Hindi English Thursday, 09 May 2024 🕑
BREAKING
ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਕਾਰਨ ਚਾਰ ਲੋਕਾਂ ਦੀ ਮੌਤ ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ ਅਮਰੀਕਾ ਭਾਰਤ ਵਿੱਚ ਹੋ ਰਹੀਆਂ ਚੋਣਾਂ ‘ਚ ਵਿਘਨ ਪਾਉਣਾ ਚਾਹੁੰਦੈ : ਰੂਸ

ਸਿਹਤ/ਪਰਿਵਾਰ

More News

ਹੈ ਕੋਈ ਇਲਾਜ ਭੁੱਲਣ ਦੀ ਬਿਮਾਰੀ ਦਾ ?

Updated on Friday, April 05, 2024 12:15 PM IST

ਡਾਕਟਰ ਅਜੀਤਪਾਲ ਸਿੰਘ ਐਮ ਡੀ

ਡਾਕਟਰ ਅਜੀਤਪਾਲ ਸਿੰਘ ਐਮ ਡੀ

ਕਈ ਲੋਕ ਭੁੱਲਣ ਦੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ l ਵੈਸੇ ਤਾਂ ਹਰ ਬੰਦਾ ਹੀ ਆਪਣੀ ਜ਼ਿੰਦਗੀ ਚ ਕਦੀ ਨਾ ਕਦੀ ਇਸ ਸਮੱਸਿਆ ਨੂੰ ਲਾਜਮੀ ਮਹਿਸੂਸ ਕਰਦਾ ਹੈ ਪਰ ਅਜਿਹੇ ਲੋਕ ਬਹੁਤ ਘੱਟ ਹਨ ਜਿਨਾਂ ਨੂੰ ਇਹ ਰੋਗ ਬਾਰੇ ਸਹੀ ਜਾਣਕਾਰੀ ਮਿਲਦੀ ਹੈ l

ਭੁੱਲਣ ਦੀ ਬਿਮਾਰੀ ਦਿਮਾਗ ਦੇ ਇੱਕ ਅਮਲ ਨਾਲ ਜੁੜੀ ਹੈ ਜਿਸ ਨੂੰ ਯਾਦਆਸ਼ਤ/ਮੈਮਰੀ ਕਿਹਾ ਜਾਂਦਾ ਹੈ l

ਦਿਮਾਗ ਸਰੀਰ ਦਾ ਸਭ ਤੋਂ ਅਹਿਮ ਤੇ ਜਟਿਲ ਹਿੱਸਾ ਹੈ l

ਸਮੁੱਚੇ ਸਰੀਰ ਦਾ ਇਹ ਕੰਟਰੋਲ ਵੀ ਹੈ ਅਤੇ ਵੱਖੋ ਵੱਖ ਕਿਰਿਆਵਾਂ ਦੇ ਸੰਚਾਲਣ ਦੀ ਜਵਾਬਦੇਹੀ ਵੀ ਨਿਭਾਉਂਦਾ ਹੈ। ਦਿਮਾਗ ਵਸਤੂਆਂ, ਘਟਨਾਵਾਂ ਨੂੰ ਯਾਦ ਕਰਦਾ ਹੈ l ਇਹ ਪ੍ਰਕਿਰਿਆ ਤਿੰਨ ਪੜਾਵਾਂ ਚ ਹੁੰਦੀ ਹੈ l

(1) ਸਭ ਤੋਂ ਪਹਿਲਾਂ ਦਿਮਾਗ ਆਪਣੇ ਨਜ਼ਦੀਕੀ ਵਾਤਾਵਰਨ ਜਿਵੇਂ ਗੱਲਬਾਤ,ਸ਼ਕਲਾਂ, ਘਟਨਾਵਾਂ,  ਚਿਤਰਾਂ ਆਦਿ ਨੂੰ ਸਰੀਰ ਦੀਆਂ ਗਿਆਨ ਇੰਦਰੀਆਂ ਨਾਲ ਅਨੁਭਵ ਕਰਕੇ ਵਿਸ਼ੇਸ਼ ਸੰਕੇਤਾਂ ਵਿੱਚ ਬਦਲ ਦਿੰਦਾ ਹੈ।

(2) ਇਹਨਾਂ ਸੰਕੇਤਾਂ ਨੂੰ ਦਿਮਾਗ ਆਪਣੇ ਅੰਦਰ ਇਕੱਠੇ ਕਰ ਲੈਂਦਾ ਹੈ l (3) ਜੋਰ ਪਾਉਣ ਤੇ ਦਿਮਾਗ ਇਹਨਾਂ ਇਕੱਠੇ ਕੀਤੇ ਸੰਕੇਤਾਂ ਨੂੰ ਪੜ੍ਹ ਕੇ ਬੰਦੇ ਨੂੰ ਉਹ ਗੱਲਬਾਤ ਤੇ ਘਟਨਾਵਾਂ ਦੀ ਯਾਦ ਕਰਵਾ ਦਿੰਦਾ ਹੈ l

ਜਦੋਂ ਇਹਨਾਂ ਤਿੰਨਾਂ ਪੜਾਵਾਂ ਚ ਕੋਈ ਕਮੀ ਜਾਂ ਰੁਕਾਵਟ ਆ ਜਾਵੇ ਤਾਂ ਉਦੋਂ ਭੁਲੱਕੜਪਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ l ਯਾਦਆਸ਼ਤ ਦਾ ਜੀਵਨ ਵਿੱਚ ਕਿੰਨਾ ਮਹੱਤਵ ਹੈ ਇਹ ਸਭ ਜਾਣਦੇ ਹਨ l

ਅੱਛੀ ਯਾਦਆਸ਼ਤ ਵਾਲਾ ਵਿਦਿਆਰਥੀ ਉੱਚ ਸਿੱਖਿਆ ਸਹਿਜਤਾ ਨਾਲ ਹਾਸਿਲ ਕਰਕੇ ਆਪਣੇ ਭਵਿੱਖ ਨੂੰ ਉੱਜਵਲ ਬਣਾ ਲੈਂਦਾ ਹੈ l

ਜਿਸ ਬੰਦੇ ਦੀ ਯਾਦਆਸ਼ਤ ਕਮਜ਼ੋਰ ਹੁੰਦੀ ਹੈ,ਸਫਲਤਾ ਉਸ ਤੋਂ ਦੂਰ ਹੀ ਰਹਿੰਦਾ ਹੈ l ਅਜੇਹੇ  ‘ਚ ਉਸਦਾ ਜੀਵਨ ਸੰਘਰਸ਼ਮਈ ਬਣ ਜਾਂਦਾ ਹੈ l ਕਈ ਵਾਰੀ ਯਾਦਆਸ਼ਤ ਦੀ ਕਮਜ਼ੋਰੀ ਕਾਰਨ ਭਾਰੀ ਨੁਕਸਾਨ ਵੀ ਉਠਾਉਣਾ ਪੈ ਜਾਂਦਾ ਹੈ l ਵਿਦਵਾਨਾਂ ਨੇ ਯਾਦਆਸ਼ਤ ‘ਤੇ ਡੂੰਘਾਈ ਨਾਲ ਵਿਚਾਰ ਕਰਕੇ ਇਸ ਨੂੰ ਤਿੰਨ ਭਾਗਾਂ ਚ ਵੰਡਿਆ ਹੈ l

(1) ਬੇਹੱਦ ਥੋੜੇ ਚਿਰ ਦੀ ਯਾਦਆਸ਼ਤ /ਇਮੀਜੇਟ ਮੈਂਮਰੀ :

ਇਸ ਦਾ ਮਤਲਬ ਹੈ ਕੁਝ ਸੈਕਿੰਡ ਤੱਕ ਕਿਸੇ ਚੀਜ਼ ਨੂੰ ਯਾਦ ਰੱਖਣਾ, ਮਿਸਾਲ ਵਜੋਂ ਆਪਣੇ ਕਿਸੇ ਵਿਅਕਤੀ ਤੋਂ ਆਪਣੇ ਕਿਸੇ ਮਿੱਤਰ ਦਾ ਮੋਬਾਈਲ ਨੰਬਰ ਪੁੱਛ ਕੇ ਆਪਣੇ ਮੋਬਾਈਲ ਚ ਪਾ ਕੇ ਸੇਵ ਕਰ ਲਿਆ ਨੰਬਰ ਸੁਣਨ ਤੋ ਲੈ ਕੇ ਸੇਵ ਕਰਨ ਤੱਕ ਤਾਂ ਕੰਮ ਦਿਮਾਗ ਦੀ ਬਹੁਤ ਥੋੜੇ ਚਿਰ ਦੀ ਯਾਦਆਸ਼ਤ ਨਾਲ ਹੀ ਮੁਕੰਮਲ ਹੋਇਆ l

(2) ਥੋੜੇ ਅਰਸੇ ਦੀ ਯਾਦਆਸ਼ਤ (ਸ਼ੋਰਟ ਟਰਮ ਮੈਮਰੀ) ਇਸ ਦੇ ਸਹਿਯੋਗ ਨਾਲ ਬੰਦਾ ਚੀਜਾਂ ਜਾਂ ਘਟਨਾਵਾਂ ਨੂੰ ਕੁਝ ਦਿਨ ਤੱਕ ਯਾਦ ਰੱਖਣ ਦੀ ਸਮਰੱਥਾ ਹਾਸਿਲ ਕਰਦਾ ਹੈ l ਥੋੜੇ ਚਿਰ ਦੀ ਯਾਦਆਸ਼ਤ ਜਿਆਦਾ ਬੇਹਦ ਥੋੜੇ ਚਿਰ ਦੀ ਯਾਦਆਸ਼ਤ ਤੋਂ ਹੀ ਆਉਂਦੀ ਹੈ ਜਿਵੇਂ ਤੁਸੀਂ ਕਿਸੇ ਬੰਦੇ ਦਾ ਮੋਬਾਈਲ ਨੰਬਰ ਪਹਿਲਾਂ ਬੇਹਦ ਥੋੜਾ ਚਿਰ ਦੀ ਯਾਦਆਸ਼ਤ ਨਾਲ ਸੁਣਿਆ ਪਰ ਜਦੋਂ ਬਾਰ ਬਾਰ ਤੁਸੀਂ ਇਸ ਨੰਬਰ ਨੂੰ ਵਰਤੋਗੇ ਉਦੋਂ ਇਹ ਨੰਬਰ ਦਿਮਾਗ ਦੀ ਥੋੜੇ ਚਿਰ ਦੀ ਯਾਦਸ਼ਤ ‘ਚ ਫੀਡ ਹੋ ਜਾਵੇਗਾ ਤੇ ਫਿਰ ਤੁਹਾਨੂੰ ਇਹ ਨੰਬਰ ਮੂੰਹ-ਜ਼ੁਬਾਨੀ ਯਾਦ ਹੋ ਜਾਵੇਗਾ।

(3) ਲੰਮੇ ਅਰਸੇ ਦੀ ਯਾਦਆਸ਼ਤ (ਲੋਂਗ ਟਰਮ ਮੈਮਰੀ): ਇਸ ਦੇ ਮਾਧਿਅਮ ਨਾਲ ਵਿਅਕਤੀ ਕਿਸੇ ਚੀਜ਼ ਸ਼ਕਲ ਜਾਂ ਘਟਨਾ ਨੂੰ ਸਾਲਾਂ ਬੱਧੀ ਜਾ ਜਿੰਦਗੀ ਭਰ ਯਾਦ ਰੱਖਣ ਦੀ ਸਮਰੱਥਾ ਰਖਦਾ ਹੈ l ਲੰਮੇ ਸਮੇਂ ਦੀਆਂ ਯਾਦਾਂ ਥੋੜੇ ਸਮੇਂ ਦੀ ਯਾਦਆਸ਼ਤ ਤੋਂ ਹੀ ਆਉਂਦੀਆਂ ਹਨ l ਉੱਪਰ ਜੋ ਮੋਬਾਈਲ ਨੰਬਰ ਦੀ ਮਿਸਾਲ ਦੇ ਕਿ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਬੇਹਦ ਥੋੜੇ ਚਿਰ ਦੀ ਯਾਦਆਸ਼ਤ ਤੋਂ ਥੋੜੇ ਚਿਰ ਦੀ ਯਾਦਾਸ਼ਤ ਚ ਪਹੁੰਚ ਕੇ ਸਾਲਾਂਬੱਧੀ ਯਾਦਾਸ਼ਤ ਚ ਸ਼ਾਮਿਲ ਹੋ ਜਾਂਦਾ ਹੈ l ਹੋ ਸਕਦਾ ਹੈ ਕਿ ਜ਼ਿੰਦਗੀ ਭਰ ਹੀ ਇਹ ਨਾ ਭੁੱਲੇ l ਵਿਦਿਆਰਥੀ ਜੀਵਨ ਚ ਕਿਸੇ ਚੀਜ਼ ਨੂੰ ਯਾਦ ਕਰਨ ਲਈ ਉਸ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਅਜਿਹਾ ਕਰਨ ਨਾਲ ਉਸ ਵਿਸ਼ੇ ਨਾਲ ਸੰਬੰਧਿਤ ਗੱਲਾਂ ਯਾਦ ਹੋ ਜਾਂਦੀਆਂ ਹਨ। ਦਰਅਸਲ ਬਾਰ-ਬਾਰ ਯਾਦ ਕਰਨ ਜਾਂ ਉਸ ਨੂੰ ਦੁਹਾਰਾਉਂਦੇ ਰਹਿਣ ਨਾਲ ਲੰਮੇ ਅਰਸੇ ਦੀ ਯਾਦਆਸ਼ਤ ‘ਚ ਉਨਾਂ ਗੱਲਾਂ ਦੇ ਅੰਕਿਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ l ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਜਿਸ ਵਿਸ਼ੇ ਵਸਤੂ ਨੂੰ ਯਾਦ ਕਰਨਾ ਚਾਹੁੰਦੇ ਹਨ ਉਸ ਨੂੰ ਵਾਰ ਵਾਰ ਦੁਹਰਾਉਣ ਤੇ ਉਸ ਬਾਰੇ ਆਪਣੇ  ਜਮਾਤੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਰਹਿਣ ਤਾਂ ਕਿ ਉਹ ਲੰਮੇ ਸਮੇਂ ਦੀ ਯਾਦਆਸ਼ਤ ‘ਚ ਅੰਕਿਤ ਹੋ ਜਾਣ l ਇਹ ਵੀ ਸੱਚ ਹੈ ਕਿ ਹਰ ਬੰਦੇ ਦੀ ਬੌਧਿਕ ਸਮਰੱਥਾ ਇੱਕੋ ਜਿਹੀ ਨਹੀਂ ਹੁੰਦੀ l ਕੁਝ ਲੋਕ ਕਿਸੇ ਗੱਲ ਨੂੰ ਜਲਦੀ ਹੀ ਦਿਮਾਗ ‘ਚ ਬਿਠਾ ਲੈਂਦੇ ਹਨ ਪਰ ਕਈਆਂ ਨੂੰ ਉਹ ਗੱਲ ਯਾਦ ਕਰਨ ਚ ਸਮਾਂ ਲੱਗਦਾ ਹੈ। ਵਿਸ਼ੇ ਦੀ ਰੌਚਕਤਾ ਤੇ ਨੀਰਸਤਾ ਵੀ ਇਸ ‘ਤੇ ਪ੍ਰਭਾਵ ਪਾਉਂਦੀ ਹੈ l ਜੋ ਵਿਸ਼ਾ ਕਿਸੇ ਵਿਅਕਤੀ ਵਿਸ਼ੇਸ਼ ਦਾ ਹੁੰਦਾ ਹੈ ਉਹ ਉਸ ਨੂੰ  ਜਲਦੀ ਸਮਝ ਲਵੇਗਾ l ਇੱਕ ਵਾਰੀ ਸਵਾਮੀ ਵਿਵੇਕਾਨੰਦ ਨੂੰ ਵਿਦੇਸ਼ੀ ਦੌਰੇ ਦੌਰਾਨ ਇੱਕ ਸੱਜਣ ਨੇ ਆਪਣੇ ਘਰ ਸੱਦਿਆ l ਸੁਆਮੀ ਜੀ ਪਹੁੰਚ ਗਏ l ਮੇਜਮਾਨ ਨੇ ਉਸਨੂੰ ਆਪਣੇ ਸੱਟਡੀ ਰੂਮ ‘ਚ ਬਿਠਾਇਆ l ਕਿਸੇ ਕਾਰਨ ਮੇਜਬਾਨ ਨੂੰ ਕਿਸੇ ਜਰੂਰੀ ਕੰਮ ਕਰਕੇ ਦੂਜੇ ਕਮਰੇ ‘ਚ ਜਾਣਾ ਪਿਆ l ਇਸ ਦੌਰਾਨ ਸੁਆਮੀ ਜੀ ਉਸ ਕਮਰੇ ‘ਚ ਰੱਖੀ ਇੱਕ ਪੁਸਤਕ ਨੂੰ ਪੜਨ ਲੱਗੇ l ਪੁਸਤਕ ਪੜਦੇ ਸਮੇਂ ਮੇਜਮਾਨ ਸਟੱਡੀ  ਰੂਮ ‘ਚ ਆਏ ਤਾਂ ਸਵਾਮੀ ਜੀ ਨੂੰ ਗੰਭੀਰਤਾ ਨਾਲ ਪੁਸਤਕ ਪੜ੍ਹਦੇ ਵੇਖਿਆ l ਉਹ ਚੁੱਪ ਚਾਪ ਬੈਠ ਗਏ l ਉਹਨਾਂ ਦੇਖਿਆ ਸੁਆਮੀ ਜੀ ਉਸ ਪੁਸਤਕ ਨੂੰ ਗੰਭੀਰਤਾ ਨਾਲ ਪੜ੍ ਰਹੇ ਸਨ l ਜਲਦੀ ਜਲਦੀ ਪੰਨੇ ਪਲਟ ਰਹੇ ਸਨ l ਕੁਝ ਦੇਰ ‘ਚ ਪੁਸਤਕ ਪੂਰੀ ਪੜ੍ ਲਈ l ਫਿਰ ਨਜਰ ਉਠਾ ਕੇ ਮੇਜਮਾਨ ਨੂੰ ਬੋਲੇ "ਪੁਸਤਕ ਅੱਛੀ ਹੈ" ਮੇਜਮਾਨ ਨੇ ਪੁੱਛਿਆ ਆਪ ਇੰਨੀ ਜਲਦੀ ਜਲਦੀ ਪੁਸਤਕ ਪੜ ਰਹੇ ਸੀ,ਅਜਿਹੇ ਚ ਤੁਸੀਂ ਠੀਕ ਤਰ੍ਹਾਂ ਨਾਲ ਪੁਸਤਕ ਪੜੀ ਨਹੀਂ l ਸਵਾਮੀ ਜੀ ਬੋਲੇ ਅਜਿਹਾ ਨਹੀਂ ਹੈ ਮੈਂ ਪੁਸਤਕ ਅੱਛੀ ਤਰਾਂ ਪੜ ਲਈ ਹੈ l ਮੇਜਮਾਨ ਨੇ ਇਮਤਿਹਾਨ ਲੈਣ ਦੇ ਉਦੇਸ਼ ਨਾਲ ਉਸ ਪੁਸਤਕ ਲਿਖੀਆਂ ਕੁਝ ਗੱਲਾਂ ਬਾਰੇ ਪੁੱਛਿਆ l ਸੁਆਮੀ ਜੀ ਨੇ ਦੱਸ ਦਿੱਤਾ ਤੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਇਹ ਗੱਲ ਕਿਹੜੇ ਸਫੇ ‘ਤੇ ਲਿਖੀ ਹੈ l ਮੇਜਮਾਨ ਨੂੰ ਸਵਾਮੀ ਜੀ ਦੇ ਬੌਧਿਕ ਪੱਧਰ ‘ਤੇ ਬਹੁਤ ਹੈਰਾਨੀ ਹੋਈ l ਦਰਅਸਲ ਇੰਨੀ ਤੇਜ਼ ਬੁੱਧੀ ਦੇ ਲੋਕ ਬਹੁਤ ਘੱਟ ਹੁੰਦੇ ਹਨ l ਤਾਂ ਹੀ ਤਾਂ ਉਹਨਾਂ ਨੂੰ ਮਹਾਨ ਕਿਹਾ ਜਾਂਦਾ ਹੈ। ਵੈਸੇ ਤਾਂ ਸਵਾਮੀ ਵਿਵੇਕਾਨੰਦ ਬਚਪਨ ਤੋਂ ਹੀ ਤੇਜ਼ ਬੁੱਧੀ ਦੇ ਮਾਲਕ ਸਨ ਪਰ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਯੋਗ ਕਿਰਿਆਵਾਂ ਵੀ ਉਸ ‘ਚ ਸਹਾਇਕ ਰਹੀਆਂ ਹੋਣਗੀਆਂ, ਜਿਨਾਂ ਦਾ ਦਿਮਾਗ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਦਰਅਸਲ ਇਹਨਾਂ ਕ੍ਰਿਆਵਾਂ ਨਾਲ ਦਿਮਾਗ ਨੂੰ ਵੱਧ ਆਕਸੀਜਨ ਮਿਲਦੀ ਹੈ,ਜਿਸ ਨਾਲ ਦਿਮਾਗ ਤੇਜ਼ ਹੋਣ ‘ਚ ਮਦਦ ਮਿਲਦੀ ਹੈ।

ਹੁਣ ਗੱਲ ਕਰੀਏ ਭੁੱਲਣ ਦੀ ਸਮੱਸਿਆ ਦੀ,ਭਾਵ ਭੁਲੱਕੜਪਣ ਦੀ ਸਮੱਸਿਆ l ਵੱਡੀ ਉਮਰ ਦੇ ਬੰਦੇ ਅਕਸਰ ਕਹਿੰਦੇ ਹਨ ਕਿ "ਬਚਪਨ ‘ਚ ਤਾਂ ਸਭ ਕੁਝ ਯਾਦ ਹੋ ਜਾਂਦਾ ਸੀ ਹੁਣ ਦਿਮਾਗ ਸਾਥ ਨਹੀਂ ਦਿੰਦਾ" ਦਰਅਸਲ ਇਹ ਸੱਚ ਹੀ ਹੈ l ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਜਾਂਦੀ ਹੈ ਉਸ ਦੀ ਯਾਦਆਸ਼ਤ ਵੀ ਮੱਠੀ ਪੈਂਦੀ ਜਾਂਦੀ ਹੈ। ਬਹੁਤੇ ਲੋਕ ਜੋ ਗਾਹੇ ਬਗਾਹੇ ਯਾਦਆਸ਼ਤ ਦੀ ਕਮਜ਼ੋਰੀ ਕਰਕੇ ਭੁੱਲਾਂ ਕਰਦੇ ਰਹਿੰਦੇ ਹਨ। ਦਫਤਰ ਜਾਂਦੇ ਹੀ ਖਿਆਲ ਆਉਂਦਾ ਹੈ ਕਿ ਮੋਬਾਈਲ ਤਾਂ ਘਰੇ ਹੀ ਰਹਿ ਗਿਆ l ਕਦੀ ਐਨਕ ਕਿਤੇ ਰੱਖ ਦਿੱਤੀ l ਯਾਦ ਨਹੀਂ ਰਹਿੰਦਾ l ਇਸ ਤਰ੍ਹਾਂ ਦੀਆਂ ਭੁੱਲਾਂ ਯਾਦਆਸ਼ਤ ਦੀ ਕਮਜੋਰੀ ਕਰਨ ਹੁੰਦੀਆਂ ਹਨ ਜੋ ਘਟਦੀ ਰਹਿੰਦੀ ਹੈ ਪਰ ਜਦ ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਰੋਜ਼ ਹੋਣ ਲੱਗਦੀਆਂ ਹਨ ਤਾਂ ਇਸ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ l

ਭੁੱਲਣ ਦੀ ਸਮੱਸਿਆ ਦੋ ਤਰ੍ਹਾਂ ਨਾਲ ਸਾਹਮਣੇ ਆਉਂਦੀ ਹੈ।

--ਪਹਿਲੇ ‘ਚ ਨਵੀਂ ਜਾਣਕਾਰੀ ਨੂੰ ਯਾਦ ਰੱਖਣ ‘ਚ ਪਰੇਸ਼ਾਨੀ ਜਿਵੇਂ ਨਵੀਂ ਤਕਨੀਕ ਸਿੱਖਣ, ਨਵੇਂ ਦੋਸਤਾਂ ਦੇ ਨਾਂ ਯਾਦ ਰੱਖਣ ‘ਚ ਪਰੇਸ਼ਾਨੀ l ਜਿਵੇਂ ਬੀਤੇ ਮਹੀਨੇ ਕਿੰਨੇ ਪੈਸੇ ਏਟੀਐਮ ਚੋਂ ਕਢਾਏ ਤੇ ਪਿਛਲੇ ਮਹੀਨੇ ਕਿੰਨੇ ਦੋਸਤਾਂ ਨਾਲ ਤੁਹਾਡੀ ਮੁਲਾਕਾਤ ਹੋਈ l ਆਮ ਤੌਰ ‘ਤੇ ਵਧਦੀ ਉਮਰ ‘ਚ ਬੇਹਦ ਥੋੜੇ ਅਰਸੇ ਅਤੇ ਥੋੜੇ ਅਰਸੇ ਦੀ ਯਾਦਆਸ਼ਤ ਅਸਰ ਅੰਦਾਜ਼ ਹੁੰਦੀ ਹੈ,ਪਰ ਲੰਮੇ ਸਮੇਂ ਦੀ ਯਾਦਆਸ਼ਤ ‘ਤੇ ਕੋਈ ਅਸਰ ਨਹੀਂ ਪੈਂਦਾ l  ਇਹੀ ਕਾਰਨ ਹੈ ਇੱਕ ਭੁੱਲਣ ਦੀ ਸਮੱਸਿਆ ਤੋਂ ਪੀੜਿਤ ਬੰਦਿਆਂ ਨੂੰ ਭਾਵੇਂ ਹੀ ਕੁਝ ਦਿਨਾਂ ਦੀ ਘਟਨਾ ਯਾਦ ਨਾ ਰਹੇ ਪਰ ਉਹਨਾਂ ਨੂੰ ਆਪਣਾ ਜਨਮ ਸਥਾਨ ਯਾਦ ਰਹਿੰਦਾ ਹੈ l ਬਚਪਨ ਦੇ ਸਾਥੀਆਂ ਦਾ ਨਾਂ ਉਹਨਾਂ ਦਾ ਘਰ ਤੇ ਬਚਪਨ ‘ਚ ਵਾਪਰੀ ਕੋਈ ਮਹੱਤਵਪੂਰਨ ਘਟਨਾ ਖੂਬ ਯਾਦ ਰਹਿੰਦੀ ਹੈ l ਇਸ ਤਰਾਂ ਸਮੱਸਿਆ ਇਮੀਡੀਏਟ ਮੈਮਰੀ(ਬੇਹਦ ਥੋੜੇ ਅਰਸੇ ਦੀ ਯਾਦਆਸ਼ਤ) ਤੇ ਸ਼ੋਰਟਰਮ ਮੈਂਮਰੀ (ਥੋੜੇ ਅਰਸੇ ਦੀ ਯਾਦਆਸ਼ਤ) ਤੱਕ ਸੀਮਤ ਰਹਿੰਦੀ ਹੈ,ਪਰ ਜਦ ਸਮੱਸਿਆ ਲੰਮੇ ਅਰਸੇ ਦੀ ਯਾਦਆਸ਼ਤ ‘ਚ ਵੀ ਵੜ ਜਾਂਦੀ ਹੈ ਤਾਂ ਫਿਰ ਸਮੱਸਿਆ ਗੰਭੀਰ ਬਣ ਜਾਂਦੀ ਹੈ l ਇਸ ਗੰਭੀਰ ਬਣੀ ਸਮੱਸਿਆ ਦੇ ਕਾਰਨ ਹੇਠ ਲਿਖੇ ਹੋ ਸਕਦੇ ਹਨ :

* ਮਾਨਸਿਕ ਥਕਾਵਟ (ਨਿਊਰੋਸਥੀਨੀਆ)

ਕੰਮ ਦੇ ਵੱਧ ਦਬਾਅ, ਆਰਥਕ ਕਾਰਨ ਕਰਕੇ ਤਣਾਅ,ਬੇਹਦ ਭੱਜਦੌੜ, ਮਿੱਤਰ/ਰਿਸ਼ਤੇਦਾਰ ਦੀ ਮੌਤ, ਗੰਭੀਰ ਸ਼ਰੀਰਕ ਰੋਗ l ਇਹ ਸਾਰੇ ਕਾਰਨ ਜੋ ਬੰਦੇ ‘ਚ ਮਾਨਸਿਕ ਤਣਾਅ ਪੈਦਾ ਕਰਦੇ ਹਨ l ਮਾਨਸਕ ਤਣਾਅ ਕਾਰਨ ਪੀੜਤ ਬੰਦਾ ਥੋੜਾ ਜਿੰਨਾ ਕੰਮ ਕਰਦਿਆਂ ਹੀ ਮਾਨਸਿਕ ਤੌਰ ‘ਤੇ ਥਕਾਵਟ ਮਹਿਸੂਸ ਕਰਨ ਲੱਗਦਾ ਹੈ। ਚੱਕਰ ਆਉਣੇ,ਉਨੀੰਦਰਾ,ਪੱਠਿਆਂ ‘ਚ ਦਰਦ ਦੀ ਸਮੱਸਿਆ ਦਾ ਸਾਹਮਣਾ ਅਜਿਹੇ ਲੋਕਾਂ ਨੂੰ ਕਰਨਾ ਪੈਂਦਾ ਹੈ l ਮਾਨਸਿਕ ਥਕਾਵਟ ਦੀ ਸਮੱਸਿਆ ਹੋਣ ਕਰਕੇ,ਧਿਆਨ ਸ਼ਕਤੀ ਕਮਜ਼ੋਰ ਹੋਣ ਕਰਕੇ ਯਾਦਆਸ਼ਤ ਅਸਰਅੰਦਾਜ਼ ਹੁੰਦੀ ਹੈ l ਪਰ ਇਹ ਸਮੱਸਿਆ ਗੰਭੀਰ ਰੂਪ ਨਹੀਂ ਲੈਂਦੀ l

* ਉਦਾਸੀ (ਡਿਪਰੈਸ਼ਨ)

ਮਨ ਉਦਾਸ ਰਹਿਣਾ,ਮਨ ਕਿਸੇ ਵੀ ਚ ਕੰਮ ਨਾ ਲੱਗਣਾ, ਚਿੜਚੜਾਪਣ,ਭੁੱਖ ਨਾ ਲੱਗਣੀ,ਨੀਂਦ ਨਾ ਆਉਣਾ ਆਦਿ ਡਿਪਰੈਸ਼ਨ ਦੇ ਲੱਛਣ ਹਨ l ਇਸ ਰੋਗ ਕਾਰਨ ਧਿਆਨ ਸ਼ਕਤੀ ਤੇ ਇਕਾਗਰਤਾ ਅਸਰਅੰਦਾਜ ਹੋਣ ਲੱਗਦੀ ਹੈ l ਸਿੱਟੇ ਵੱਜੋਂ ਯਾਦਆਸ਼ਤ ਕਮਜੋਰ ਹੋ ਜਾਂਦੀ ਹੈ l ਜੇ ਉਦਾਸੀ ਦੇ ਸ਼ਿਕਾਰ ਬੰਦੇ ਦਾ ਇਲਾਜ ਹੋ ਜਾਵੇ ਤਾਂ ਯਾਦਆਸ਼ਤ ਦੀ ਕਮਜ਼ੋਰੀ ਸਮੇਤ ਹੋਰ ਉਕਤ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ l

* ਡਿਮੇਸ਼ੀਆ:

ਬਜ਼ੁਰਗਾਂ ਚ ਹੋਣ ਵਾਲੇ ਇਸ ਰੋਗ ਚ ਯਾਦਆਸ਼ਤ ਹੌਲੀ ਹੌਲੀ ਇਸ ਹੱਦ ਤੱਕ ਕਮਜ਼ੋਰ ਹੋ ਜਾਂਦੀ ਹੈ ਕਿ ਉਹਨਾਂ ਦਾ ਬਾਕੀ ਜੀਵਨ ਕਠਨਾਈਆਂ ਨਾਲ ਘਿਰ ਜਾਂਦਾ ਹੈ l ਭੁੱਲੁਕੜਪਣ ਦੀ ਇਹ ਗੰਭੀਰ ਸਥਿਤੀ ਹੁੰਦੀ ਹੈ l

* ਚਿੰਤਾ ਰੋਗ: ਚਿੰਤਾਵਾਂ ਦੀ ਘੁੰਮਣਘੇਰੀ ਚ ਫਸਿਆ ਬੰਦਾ ਯਾਦਆਸ਼ਤ ਦੀ ਸਮੱਸਿਆ ਨਾਲ ਵੀ ਪੀੜਿਤ ਹੋ ਜਾਂਦਾ ਹੈ। ਉਸ ਦਾ ਦਿਮਾਗ ਨਜ਼ਦੀਕੀ ਘਟਨਾਵਾਂ ਨੂੰ ਗ੍ਰਹਿਣ ਕਰਨ ਚ ਅਸਮਰਥ ਹੋ ਜਾਂਦਾ ਹੈ l

ਡਿਸੋਸੀਏਟਿਵ ਡਿਮੈਨਸੀਆ:  ਕੋਈ ਗੰਭੀਰ ਘਟਨਾ ਵਾਪਰ ਜਾਣ ਕਰਕੇ ਅਚਾਨਕ ਬੰਦੇ ਦੀ ਯਾਦਆਸ਼ਤ ਏਨੀ ਘੱਟ ਹੋ ਜਾਂਦੀ ਕਿ ਉਸਨੂੰ ਆਪਣੇ ਘਰ ਦਾ ਨਾਮ-ਪਤਾ ਯਾਦ ਨਹੀਂ ਰਹਿੰਦਾ l ਇੱਕ ਵਿਅਕਤੀ ਅਚਾਨਕ ਆਪਣੇ ਜੀਵਨ ਭਰ ਦੀ ਕਮਾਈ ਇੱਕ ਝਟਕੇ ਚ ਗੁਆ ਬੈਠੇ ਤੇ ਫਿਰ ਉਹ ਡਿਸੋਸੀਏਟਿਵ ਡਿਮੈਨਸ਼ੀਆ ਦਾ ਸ਼ਿਕਾਰ ਹੋ ਕੇ ਉਹ ਆਪਣੇ ਘਰ ਦਾ ਰਾਹ ਵੀ ਭੁੱਲ ਜਾਂਦਾ ਹੈ l ਕੋਈ ਔਰਤ ਇਸ ਰੋਗ ਦੀ ਸ਼ਿਕਾਰ ਉਦੋਂ ਬਣ ਸਕਦੀ ਹੈ ਜਦੋਂ ਉਸਦੇ ਰਿਸ਼ਤੇਦਾਰ ਦੀ ਅਚਾਨਕ ਮੌਤ ਹੋ ਜਾਵੇ l ਕਈ ਗੱਲਾਂ ਜਿਵੇਂ ਉਸਦੇ ਕਿੰਨੇ ਬੱਚੇ ਹਨ,ਉਹ ਕਿੱਥੇ ਪੈਦਾ ਹੋਏ ਹਨ ਉਸਦੇ ਪਤੀ ਦਾ ਨਾਂ ਕੀ ਹੈ,ਇਹ ਯਾਦ ਰਹਿੰਦੇ ਹਨ l

* ਧਿਆਨਭੰਗ ਰੋਗ (ਅਟੈਂਸ਼ਨ ਡੈਫੀਸਿਟ ਡਿਸਆਰਡਰ):

 ਦਿਮਾਗ ਚ ਡੋਪਾਮੀਨ ਸਮੇਤ ਕਈ ਰਸਾਇਣਾ ਚ ਗੜਬੜੀ ਹੋ ਜਾਣ ਕਰਨ ਕੇ ਪੈਦਾ ਹੋਣ ਵਾਲੇ ਇਸ ਰੋਗ 'ਧਿਆਨਭੰਗ ਰੋਗ' ਕਈ ਬੱਚਿਆਂ ਤੇ ਵੱਡਿਆਂ ਦੇ ਵਰਤਾਅ ‘ਚ ਤਬਦੀਲੀ ਵੇਖੀ ਜਾਂਦੀ ਹੈ, ਜਿਵੇਂ ਜਦ ਰੋਗ ਬੱਚੇ ‘ਚ ਹੁੰਦਾ ਹੈ ਉਹ ਉਦੋਂ ਵੱਧ ਚੰਚਲ ਸ਼ਰਾਰਾਤੀ ਹੋ ਜਾਂਦਾ ਹੈ l ਇੱਕ ਥਾਂ ਟਿਕ ਕੇ ਨਹੀਂ ਬੈਠਦਾ l ਲੋੜੋਂ ਵੱਧ ਬੋਲਣਾ, ਭੁਲੱਕੜਪਣ ਆਦਿ ਲੱਛਣ ਇਸ ਰੋਗ ‘ਚ ਪੈ ਜਾਂਦੇ ਹਨ l ਬੇਚੈਨੀ ਰਹਿੰਦੀ ਹੈ l ਆਰਾਮ ਨਾਲ ਨਾ ਤਾਂ ਟੈਲੀਵਿਜ਼ਨ ਵੇਖਦੇ ਹਨ ਤੇ ਨਾ ਅਖਬਾਰ ਪੜਦੇ ਹਨ l ਛੋਟੀ ਜਿਹੜੀ ਗੱਲ ਤੇ ਗੁੱਸਾ ਆਉਣਾ,ਪਲ ਪਲ ਚ ਮੂੜ ਬਦਲਣਾ, ਥੋੜੀ ਜਿਹੀ ਪਰੇਸ਼ਾਨੀ ਕਾਰਨ ਘਬਰਾ ਜਾਣਾ, ਚੀਜਾਂ ਰੱਖ ਕੇ ਭੁੱਲ ਜਾਣਾ l ਅੱਜ ਕਿਹੜਾ ਦਿਨ ਤਰੀਕ ਹੈ, ਇਹ ਵੀ ਭੁੱਲ ਜਾਣਾ l ਇਹ ਰੋਗ ਦੇ ਕੁਝ ਲੱਛਣ ਹਨ l

ਮੰਦਬੁੱਧੀ: ਆਮ ਨਾਲੋਂ ਘੱਟ ਬੁੱਧੀ ਨੂੰ ਮੰਦਬੁੱਧੀ ਕਿਹਾ ਜਾਂਦਾ ਹੈ l ਜੋ ਬੱਚੇ ਮੰਦਬੁੱਧੀ ਹੁੰਦੇ ਹਨ ਉਹ ਹੋਰਾਂ ਦੇ ਮੁਕਾਬਲੇ ਪੜ੍ਹਾਈ ‘ਚ ਕਮਜ਼ੋਰ ਹੁੰਦੇ ਹਨ। ਇਹਨਾਂ ਦਾ ਵਰਤਾਅ ਹੀ ਹੋਰਾਂ ਨਾਲੋਂ ਵੱਖਰਾ ਹੁੰਦਾ ਹੈ l ਕੁਝ ਅਜਿਹੇ ਵੀ ਹੁੰਦੇ ਹਨ ਜੋ ਪੜ੍ਹਾਈ ‘ਚ ਤਾਂ ਕਮਜ਼ੋਰ ਹੁੰਦੇ ਹਨ ਪਰ ਹੋਰਾਂ ਖੇਤਰਾਂ ਚ ਕਾਫੀ ਕੁਸ਼ਲਤਾ ਵਿਖਾਉਂਦੇ ਹਨ। ਮੰਦਬੁੱਧੀ ਬੱਚੇ ‘ਚ ਬਹੁਤਿਆਂ ਦੀ ਬੁੱਧੀ ਆਮ ਤੋਂ ਕੁਝ ਘੱਟ ਹੀ ਹੁੰਦੀ ਹੈl ਇਸ ਸਮੱਸਿਆ ਨੂੰ ਬੌਰਡਰ ਲਾਈਨ ਇੰਟੈਲੀਜੈਂਸ ਕਿਹਾ ਜਾਂਦਾ ਹੈ l ਇਹਨਾਂ ਦਾ ਆਈ ਕਿਊ 71-84 ਦੇ ਵਿਚਾਲੇ ਹੁੰਦਾ ਹੈ lਇਸ ਲਈ ਇਹਨਾਂ ਦੀ ਯਾਦਆਸ਼ਤ ਕਮਜ਼ੋਰ ਹੁੰਦੀ ਹੈ l

* ਨਸ਼ੇ ਦੀ ਵਰਤੋਂ:  ਵੱਧ ਸਮੇਂ ਤੱਕ ਸ਼ਰਾਬ ਦੀ ਵਰਤੋਂ ਕਰਦੇ ਰਹਿਣ ਨਾਲ ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ l ਵੈਸੇ ਤਾਂ ਨਸ਼ਾ ਚਾਹੇ ਸ਼ਰਾਬ ਦਾ ਕੀਤਾ ਜਾਵੇ ਜਾਂ ਭੰਗ ਦਾ ਜਾਂ ਨੀਂਦ ਦੀਆਂ ਗੋਲੀਆਂ ਦਾ ਇਸ ਨਾਲ ਜਿਆਦਾ ਅਸਰ ਪੈਂਦਾ ਹੈ ਅਤੇ ਸਮੱਸਿਆ ਬਣ ਜਾਂਦੀ ਹੈ। ਭੁੱਲਕੜਪਨ ਪੈਦਾ ਕਰਨ ਵਾਲੇ ਕਾਰਨ ਤੇ ਰੋਗ ਜਿਨ੍ਹਾਂ ਦਾ ਵਿਸਥਾਰ ਉੱਪਰ ਦਿੱਤਾ ਗਿਆ ਹੈ, ਤੋਂ ਇਲਾਵਾ ਹੋਰ ਵੀ ਕਈ ਕਾਰਨ ਜਿਵੇਂ ਸਕਿਜੋਫਰੀਣੀਆ, ਦਿਮਾਗ ਦੀ ਰਸੌਲੀ,ਕੋਗਨੇਟਿਵ ਡਿਸਆਰਡਰ, ਮਿਰਗੀ ਰੋਗ, ਲੱਕਵਾ ਦਿਮਾਗੀ ਦੌਰਾ, ਥਾਰਾਈਡ ਨਾਲ ਜੁੜੇ ਰੋਗ,ਖੂਨ ਚ ਸ਼ੁਗਰ ਦੀ ਘਾਟ, ਦਵਾਈਆਂ ਦੇ ਸਾਈਡ ਇਫੈਕਟ, ਕਰੋਨਿਕ ਫਟੀਗ ਸਿੰਡਰੋਮ, ਵਿਟਾਮਿਨਾ ਦੀ ਘਾਟ,ਨਵੇਂ ਪ੍ਰਤਿਕੂਲ ਵਾਤਾਵਰਨ ‘ਚ ਐਡਜਸਟ ਨਾ ਕਰ ਸਕਣਾ, ਗਰਭ ਦੌਰਾਨ ਆਦਿ l

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਭੁਲਕੜਪੁਣੇ ਦਾ ਇਲਾਜ ਹੈ ?

ਬਹੁਤ ਮਾਮਲਿਆਂ ਚ ਭੁਲੱਕੜਪੁਣਾ ਗੰਭੀਰ ਰੂਪ ‘ਚ ਸਾਹਮਣੇ ਨਹੀਂ ਆਉਂਦਾ l ਕਦੀ ਕਦੀ ਹਲਕੀ ਭੁੱਲ ਨੂੰ ਰੋਗ ਨਹੀਂ ਸਮਝਣਾ ਚਾਹੀਦਾ, ਜਿਵੇਂ ਕਿਸੇ ਹੋਰ ਵਿਸ਼ੇ ਤੇ ਸੋਚਣ ਵੇਲੇ ਪੈਨ ਕਿਤੇ ਰੱਖ ਦਿੱਤਾ l ਇਹ ਭੁੱਲ ਜਾਂਦੇ ਹਨ l ਇਹ ਭੁੱਲਣ ਦੀ ਸਮੱਸਿਆ ਨਹੀਂ ਹੁੰਦੀ ਕਿਉਂਕਿ ਪੈਨ ਰੱਖਦੇ ਸਮੇਂ ਦਿਮਾਗ ਕਿਸੇ ਹੋਰ ਵਿਸ਼ੇ ਤੇ ਕੰਮ ਕਰ ਰਿਹਾ ਸੀ l ਜਦ ਭੁੱਲਣ ਦੀ ਸਮੱਸਿਆ ਇੰਨੀ ਵੱਧ ਜਾਵੇ ਤਾ ਕਿ ਉਹ ਰੋਜ਼ਮਾਰਾ ਦੇ ਕੰਮਾਂ ਤੇ ਵੀ ਮਾੜਾ ਅਸਰ ਪਾਵੇ ਤੱਦ ਹੀ ਉਸਨੂੰ ਭੁਲੱਕੜਪਣ ਕਿਹਾ ਜਾਂਦਾ ਹੈ  l ਕੁਝ ਮਨੋਵਿਗਿਆਨਕ ਜਾਂਚ ਰਾਹੀਂ ਸਮੱਸਿਆ ਦੀ ਗੰਭੀਰਤਾ ਦਾ ਅੰਦਾਜਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ l ਰੋਗ ਗੰਭੀਰ ਹੋਣ ਦੀ ਹਾਲਤ ‘ਚ ਮਨੋਇਲਾਜ ਜਰੂਰੀ ਹੋ ਜਾਂਦਾ ਹੈ l ਇਲਾਜ ਦੇ ਸ਼ੁਰੂ ‘ਚ ਮੂਲ ਕਾਰਨ ਜਿਵੇਂ ਮਾਨਸਿਕ ਤੇ ਸ਼ਰੀਰਕ ਰੋਗ ਤੱਕ ਪਹੁੰਚਣਾ ਜਰੂਰੀ ਹੁੰਦਾ ਹੈ ਅਤੇ ਇਸ ‘ਚ ਤੁਹਾਡੀ ਸਹਾਇਤਾ ਮਨੋਰੋਗ ਦਾ ਡਾਕਟਰ ਹੀ ਕਰ ਸਕਦਾ ਹੈ l ਜਦ ਮੂਲ ਕਾਰਨ ਦਾ ਪਤਾ ਲੱਗ ਜਾਂਦਾ ਹੈ,ਤਦ ਮੂਲ ਕਰਨ ਨੂੰ ਇਲਾਜ ਰਾਹੀਂ ਦੂਰ ਕਰਨਾ ਜਰੂਰੀ ਹੈ l ਉੱਪਰ ਜੋ ਭੁਲੱਕੜਪੁਣੇ ਦੇ ਮੂਲ ਕਾਰਨ ਦੱਸੇ ਗਏ ਹਨ ਉਹਨਾਂ ਚੋਂ ਕੁਝ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ,ਪਰ ਹੋਰ ਕੁਝ ਰੋਗਾਂ ਦਾ ਇਲਾਜ ਸੰਭਵ ਨਹੀ, ਜਿਵੇਂ ਡਿਮੈਂਸ਼ੀਆ, ਮੰਦਬੁੱਧੀ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਨਹੀਂ ਹੈ l ਮਾਨਸਿਕ ਥਕਾਵਟ, ਧਿਆਨਭੰਗ ਰੋਗ, ਨਸ਼ਾ ਕਰਨਾ ਜਾਂ ਉਦਾਸੀ ਆਦਿ ਦਾ ਇਲਾਜ ਡਾਕਟਰ ਦਵਾਈਆਂ ਨਾਲ ਕਰ ਦਿੰਦੇ ਹਨ ਮਾਨਸਿਕ ਤਣਾਅ ਵੀ ਇਲਾਜ ਯੋਗ ਹੈ l

* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

98156 29301

ਵੀਡੀਓ

ਹੋਰ
Have something to say? Post your comment
X