ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਪੜ੍ਹੋ ਕੱਲ੍ਹ ਕਿੰਨੇ ਵਜੇ ਖੁੱਲ੍ਹਣਗੇ ਦਫਤਰ?

Top Trending News ਪੰਜਾਬ

 

ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਪੜ੍ਹੋ ਕੱਲ੍ਹ ਕਿੰਨੇ ਵਜੇ ਖੁੱਲ੍ਹਣਗੇ ਦਫਤਰ?

ਹੁਣ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਦਫ਼ਤਰ, ਨਵੇਂ ਹੁਕਮ 1 ਜੁਲਾਈ 2026 ਤੋਂ ਲਾਗੂ

ਚੰਡੀਗੜ੍ਹ, 30 ਜੂਨ 2026-

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਫੈਸਲੇ ਮੁਤਾਬਕ 1 ਜੁਲਾਈ 2026 ਤੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਜਾਵੇਗਾ ਅਤੇ ਹੁਣ ਸਾਰੇ ਦਫ਼ਤਰ ਪਹਿਲਾਂ ਵਾਂਗ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਖੁੱਲ੍ਹਿਆ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਸੂਬੇ ਵਿੱਚ ਮੌਸਮ ਦੇ ਮਿਜ਼ਾਜ ਵਿੱਚ ਆਈ ਤਬਦੀਲੀ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਲੂ ਦੇ ਕਾਰਨ ਆਮ ਲੋਕਾਂ ਅਤੇ ਮੁਲਾਜ਼ਮਾਂ ਦੀ ਸਹੂਲਤ ਲਈ ਸਰਕਾਰ ਨੇ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਸੀ। ਉਸ ਸਮੇਂ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਕਰ ਦਿੱਤਾ ਗਿਆ ਸੀ, ਤਾਂ ਜੋ ਦੁਪਹਿਰ ਦੀ ਤਪਸ਼ ਤੋਂ ਬਚਿਆ ਜਾ ਸਕੇ ਅਤੇ ਬਿਜਲੀ ਦੀ ਬਚਤ ਵੀ ਹੋ ਸਕੇ।

ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਲੈਂਦੇ ਹੋਏ ਮੁੜ ਦਫ਼ਤਰਾਂ ਦਾ ਸਮਾਂ ਪੁਰਾਣੇ ਰੂਟੀਨ ਮੁਤਾਬਕ ਕਰ ਦਿੱਤਾ ਹੈ। ਕੱਲ੍ਹ ਸਵੇਰ ਤੋਂ ਹੀ ਸਾਰੇ ਅਧਿਕਾਰੀ ਅਤੇ ਕਰਮਚਾਰੀ ਸਵੇਰੇ 9 ਵਜੇ ਡਿਊਟੀ ‘ਤੇ ਹਾਜ਼ਰ ਹੋਣਗੇ ਅਤੇ ਸ਼ਾਮ 5 ਵਜੇ ਤੱਕ ਜਨਤਕ ਸੇਵਾਵਾਂ ਲਈ ਦਫ਼ਤਰ ਖੁੱਲ੍ਹੇ ਰਹਿਣਗੇ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।