ਪੰਜਾਬ ਸਰਕਾਰ ਦਾ ਮਹਿਲਾ ਮੁਲਾਜ਼ਮਾਂ ਦੇ ਹੱਕ ‘ਚ ਵੱਡਾ ਫੈਸਲਾ!

Top Trending News ਪੰਜਾਬ

 

ਪੰਜਾਬ ਸਰਕਾਰ ਦਾ ਮਹਿਲਾ ਮੁਲਾਜ਼ਮਾਂ ਦੇ ਹੱਕ ‘ਚ ਵੱਡਾ ਫੈਸਲਾ!

ਸੂਬਾ ਸਰਕਾਰ ਦਾ ਵੱਡਾ ਕਦਮ, ਮਹਿਲਾ ਕਰਮਚਾਰੀਆਂ ਨੂੰ 40 ਕਿਲੋਮੀਟਰ ਦੇ ਦਾਇਰੇ ’ਚ ਤਾਇਨਾਤੀ ਦਾ ਪ੍ਰਬੰਧ

ਚੰਡੀਗੜ੍ਹ 26 ਸਤੰਬਰ 2026

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕਈ ਕਦਮ ਚੁੱਕੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸਰਕਾਰ ਮੁਤਾਬਕ ਇਨ੍ਹਾਂ ਫ਼ੈਸਲਿਆਂ ਦਾ ਉਦੇਸ਼ ਮੁਲਾਜ਼ਮਾਂ ਨੂੰ ਵਧੇਰੇ ਸੁਵਿਧਾਵਾਂ ਦੇਣ ਦੇ ਨਾਲ-ਨਾਲ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਹੈ।

ਇਸੇ ਤਹਿਤ ਮਹਿਲਾ ਮੁਲਾਜ਼ਮਾਂ ਲਈ ਲਾਗੂ ਕੀਤੀ ਗਈ ਪੋਸਟਿੰਗ ਨੀਤੀ ਨੂੰ ਸਰਕਾਰ ਵੱਲੋਂ ਅਹਿਮ ਪਹਿਲਕਦਮੀ ਦੱਸਿਆ ਜਾ ਰਿਹਾ ਹੈ। ਨੀਤੀ ਤਹਿਤ ਗਰੁੱਪ ਬੀ, ਸੀ ਅਤੇ ਡੀ ਦੀਆਂ ਮਹਿਲਾ ਮੁਲਾਜ਼ਮਾਂ, ਜਿਨ੍ਹਾਂ ਵਿੱਚ ਅਧਿਆਪਕ, ਸਟਾਫ਼ ਨਰਸਾਂ ਅਤੇ ਹੋਰ ਵਿਭਾਗਾਂ ਦੀਆਂ ਕਰਮਚਾਰੀਆਂ ਸ਼ਾਮਲ ਹਨ, ਨੂੰ ਉਨ੍ਹਾਂ ਦੇ ਘਰ ਤੋਂ 40 ਕਿਲੋਮੀਟਰ ਦੇ ਦਾਇਰੇ ਵਿੱਚ ਤਾਇਨਾਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।

ਸਰਕਾਰ ਅਨੁਸਾਰ, ਜਿਹੜੀਆਂ ਮਹਿਲਾ ਮੁਲਾਜ਼ਮ ਆਪਣਾ ਪਰਖਕਾਲ (ਪ੍ਰੋਬੇਸ਼ਨ ਪੀਰੀਅਡ) ਸਫ਼ਲਤਾਪੂਰਵਕ ਪੂਰਾ ਕਰ ਚੁੱਕੀਆਂ ਹਨ, ਉਹ ਆਪਣੀ ਸਹੂਲਤ ਮੁਤਾਬਕ ਪੇਕੇ ਜਾਂ ਸਹੁਰੇ ਘਰ ਨੂੰ ਮੁੱਖ ਪਤਾ ਦਰਜ ਕਰਵਾ ਸਕਦੀਆਂ ਹਨ। ਇਸ ਦੇ ਆਧਾਰ ’ਤੇ ਉਨ੍ਹਾਂ ਨੂੰ ਨੇੜਲੇ ਦਫ਼ਤਰ ਜਾਂ ਸੰਸਥਾ ਵਿੱਚ ਸੇਵਾ ਦਾ ਮੌਕਾ ਮਿਲ ਰਿਹਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਸ ਨੀਤੀ ਨਾਲ ਮਹਿਲਾ ਕਰਮਚਾਰੀਆਂ ਲਈ ਰੋਜ਼ਾਨਾ ਆਉਣ-ਜਾਣ ਦੀ ਮੁਸ਼ਕਲ ਘਟੇਗੀ ਅਤੇ ਉਨ੍ਹਾਂ ਨੂੰ ਪਰਿਵਾਰਕ ਤੇ ਪੇਸ਼ੇਵਰ ਜ਼ਿੰਮੇਵਾਰੀਆਂ ਵਿੱਚ ਬਿਹਤਰ ਤਾਲਮੇਲ ਬਣਾਉਣ ਵਿੱਚ ਸਹਾਇਤਾ ਮਿਲੇਗੀ।