IPS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਪੂਰੀ ਖ਼ਬਰ

Top Trending News ਰਾਸ਼ਟਰੀ

 

IPS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਪੂਰੀ ਖ਼ਬਰ

ਜੈਪੁਰ 4 ਅਕਤੂਬਰ 2026

ਰਾਜਸਥਾਨ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ ਕਈ IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਤਹਿਤ ਅਜੈ ਸਿੰਘ ਨੂੰ ਜੈਪੁਰ ਵਿੱਚ ਵਧੀਕ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਕਾਸ ਸ਼ਰਮਾ ਨੂੰ ਵਧੀਕ ਪੁਲਿਸ ਕਮਿਸ਼ਨਰ (ਕ੍ਰਾਈਮ), ਜੈਪੁਰ ਨਿਯੁਕਤ ਕੀਤਾ ਗਿਆ ਹੈ।

ਯੋਗੇਸ਼ ਗੋਇਲ ਨੂੰ ਡੀਸੀਪੀ (ਕ੍ਰਾਈਮ), ਜੈਪੁਰ ਲਾਇਆ ਗਿਆ ਹੈ, ਜਦਕਿ ਸਤਨਾਮ ਸਿੰਘ ਨੂੰ ਐਸਪੀ, ਐਸਓਜੀ, ਜੈਪੁਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੀਯੂਸ਼ ਦੀਕਸ਼ਿਤ ਨੂੰ ਐਸਪੀ, ਭ੍ਰਿਸ਼ਟਾਚਾਰ ਨਿਰੋਧਕ ਬਿਊਰੋ (ਏਸੀਬੀ), ਜੈਪੁਰ ਨਿਯੁਕਤ ਕੀਤਾ ਗਿਆ ਹੈ।

ਕੁੰਦਨ ਕੰਵਰੀਆ ਨੂੰ ਐਸਪੀ ਦੌਸਾ, ਪ੍ਰਵੀਣ ਨਾਇਕ ਨੂਨਾਵਤ ਨੂੰ ਡੀਸੀਪੀ ਟ੍ਰੈਫਿਕ ਜੈਪੁਰ ਅਤੇ ਅਜੇ ਸਿੰਘ ਰਾਠੌੜ ਨੂੰ ਐਸਪੀ ਸਿਰੋਹੀ ਲਾਇਆ ਗਿਆ ਹੈ। ਆਦਿਤਿਆ ਕਾਕੜੇ ਨੂੰ ਐਸਪੀ ਫਲੌਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸੇ ਤਰ੍ਹਾਂ ਰਾਜੀਵ ਪਚਾਰ ਨੂੰ ਪੁਲਿਸ ਮੁੱਖ ਦਫ਼ਤਰ ਵਿੱਚ ਡੀਆਈਜੀ (ਕਾਰਮਿਕ), ਮਨੀਸ਼ ਅਗਰਵਾਲ ਨੂੰ ਐਸਪੀ, ਐਸਸੀਆਰਬੀ ਜੈਪੁਰ ਅਤੇ ਸੰਜੀਵ ਨੈਨ ਨੂੰ ਐਸਪੀ ਸੀਕਰ ਨਿਯੁਕਤ ਕੀਤਾ ਗਿਆ ਹੈ। ਇਹ ਤਬਾਦਲੇ ਰਾਜ ਦੇ ਪੁਲਿਸ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਬਦਲਾਅ ਵਜੋਂ ਦੇਖੇ ਜਾ ਰਹੇ ਹਨ।