ਕੈਨੇਡੀਅਨ ਸਰਕਾਰ ਨੇ ਕੀਤਾ ਖ਼ਬਰਦਾਰ! ਏਜੰਟਾਂ ਦੇ ਝਾਂਸੇ ‘ਚ ਫਸ ਕੇ ਆਪਣਾ ਪੈਸਾ ਅਤੇ ਸਮਾਂ ਨਾ ਬਰਬਾਦ ਕਰੋ, ਇਮੀਗ੍ਰੇਸ਼ਨ ਨਿਯਮ ਸਖ਼ਤ

Top Trending News ਕੌਮਾਂਤਰੀ

 

ਕੈਨੇਡੀਅਨ ਸਰਕਾਰ ਨੇ ਕੀਤਾ ਖ਼ਬਰਦਾਰ! ਏਜੰਟਾਂ ਦੇ ਝਾਂਸੇ ‘ਚ ਫਸ ਕੇ ਆਪਣਾ ਪੈਸਾ ਅਤੇ ਸਮਾਂ ਨਾ ਬਰਬਾਦ ਕਰੋ, ਇਮੀਗ੍ਰੇਸ਼ਨ ਨਿਯਮ ਸਖ਼ਤ

ਕੈਨੇਡਾ ਜਾਣ ਵਾਲਿਆਂ ਨੂੰ IRCC ਦੀ ਚਿਤਾਵਨੀ, AI ਰਾਹੀਂ ਹੋ ਰਹੀ ਵੀਜ਼ਾ ਠੱਗੀ ਤੋਂ ਰਹੋ ਸਾਵਧਾਨ

ਕੈਨੇਡਾ 6 ਅਕਤੂਬਰ 2026

ਕੈਨੇਡਾ ਦੀ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਸੰਸਥਾ (IRCC) ਨੇ ਵੀਜ਼ਾ ਲੈਣ ਦੇ ਚਾਹਵਾਨਾਂ ਅਤੇ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਕੀਤੀਆਂ ਜਾ ਰਹੀਆਂ ਠੱਗੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸੰਸਥਾ ਮੁਤਾਬਕ ਠੱਗ ਹੁਣ AI ਦੀ ਮਦਦ ਨਾਲ ਸਰਕਾਰੀ ਅਧਿਕਾਰੀਆਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਇਹ ਚਿਤਾਵਨੀ ਅਜਿਹੇ ਮਾਮਲਿਆਂ ਸਾਹਮਣੇ ਆਉਣ ਤੋਂ ਬਾਅਦ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਪੰਜਾਬ ਨਾਲ ਸਬੰਧਤ ਕੁਝ ਲੋਕਾਂ ਨੂੰ ਕੈਨੇਡਾ ਵਿੱਚ ਪੱਕੀ ਨੌਕਰੀ ਅਤੇ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਵਸੂਲ ਕੀਤੀਆਂ ਗਈਆਂ। ਠੱਗ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਜਾਂ ਇਮੀਗ੍ਰੇਸ਼ਨ ਨਾਲ ਜੁੜੇ ਵਿਅਕਤੀ ਵਜੋਂ ਪੇਸ਼ ਕਰਕੇ ਪੀੜਤਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਦੇ ਹਨ।

ਅਧਿਕਾਰੀਆਂ ਅਨੁਸਾਰ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੂੰ ਇਮੀਗ੍ਰੇਸ਼ਨ ਨਿਯਮਾਂ ਅਤੇ ਸਰਕਾਰੀ ਪ੍ਰਕਿਰਿਆਵਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਅਜਿਹੇ ਧੋਖੇ ਦਾ ਆਸਾਨੀ ਨਾਲ ਸ਼ਿਕਾਰ ਬਣ ਸਕਦੇ ਹਨ। IRCC ਨੇ ਲੋਕਾਂ ਨੂੰ ਕਿਸੇ ਵੀ ਵਿਅਕਤੀ ਵੱਲੋਂ ਵੀਜ਼ਾ ਜਾਂ ਨੌਕਰੀ ਦੀ ਗਾਰੰਟੀ ਦੇ ਨਾਂ ’ਤੇ ਪੈਸੇ ਮੰਗਣ ’ਤੇ ਸਾਵਧਾਨ ਰਹਿਣ ਅਤੇ ਅਧਿਕਾਰਤ ਸਰੋਤਾਂ ਰਾਹੀਂ ਜਾਣਕਾਰੀ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ।