ਮੋਹਾਲੀ,23 ਮਈ,ਦੇਸ਼ ਕਲਿਕ ਬਿਊਰੋ:
ਬੀਇੰਗ ਸਪੋਰਟਸਮੈਨ ਅਤੇ ਫਿਟ ਫਾਊਂਡੇਸ਼ਨ ਦੀ ਪਹਿਲੀ ਗਲੋਬਲ ਬੈਡਮਿੰਟਨ ਚੈਂਪੀਅਨਸ਼ਿਪ ਸਪੋਰਟਸ ਕੰਪਲੈਕਸ, ਸੈਕਟਰ 78, ਮੋਹਾਲੀ ਵਿਖੇ ਸ਼ਾਨਦਾਰ ਸਫਲਤਾ ਨਾਲ ਸਮਾਪਤ ਹੋਈ।3 ਦਿਨਾਂ ਇਸ ਚੈਂਪੀਅਨਸ਼ਿਪ ਵਿੱਚ 22 ਵੱਖ-ਵੱਖ ਵਰਗਾਂ ਵਿੱਚ 392 ਬੈਡਮਿੰਟਨ ਮੈਚ ਕਰਵਾਏ ਗਏ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਸ ਸ਼ਾਨਦਾਰ ਟੂਰਨਾਮੈਂਟ ਵਿੱਚ ਦੇਸ਼ ਭਰ ਤੋਂ ਬੈਡਮਿੰਟਨ ਦੇ ਸ਼ੌਕੀਨਾਂ ਨੂੰ ਭਾਗ ਲੈਣ ਦਾ ਮੌਕਾ ਮਿਲਿਆ।