੱਦਿਆ ਹੋਇਆ ਸੀ। ਅਚਾਨਕ ਕਿਸ਼ਤੀ ਦੇ ਪਲਟ ਜਾਣ ਕਾਰਨ ਯਾਤਰੀ ਪਾਣੀ ਵਿੱਚ ਡਿੱਗ ਗਏ।

ਅਧਿਕਾਰੀਆਂ ਅਨੁਸਾਰ ਬਚਾਅ ਟੀਮਾਂ ਨੇ ਹੁਣ ਤੱਕ 49 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਹਾਲਾਂਕਿ, ਹਾਦਸੇ ਤੋਂ ਬਾਅਦ ਕਈ ਯਾਤਰੀਆਂ ਦੇ ਲਾਪਤਾ ਹੋਣ ਦੀ ਸੰਭਾਵਨਾ ਹੈ। ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ।

ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸ਼ਤੀ ਵਿੱਚ ਸਵਾਰ ਲੋਕਾਂ ਦੀ ਸਹੀ ਗਿਣਤੀ ਅਤੇ ਲਾਪਤਾ ਯਾਤਰੀਆਂ ਬਾਰੇ ਹੋਰ ਜਾਣਕਾਰੀ ਬਚਾਅ ਕਾਰਜ ਪੂਰੇ ਹੋਣ ਤੋਂ ਬਾਅਦ ਸਾਹਮਣੇ ਆਉਣ ਦੀ ਉਮੀਦ ਹੈ।