ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ, ਪਰ ਲੰਬੀ ਉਮਰ ਜਿਉਣ ਲਈ ਬਲੱਡ ਪ੍ਰੈਸ਼ਰ ਚੈਕ ਕਰਾਉਣਾ ਜ਼ਰੂਰੀ ਹੈ
ਇਹ ਵਿਚਾਰ ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਾਂਝੇ ਕਰਦਿਆਂ ਡਾ. ਸਕੰਲਪ ਸ਼ਰਮਾ ਸਲਾਹਕਾਰ ਗਲੈਨ ਮਾਰਕ ਫਾਰਮਾ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਸ਼ਰੀਰ ਦੀਆਂ ਦੂਜੀਆਂ ਬਿਮਾਰੀਆਂ ਨੂੰ ਵੱਧਣ ਫੁੱਲਣ ਵਿੱਚ ਸਹਾਇਤਾ ਕਰਦੀ ਹੈ। ਭਾਰਤ ਵਿੱਚ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਾਰੇ ਗੱਲ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਭਾਰਤ ਵਿੱਚ ਇਕ ਤਿਹਾਈ ਆਬਾਦੀ ਇਸ ਤੋਂ ਪੀੜਤ ਹੈ ਅਤੇ ਉਸ ਵਿਚੋਂ ਵੀ ਤੀਜਾ ਹਿੱਸਾ ਲੋਕ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਅਣਜਾਣ ਹਨ। ਉਨਾਂ ਕਿਹਾ ਕਿ ਬਿਮਾਰੀ ਦੀ ਅਣਜਾਣਤਾ ਕਾਰਨ ਅਤੇ ਇਸ ਦੇ ਅਸਰਾਂ ਤੋਂ ਅਣਜਾਣ ਹੋਣ ਕਾਰਨ ਲੋਕ ਇਸ ਨੂੰ ਚੈਕ ਹੀ ਨਹੀਂ ਕਰਾਉਂਦੇ, ਜਿਸਦਾ ਸ਼ਰੀਰ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ।