Hindi English Sunday, 28 April 2024 🕑

ਸੱਭਿਆਚਾਰ/ਖੇਡਾਂ

More News

ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

Updated on Wednesday, February 28, 2024 13:28 PM IST

ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ

ਦਰਜ਼ਨਾਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਖ਼ਸ਼ੀਅਤਾਂ ਵੱਲੋਂ ਖਿਡਾਰੀਆਂ ਨੂੰ ਹੱਲਾਸ਼ੇਰੀ

ਕਬੱਡੀ ਦੇ ਓਪਨ ਮੁਕਾਬਲੇ 'ਚ ਰਾਏਧਰਾਣਾ ਨੇ ਪਹਿਲਾ ਅਤੇ ਬੱਛੋਆਣਾ ਨੇ ਦੂਜਾ ਸਥਾਨ ਮੱਲਿਆ


ਲਹਿਰਾਗਾਗਾ, 28 ਫਰਵਰੀ, ਦੇਸ਼ ਕਲਿੱਕ ਬਿਓਰੋ

ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਵਿੱਚੋਂ ਤੀਜੇ ਪਿਆਰੇ ਸ਼ਹੀਦ ਬਾਬਾ ਹਿੰਮਤ ਸਿੰਘ ਦੀ ਜਨਮ-ਭੂਮੀ ਸੰਗਤਪੁਰਾ (ਲਹਿਰਾਗਾਗਾ-ਸੰਗਰੂਰ) ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਸਫ਼ਲ ਆਯੋਜਨ ਕੀਤਾ ਗਿਆ। ਪ੍ਰਧਾਨ ਵਿੱਕੀ ਢਿੱਲੋਂ ਅਤੇ ਖਜ਼ਾਨਚੀ ਗੁਰਮੀਤ ਸਿੰਘ ਭੋਲਾ ਦੀ ਅਗਵਾਈ ਹੇਠ ਸ਼ਹੀਦ ਬਾਬਾ ਹਿੰਮਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਇਸ ਦੋ-ਰੋਜ਼ਾ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਦਰਸ਼ਨ ਸਿੰਘ ਬਾਠ ਨੇ ਕੀਤਾ ਅਤੇ 51 ਹਜ਼ਾਰ ਦੀ ਸਹਿਯੋਗ ਰਾਸ਼ੀ ਭੇਂਟ ਕੀਤੀ। ਟੂਰਨਾਮੈਂਟ ਦੌਰਾਨ ਓਪਨ ਮੁਕਾਬਲੇ 'ਚ ਰਾਏਧਰਾਣਾ ਨੇ ਪਹਿਲਾ ਅਤੇ ਬੱਛੋਆਣਾ ਨੇ ਦੂਜਾ ਸਥਾਨ ਮੱਲਿਆ। ਜਦੋਂਕਿ 60 ਕਿਲੋ ਭਾਰ-ਵਰਗ ਵਿੱਚ ਰਾਮਪੁਰਾ ਫੂਲ ਨੇ ਪਹਿਲਾ, ਗੋਬਿੰਦਗੜ੍ਹ ਖੋਖਰ ਨੇ ਦੂਜਾ, 50 ਕਿਲੋ ਭਾਰ-ਵਰਗ ਵਿੱਚ ਸੰਗਤਪੁਰਾ ਨੇ ਪਹਿਲਾ, ਦੋਦੜਾ ਸਾਹਿਬ ਨੇ ਦੂਜਾ, 40 ਕਿਲੋ ਭਾਰ ਵਰਗ ਵਿੱਚ ਗੋਬਿੰਦਗੜ੍ਹ ਖੋਖਰ ਨੇ ਪਹਿਲਾ ਅਤੇ ਬਰੇਟਾ ਨੇ ਦੂਜਾ ਸਥਾਨ ਹਾਸਿਲ ਕੀਤਾ। 45 ਸਾਲ ਤੋਂ ਉੱਪਰ ਦੇ ਸਾਬਕਾ ਕਬੱਡੀ ਖਿਡਾਰੀਆਂ ਦਾ ਦਿਲਚਸਪ ਸ਼ੋਅ ਮੈਚ ਵੀ ਪਿੰਡ ਸੰਗਤਪੁਰਾ ਅਤੇ ਗਿਦੜਿਆਣੀ ਵਿਚਕਾਰ ਕਰਵਾਇਆ ਗਿਆ। ਕਬੱਡੀ ਟੂਰਨਾਮੈਂਟ ਦੌਰਾਨ ਸ਼ਮੂਲੀਅਤ ਕਰਦਿਆਂ ਸੰਤ ਬਾਬਾ ਬ੍ਰਹਮ ਪੁਰੀ ਡੇਰਾ ਸਰਹਿੰਦ, ਬਾਬਾ ਜਗਦੀਸ਼ ਗਿਰ ਛਾਹੜ ਵਾਲ਼ੇ,
ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਇੰਮਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਹਰਪਾਲ ਸਿੰਘ ਸੰਗਤਪੁਰਾ,
ਸਾਬਕਾ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਿੰਦਰ ਸਿੰਘ ਸਿੱਧੂ, ਸਨਮੀਕ ਸਿੰਘ ਹੈਨਰੀ, ਜਗਦੇਵ ਸਿੰਘ ਗਾਗਾ, ਸ਼੍ਰੋਮਣੀ ਅਕਾਲੀ ਦਲ-ਮਾਨ ਦੇ ਗੋਬਿੰਦ ਸਿੰਘ ਸੰਧੂ, ਗੁਰਜੀਤ ਸਿੰਘ ਲਦਾਲ, ਬਲਾਕ ਸੰਮਤੀ ਮੈਂਬਰ ਸਿਵਜੀ, ਟਰੱਕ ਆਪ੍ਰੇਟਰ ਯੂਨੀਅਨ, ਲਹਿਰਾਗਾਗਾ ਦੇ ਪ੍ਰਧਾਨ ਕੁਲਦੀਪ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਅਤੇ ਖਜ਼ਾਨਚੀ ਅਮਰੀਕ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਕਲੱਬ ਮੈਂਬਰ ਸੰਦੀਪ ਸਿੰਘ ਖੋਖਰ, ਸੰਦੀਪ ਸਿੰਘ ਨੰਬਰਦਾਰ, ਕਰਮਜੀਤ ਸਿੰਘ ਮੰਡੇਰ, ਜਸਵਿੰਦਰ ਮਾਮੂ,ਜਸਵੀਰ ਬਾਠ, ਗੁਰਪ੍ਰੀਤ ਖੋਖਰ, ਪ੍ਰਗਟ ਸਿੰਘ ਬੱਗਾ, ਪ੍ਰੇਮ ਬਾਠ, ਗੁਰਪਾਲ ਨਿੱਕਾ, ਜਸਵਿੰਦਰ ਸਿੰਘ ਨੰਬਰਦਾਰ, ਕਰਮਜੀਤ ਕਾਲਾ, ਅਮਰਜੀਤ ਸਿੰਘ, ਰਾਮ ਸਿੰਘ ਨੰਬਰਦਾਰ ਅਤੇ ਧਰਮਜੀਤ ਸਿੰਘ ਮੰਡੇਰ ਨੇ ਟੂਰਨਾਮੈਂਟ ਦੀ ਸਫ਼ਲਤਾ ਲਈ ਆਪਣਾ ਯੋਗਦਾਨ ਪਾਇਆ।

ਵੀਡੀਓ

ਹੋਰ
Have something to say? Post your comment
IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

: IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

 ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

: ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

: ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

: ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

: ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ, ਵਿੰਗਾਂ ਲਈ ਟਰਾਇਲ 15 ਫਰਵਰੀ ਤੋਂ

: ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ, ਵਿੰਗਾਂ ਲਈ ਟਰਾਇਲ 15 ਫਰਵਰੀ ਤੋਂ

ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਨੂੰ ਪੈਰਿਸ ਉਲੰਪਿਕ ਚ ਆਪਣੀ ਥਾਂ ਪੱਕੀ ਕਰਨ ਲਈ ਦਿੱਤੀ ਵਧਾਈ

: ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਨੂੰ ਪੈਰਿਸ ਉਲੰਪਿਕ ਚ ਆਪਣੀ ਥਾਂ ਪੱਕੀ ਕਰਨ ਲਈ ਦਿੱਤੀ ਵਧਾਈ

ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਬਣੇ ਨੈਸ਼ਨਲ ਓਪਨ ਪੈਦਲ ਤੋਰ ਮੁਕਾਬਲੇ ਦੇ ਚੈਂਪੀਅਨ

: ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਬਣੇ ਨੈਸ਼ਨਲ ਓਪਨ ਪੈਦਲ ਤੋਰ ਮੁਕਾਬਲੇ ਦੇ ਚੈਂਪੀਅਨ

ਮੈਰੀਕਾਮ ਨੇ ਨਹੀਂ ਲਿਆ ਸੰਨਿਆਸ,ਕਿਹਾ ਕਿ ਮੇਰੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਗਿਆ

: ਮੈਰੀਕਾਮ ਨੇ ਨਹੀਂ ਲਿਆ ਸੰਨਿਆਸ,ਕਿਹਾ ਕਿ ਮੇਰੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਗਿਆ

ਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਲਿਆ ਸੰਨਿਆਸ

: ਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਲਿਆ ਸੰਨਿਆਸ

X