ਵੱਡੀ ਖ਼ਬਰ: PM ਮੋਦੀ ਦੀ ਐਡਿਟ ਕੀਤੀ ਵੀਡੀਓ ਮਾਮਲੇ ‘ਚ ‘ਮੈਟਾ’ ਦੇ ਇੰਡੀਆ ਹੈੱਡ ਸਮੇਤ ਕਈ ਅਕਾਊਂਟਾਂ ‘ਤੇ FIR ਦਰਜ

Top Trending News ਰਾਸ਼ਟਰੀ

 

PM Modi’s edited video case: PM ਮੋਦੀ ਦੀ ਐਡਿਟ ਕੀਤੀ ਵੀਡੀਓ ਮਾਮਲੇ ‘ਚ ‘ਮੈਟਾ’ ਦੇ ਇੰਡੀਆ ਹੈੱਡ ਸਮੇਤ ਕਈ ਅਕਾਊਂਟਾਂ ‘ਤੇ FIR ਦਰਜ

ਹੈਦਰਾਬਾਦ 31 ਜੁਲਾਈ 2026

PM Modi’s edited video case: ਹੈਦਰਾਬਾਦ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨਾਲ ਤਿਆਰ ਕੀਤੀਆਂ ਗਈਆਂ ਇਤਰਾਜ਼ਯੋਗ ਅਤੇ ਡਿਜੀਟਲ ਤੌਰ ‘ਤੇ ਹੇਰ-ਫੇਰ ਕੀਤੀਆਂ ਵੀਡੀਓਜ਼ ਦੇ ਸਬੰਧ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਸੋਸ਼ਲ ਮੀਡੀਆ ਕੰਪਨੀ ‘ਮੈਟਾ’ (Meta) ਦੇ ਇੰਡੀਆ ਹੈੱਡ ਅਰੁਣ ਸ੍ਰੀਨਿਵਾਸ ਅਤੇ ਕਈ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਧਾਰਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ FIR ਤੇਲੰਗਾਨਾ ਦੇ ਦੋ ਨਿਵਾਸੀਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਅਮਲ ਵਿੱਚ ਆਈ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਇੰਸਟਾਗ੍ਰਾਮ ਅਤੇ ਫੇਸਬੁੱਕ ਬ੍ਰਾਊਜ਼ ਕਰਦੇ ਸਮੇਂ ਉਨ੍ਹਾਂ ਨੂੰ ਅਜਿਹੀਆਂ ਕਈ ਫਰਜ਼ੀ ਅਤੇ ਐਡਿਟ ਕੀਤੀਆਂ ਵੀਡੀਓਜ਼ ਤੇ ਤਸਵੀਰਾਂ ਮਿਲੀਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨੂੰ ਅਸ਼ਲੀਲ, ਅਪਮਾਨਜਨਕ ਅਤੇ ਗੁੰਮਰਾਹਕੁੰਨ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਏਆਈ ਦੁਆਰਾ ਤਿਆਰ ਕੀਤੀ ਗਈ ਅਜਿਹੀ ਗਲਤ ਅਤੇ ਇਤਰਾਜ਼ਯੋਗ ਸਮੱਗਰੀ ਸਮਾਜਿਕ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰ ਸਕਦੀ ਹੈ।

ਇਸ ਵੱਡੇ ਵਿਵਾਦ ਤੋਂ ਬਾਅਦ ‘ਮੈਟਾ’ ਕੰਪਨੀ ਹਰਕਤ ਵਿੱਚ ਆਈ ਹੈ। ਮੈਟਾ ਨੇ ਭਾਰਤ ਸਰਕਾਰ ਨੂੰ ਇੱਕ ਰਸਮੀ ਪੱਤਰ ਲਿਖ ਕੇ ਭਰੋਸਾ ਦਿਵਾਇਆ ਹੈ ਕਿ ਉਹ ਵੀ.ਆਈ.ਪੀ. (VIP) ਅਕਾਊਂਟਾਂ ਦੀ ਨਿਗਰਾਨੀ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਗੇ। ਇਸ ਤੋਂ ਇਲਾਵਾ, ਪਲੇਟਫਾਰਮਾਂ ‘ਤੇ ਅਪਲੋਡ ਹੋਣ ਵਾਲੀ ਸਮੱਗਰੀ (Content) ਦੀ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗੁੰਮਰਾਹਕੁੰਨ ਅਤੇ ਅਪਮਾਨਜਨਕ ਪੋਸਟਾਂ ਨੂੰ ਰੋਕਿਆ ਜਾ ਸਕੇ। ਸਾਈਬਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।