ਸਾਡੇ ਸਮਾਜ ਵਿੱਚ ਮਨੁੱਖ ਦੇ ਤੌਰ ਤੇ ਔਰਤ ਦਾ ਦਰਜਾ ਕਿਸੇ ਰੂਪ ਵਿੱਚ ਵੀ ਬਰਾਬਰਤਾ ਵਾਲਾ ਨਹੀਂ ਹੈ।ਇਸ ਦੇ ਪਿੱਛੇ ਇੱਕ ਲੰਮਾ ਇਤਿਹਾਸ ਹੈ ਜਿਸ ਦਾ ਸੰਖੇਪ ਜ਼ਿਕਰ ਆਪਾਂ ਅੱਗੇ ਚੱਲ ਕੇ ਕਰਾਂਗੇ। ਮੌਜੂਦਾ ਸਮੇਂ ਵਿੱਚ ਔਰਤਾਂ ਦੀ ਹਾਲਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ 2021 ਵਿੱਚ ਔਰਤਾਂ ਖ਼ਿਲਾਫ਼ ਜੁਰਮਾਂ ਦੇ 3,71,503 ਮਾਮਲੇ ਦਰਜ ਹੋਏ। ਹਰ ਘੰਟੇ ਘਰੇਲੂ ਹਿੰਸਾ ਦੇ 15 ਅਤੇ ਬਲਾਤਕਾਰ ਦੇ 3 ਮਾਮਲੇ ਦਰਜ ਹੁੰਦੇ ਹਨ। ਇਹ ਉਹ ਮਾਮਲੇ ਹਨ ਜੋ ਦਰਜ ਹੋ ਗਏ ਅਸਲ ਤਸਵੀਰ ਇਸ ਤੋਂ ਵੀ ਭਿਆਨਕ ਅਤੇ ਖ਼ੌਫ਼ਨਾਕ ਹੈ। ਜੋ ਮਾਮਲੇ ਸਾਹਮਣੇ ਹੀ ਨਹੀਂ ਆਉਂਦੇ ਇਸ ਵਿਚ ਘਰੇਲੂ ਹਿੰਸਾ, ਛੇੜ-ਛਾੜ ਬਲਾਤਕਾਰ ਤੋਂ ਲੈ ਕੇ ਕਤਲ ਤੱਕ ਦੇ ਜੁਰਮ ਹਨ।ਕੇਂਦਰੀ ਕੈਬਨਿਟ ਮੰਤਰੀ ਕਿਰਨ ਰਿਜੀਜੂ ਨੇ ਰਾਜ ਸਭਾ ਵਿੱਚ ਬੋਲਦੇ ਹੋਏ ਦੱਸਿਆ ਸੀ ਕਿ 2014-2016 ਤੱਕ 1,10,33ਜਿਣਸੀ ਸੋਸ਼ਨ ਦੇ ਕੇਸ ਦਰਜ ਹੋਏ 2015 ਵਿੱਚ 34,651 ਬਲਾਤਕਾਰ ਦੇ ਕੇਸ ਦਰਜ ਹੋਏ ਅਤੇ 2019 ਵਿੱਚ 38,947 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ। 2016 ਵਿੱਚ 3,38,954 ਕੇਸ ਜਿਣਸੀ ਸ਼ੋਸ਼ਣ ਦੇ ਦਰਜ ਹੋਏ।2006 ਦੀ ਕੌਮੀ ਅਪਰਾਧਿਕ ਬਿਊਰੋ ਦੀ ਰਿਪੋਰਟ ਅਨੁਸਾਰ 71% ਬਲਾਤਕਾਰ ਦੇ ਕੇਸ ਦਰਜ਼ ਹੀ ਨਹੀਂ ਹੁੰਦੇ।