- ਤੇਂਦੂਏ ਨੇ 6 ਸਾਲਾ ਬੱਚੀ ਨੂੰ ਬਣਾਇਆ ਸ਼ਿਕਾਰ: ਖੇਤਾਂ ‘ਚੋਂ ਮਿਲੀ ਲਾਸ਼
- ਤੇਂਦੂਏ ਨੂੰ ਫੜਨ ਲਈ 8 ਪਿੰਜਰੇ ਲਗਾਏ
ਜੂਨਾਗੜ੍ਹ, 25 ਸਤੰਬਰ (ਦੇਸ਼ ਕਲਿੱਕ ਬਿਊਰੋ): ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਤੇਂਦੂਏ ਨੇ 6 ਸਾਲਾ ਬੱਚੀ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਪ੍ਰਿਸ਼ਾ ਸੋਲੰਕੀ ਵਜੋਂ ਹੋਈ ਹੈ। ਘਟਨਾ ਦੀ CCTV ਵੀਡੀਓ ਸ਼ੁੱਕਰਵਾਰ ਨੂੰ ਸਾਹਮਣੇ ਆਈ।
ਘਟਨਾ ਮੇਂਦਰਡਾ ਇਲਾਕੇ ਵਿੱਚ ਥੋਭਣਭਾਈ ਕੋਰਾਟ ਦੇ ਖੇਤ ਵਿੱਚ ਵਾਪਰੀ। ਗਿਰ ਵੈਸਟ ਡਿਵੀਜ਼ਨ ਦੇ DFO ਪ੍ਰਸ਼ਾਂਤ ਤੋਮਰ ਮੁਤਾਬਕ, ਤੇਂਦੂਏ ਦੇ ਹਮਲੇ ਤੋਂ ਬਾਅਦ ਬੱਚੀ ਦੀ ਲਾਸ਼ ਖੇਤ ਨੇੜਿਓਂ ਮਿਲੀ। ਸੂਚਨਾ ਮਿਲਣ ’ਤੇ ਵਣ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ।
ਤੇਂਦੂਏ ਨੂੰ ਫੜਨ ਲਈ ਵਣ ਵਿਭਾਗ ਨੇ ਆਸ-ਪਾਸ ਦੇ ਇਲਾਕੇ ਵਿੱਚ 8 ਪਿੰਜਰੇ ਲਗਾਏ ਹਨ। ਟੀਮਾਂ ਵੱਲੋਂ ਲਗਾਤਾਰ ਗਸ਼ਤ ਕਰਕੇ ਤੇਂਦੂਏ ਦੀ ਭਾਲ ਕੀਤੀ ਜਾ ਰਹੀ ਹੈ। ਵਿਭਾਗ ਨੇ ਲੋਕਾਂ ਨੂੰ ਰਾਤ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।







