ਏਸ਼ੀਅਨ ਖੇਡਾਂ 2026: ਕਬੱਡੀ ’ਚ ਭਾਰਤ ਦਾ ਦਬਦਬਾ, ਪੁਰਸ਼ ਤੇ ਮਹਿਲਾ ਟੀਮਾਂ ਫਾਈਨਲ ’ਚ

Top Trending News ਕੌਮਾਂਤਰੀ ਖੇਡਾਂ

ਏਸ਼ੀਅਨ ਖੇਡਾਂ 2026: ਕਬੱਡੀ ’ਚ ਭਾਰਤ ਦਾ ਦਬਦਬਾ, ਪੁਰਸ਼ ਤੇ ਮਹਿਲਾ ਟੀਮਾਂ ਫਾਈਨਲ ’ਚ

ਚੰਡੀਗੜ੍ਹ, 25 ਸਤੰਬਰ 2026: ਭਾਰਤ ਦੀਆਂ ਕਬੱਡੀ ਟੀਮਾਂ ਨੇ ਏਸ਼ੀਅਨ ਖੇਡਾਂ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਅਤੇ ਮਹਿਲਾ ਦੋਵੇਂ ਵਰਗਾਂ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸ਼ੁੱਕਰਵਾਰ ਦਾ ਦਿਨ ਭਾਰਤੀ ਕਬੱਡੀ ਲਈ ਖਾਸ ਰਿਹਾ, ਜਿੱਥੇ ਦੋਵੇਂ ਟੀਮਾਂ ਨੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਵੱਡੇ ਫਰਕ ਨਾਲ ਜਿੱਤੇ।

ਮਹਿਲਾ ਟੀਮ ਨੇ ਸੈਮੀਫਾਈਨਲ ਵਿੱਚ ਨੇਪਾਲ ਨੂੰ 48-24 ਦੇ ਫਰਕ ਨਾਲ ਮਾਤ ਦਿੱਤੀ। ਮੌਜੂਦਾ ਚੈਂਪੀਅਨ ਭਾਰਤ ਨੇ ਪਹਿਲੇ ਹਾਫ਼ ਵਿੱਚ ਹੀ 31-17 ਦੀ ਮਜ਼ਬੂਤ ਬੜ੍ਹਤ ਹਾਸਲ ਕਰ ਲਈ ਸੀ। ਟੀਮ ਨੇ ਦੂਜੇ ਹਾਫ਼ ਵਿੱਚ ਵੀ ਆਪਣਾ ਦਬਦਬਾ ਕਾਇਮ ਰੱਖਦਿਆਂ ਫਾਈਨਲ ਦੀ ਟਿਕਟ ਪੱਕੀ ਕੀਤੀ।

ਇਸ ਤੋਂ ਬਾਅਦ ਪੁਰਸ਼ ਟੀਮ ਨੇ ਵੀ ਸ਼ਾਨਦਾਰ ਖੇਡ ਦਿਖਾਈ ਅਤੇ ਥਾਈਲੈਂਡ ਨੂੰ 66-28 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ। ਭਾਰਤੀ ਮਹਿਲਾ ਟੀਮ ਹੁਣ ਲਗਾਤਾਰ ਚੌਥਾ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਦੂਜੇ ਪਾਸੇ ਪੁਰਸ਼ ਟੀਮ 2023 ਵਿੱਚ ਜਿੱਤੇ ਖਿਤਾਬ ਦਾ ਬਚਾਅ ਕਰਨ ਲਈ ਮੈਦਾਨ ਵਿੱਚ ਉਤਰੇਗੀ।