ਪਠਾਨਕੋਟ, 13 ਮਈ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਵਿਖੇ ਪ੍ਰਿੰਸੀਪਲ ਰਘਬੀਰ ਕੌਰ ਦੀ ਅਗਵਾਈ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਦੇ ਨਾਲ ਹੀ ਵਿਦਿਅਰਥੀਆਂ, ਮਾਪਿਆਂ ਅਤੇ ਸਕੂਲ ਸਟਾਫ ਨੇ ਮਿਲ ਕੇ ਯੋਗਾ ਦੀਆਂ ਐਕਟੀਵਿਟੀਜ਼ ਕਰਕੇ ਸਿਹਤਮੰਦ ਜੀਵਨ ਦੇ ਬਾਰੇ ਜਾਣਕਾਰੀ ਲਈ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪ੍ਰੈਲ ਟੈਸਟ ਦੇ ਨਤੀਜਿਆਂ ਦੇ ਨਾਲ ਨਾਲ ਵਿਦਿਆਰਥੀਆਂ ਦੀ ਕਲਾਸ ਦੀ ਕਾਰਗੁਜ਼ਾਰੀ ਬਾਰੇ ਵੀ ਦੱਸਿਆ ਗਿਆ।