ਨਵੀਂ ਦਿੱਲੀ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਮਹਿੰਗਾਈ ਦੇ ਦੌਰ ਵਿੱਚ ਮੁਸ਼ਕਿਲ ਨਾਲ ਜੀਵਨ ਬਤੀਤ ਕਰ ਰਹੇ ਲੋਕਾਂ ਉਤੇ ਹੋਰ ਬੋਝ ਪਵੇਗਾ, ਖਾਸ ਕਰਕੇ ਉਨ੍ਹਾਂ ਉਤੇ ਜਿੰਨਾਂ ਨੇ ਬੈਂਕਾਂ ਤੋਂ ਕਿਸੇ ਤਰ੍ਹਾਂ ਦਾ ਕਰਜ਼ਾ ਲਿਅ ਹੋਇਆ ਹੈ। ਜਨਤਕ ਖੇਤਰ ਦੀਆਂ ਦੋ ਬੈਂਕਾਂ ਵੱਲੋਂ ਹੁਣ ਲੋਨ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ ਨੈਸ਼ਨਲ ਬੈਂਕ (PNB) ਅਤੇ ਬੈਂਕ ਆਫ ਬੜੌਦਾ (BOB) ਨੇ ਕਰਜ਼ੇ ਉਤੇ ਲੱਗਣ ਵਾਲੇ ਵਿਆਜ਼ ਵਿੱਚ 0.25 ਫੀਸਦੀ ਤੱਕ ਵਾਧਾ ਕੀਤਾ ਹੈ।