- ਏਸ਼ੀਆਈ ਖੇਡਾਂ: ਸਕੁਐਸ਼ ’ਚ ਭਾਰਤ ਨੂੰ 2 ਸਿਲਵਰ ਮੈਡਲ
ਨਵੀਂ ਦਿੱਲੀ: 27 ਸਤੰਬਰ (ਦੇਸ਼ ਕਲਿੱਕ ਬਿਊਰੋ): ਭਾਰਤ ਨੇ ਏਸ਼ੀਆਈ ਖੇਡਾਂ ’ਚ ਐਤਵਾਰ ਨੂੰ ਸਕੁਐਸ਼ ਵਿੱਚ ਦੋ ਸਿਲਵਰ ਮੈਡਲ ਜਿੱਤੇ। ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਅਭੈ ਸਿੰਘ ਨੂੰ ਮਲੇਸ਼ੀਆ ਦੇ ਐਨਜੀ ਏਨ ਯੋਵ ਨੇ 3-0 ਨਾਲ ਹਰਾਇਆ। ਉੱਥੇ ਹੀ ਮਹਿਲਾ ਵਰਗ ਦੇ ਫਾਈਨਲ ਵਿੱਚ ਅਨਾਹਤ ਸਿੰਘ ਨੂੰ ਵੀ ਮਲੇਸ਼ੀਆ ਦੀ ਸਿਵਾਸੰਗਰੀ ਸੁਬ੍ਰਮਣੀਅਮ ਨੇ 3-0 ਨਾਲ ਮਾਤ ਦਿੱਤੀ।
ਮੁੱਕੇਬਾਜ਼ੀ ’ਚ 2 ਮੈਡਲ ਪੱਕੇ
ਪੁਰਸ਼ਾਂ ਦੇ 80 ਕਿਲੋ ਭਾਰ ਵਰਗ ਵਿੱਚ ਅੰਕੁਸ਼ ਪੰਘਾਲ ਨੇ ਤਾਜਿਕਿਸਤਾਨ ਦੇ ਨੇਕਰੂਜ਼ ਸਲੀਮੋਵ ਨੂੰ 5-0 ਨਾਲ ਹਰਾਇਆ। ਮਹਿਲਾਵਾਂ ਦੇ 65 ਕਿਲੋ ਵਰਗ ਵਿੱਚ ਪਰਵੀਨ ਨੇ ਉਜ਼ਬੇਕਿਸਤਾਨ ਦੀ ਨਵਬਹੋਰ ਖਾਮਿਦੋਵਾ ਨੂੰ 5-0 ਨਾਲ ਮਾਤ ਦਿੱਤੀ। ਦੋਵੇਂ ਮੁੱਕੇਬਾਜ਼ਾਂ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿਸ ਨਾਲ ਭਾਰਤ ਦੇ ਦੋ ਹੋਰ ਤਮਗੇ ਪੱਕੇ ਹੋ ਗਏ ਹਨ।
ਭਾਰਤ ਦੇ 32 ਤਮਗੇ
ਐਤਵਾਰ ਨੂੰ ਮਿਲੇ ਦੋ ਤਮਗਿਆਂ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 32 ਹੋ ਗਈ ਹੈ। ਇਨ੍ਹਾਂ ਵਿੱਚ 4 ਸੋਨ, 14 ਚਾਂਦੀ ਅਤੇ 14 ਕਾਂਸੀ ਦੇ ਤਮਗੇ ਸ਼ਾਮਲ ਹਨ। ਭਾਰਤ ਤਮਗਾ ਸੂਚੀ ਵਿੱਚ 12ਵੇਂ ਸਥਾਨ ’ਤੇ ਪਹੁੰਚ ਗਿਆ ਹੈ।







