Hindi English Sunday, 28 April 2024 🕑
BREAKING
ਪੱਤਰਕਾਰ ਤੱਗੜ ਦੀ ਗਿਰਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਹੈਲੀਕਾਪਟਰ 'ਚ ਚੜ੍ਹਦਿਆਂ ਠੋਕਰ ਖਾ ਕੇ ਡਿੱਗੀ, ਸੱਟਾਂ ਲੱਗੀਆਂ ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ ਕਿਸਾਨ ਆਗੂ ਭਾਜਪਾ ਵਿੱਚ ਸ਼ਾਮਲ ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ ਮੁਸਲਿਮ ਕਾਂਗਰਸੀ ਨੇਤਾ ਵੱਲੋਂ ਰੋਸ ਵਜੋਂ ਪਾਰਟੀ ਦੀ ਪ੍ਰਚਾਰ ਕਮੇਟੀ ਤੋਂ ਅਸਤੀਫਾ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ ਕੁਕੀ ਅੱਤਵਾਦੀਆਂ ਦੇ ਹਮਲੇ 'ਚ CRPF ਦੇ ਦੋ ਜਵਾਨ ਸ਼ਹੀਦ, ਦੋ ਜ਼ਖਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ

ਲੇਖ

More News

ਸਿਹਤਨਾਮਾ: ਉਦਾਸੀ ਰੋਗ ਦੇ ਕਾਰਨ ਲੱਛਣ, ਇਲਾਜ ਤੇ ਉਪਾਅ

Updated on Thursday, November 30, 2023 08:12 AM IST

ਡਾ. ਅਜੀਤਪਾਲ ਸਿੰਘ ਐਮ.ਡੀ.

ਡਾਕਟਰ ਅਜੀਤਪਾਲ ਸਿੰਘ ਐਮ ਡੀ                        

 ਇੱਕੀਵੀਂ ਸਦੀ ਪਦਾਰਥਵਾਦ, ਮੁਕਾਬਲੇਬਾਜ਼ੀ,,ਆਰਾਮਪ੍ਰਸਤੀ ਤੇ ਰੁਝੇਵਿਆਂ ਦਾ ਯੁੱਗ ਹੈ ਅਤੇ ਇਸ ਵਿਚ ਹੀ ਬੰਦਾ ਆਪਣਾ ਵਿਕਾਸ ਸਮਝ ਰਿਹਾ ਹੈ। ਹਰ ਵਰਗ ਤੇ ਉਮਰ ਦੇ ਲੋਕਾਂ ਨੇ ਆਪਣੀਆਂ ਲੋੜਾਂ ਨੂੰ ਇੰਨਾ ਵਧਾ ਰੱਖਿਆ ਹੈ ਕਿ ਉਨ੍ਹਾਂ ਦੀ ਪੂਰਤੀ ਲਈ ਵਸੀਲੇ ਇਕੱਠੇ ਕਰਨ ਸਕਣ ਵਿੱਚ ਉਨ੍ਹਾਂ ਕੋਲ ਕੰਮ ਦਾ ਬੋਝ ਵੱਧ ਪਰ ਸਮੇਂ ਦੀ ਘਾਟ ਹੈ। ਇਸ ਕਰਕੇ ਉਹ ਅਨੈਤਿਕਤਾ ਦਾ ਵੀ ਸਹਾਰਾ ਲੈ ਰਹੇ ਹਨ। ਹਾਲਾਤ ਦੀ ਮਜਬੂਰੀ ਕਾਰਨ ਉਹ ਹਰ ਸਮੇਂ ਚਿੰਤਾ, ਤਣਾਅ, ਨਿਰਾਸ਼ਾ ਅਤੇ ਅਸੁਰੱਖਿਅਤਾ ਵਿੱਚ ਜਿਉਂਦੇ ਹਨ। ਵੱਧ ਸਮੇਂ ਤੱਕ ਅਜਿਹੀ ਹਾਲਤ ਵਿੱਚ ਕੰਮ ਕਰਨਾ ਉਸ ਨੂੰ ਇੱਕ ਹੋਰ ਅਜਿਹੇ ਮਾਨਸਿਕ ਰੋਗ ਨਾਲ ਗ੍ਰਸਤ ਕਰ ਦਿੰਦਾ ਹੈ ਜਿਸ ਨੂੰ ਉਦਾਸੀ ਰੋਗ (ਡਿਪਰੈਸ਼ਨ) ਕਹਿੰਦੇ ਹਨ। ਇਸ ਰੋਗ ਵਿੱਚ ਰੋਗੀ ਦੀ ਜਾਨ ਚਲੀ ਜਾਣ ਦਾ ਡਰ ਨਾ ਹੁੰਦੇ ਹੋਏ ਵੀ ਰੋਗੀ ਆਪਣੀ ਜਾਨ ਖੁਦ ਹੀ ਦੇ ਦਿੰਦਾ ਹੈ।                                           

ਰੋਗ ਦੇ ਮੁੱਖ ਲੱਛਣ:                                               

ਮਾਨਸਿਕ ਵਿਗਾੜ ਕਾਰਨ ਰੋਗੀ ਵਿੱਚ ਉਦਾਸੀ, ਨਿਰਾਸ਼ਾ, ਇਕੱਲੇ ਰਹਿਣ ਦੀ ਇੱਛਾ, ਵਿਚਾਰ ਸੋਚ ਤੇ ਜ਼ਰੀਏ ਦਾ ਨਕਾਰਾਮਤਕ ਹੋ ਜਾਣਾ। ਆਪਣੀ ਜ਼ਿੰਦਗੀ ਮਹੱਤਵਹੀਨ ਜਾਂ ਬੋਝ ਵਾਂਗੂੰ ਲੱਗਣੀ। ਭੁੱਖ ਮਰ ਜਾਣੀ, ਉਨੀਂਦਰਾ, ਆਪਣੀ ਖੁਦ ਦੀ ਕੋਈ ਇੱਛਾ ਨਾ ਰਹਿ ਜਾਣੀ, ਕਦੀ ਵੱਧ ਖੜਕੂ ਸੁਭਾਅ ਜਾਂ ਕਦੀ ਬਿਲਕੁਲ ਢਿੱਲਾ ਮੱਠਾ, ਆਤਮ ਹੱਤਿਆ ਦੀ ਇੱਛਾ ਜਾਂ ਕੋਸ਼ਿਸ਼ ਇਸ ਰੋਗ ਦੇ ਮੁੱਖ ਲੱਛਣ ਹਨ ।                                                               

 ਰੋਗ ਦੇ ਮੁੱਖ ਕਾਰਨ:                                                                               

 -ਖੁਦ ਵੱਲੋਂ ਕੀਤੀਆਂ ਜਾਂ ਹੋ ਗਈਆਂ ਗ਼ਲਤੀਆਂ ਚਾਹੇ ਉਹ ਸਮਾਜਿਕ , ਕਾਮਵਾਸਨਾ ਸਬੰਧੀ ਜਾਂ ਭਾਵਨਾਤਮਕ ਹੋਣ, ਉਨ੍ਹਾਂ ਲਈ ਹਮੇਸ਼ਾ ਆਪਣੇ ਆਪ ਨੂੰ ਦੋਸ਼ੀ ਠਹਿਰਾਉਣਾ।                

-ਕੁਝ ਵਿਸ਼ੇਸ਼ ਦਵਾਈਆਂ ਦਾ ਸਰੀਰ ਤੇ ਮਾੜਾ ਅਸਰ।               -

-ਵਿਚਾਰਾਂ ਮਤਭੇਦ ਤੇ ਆਪਸ ਵਿੱਚ ਅਡਜਸਟਮੈੰਟ ਨਾ ਹੋਣੀ, ਚਾਹੇ ਨਿੱਜੀ ਹੋਵੇ ਜਾਂ ਪਰਿਵਾਰਕ।                             

--ਝਮੇਲਾ:- ਮਾਪਿਆਂ, ਸਬੰਧੀਆਂ, ਜਾਇਦਾਦ, ਆਮਦਨ ਸਬੰਧੀ (ਜਿਵੇਂ ਕਿਸੇ ਨਜਦੀਕੀ ਦੀ ਮੌਤ, ਜਾਇਦਾਦ ਤੋਂ ਬੇਦਖ਼ਲੀ, ਨੌਕਰੀ ਛੁੱਟ ਜਾਣੀ ਆਦਿ)                                                       

 -ਜੇ ਰੋਗ ਪਿਤਾ-ਪੁਰਖੀ ਹੋਵੇ ਤਾਂ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ।                                                                               

-ਕਿਸੇ ਅਜਿਹੇ ਕੁਕਰਮ ਦਾ ਹੋ ਜਾਣਾ ਜਿਸ ਕਰਕੇ ਬੰਦੇ ਦਾ ਪਰਿਵਾਰ ਤੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਗਿਆ ਹੋਵੇ।         -

-ਗੁੰਝਲਦਾਰ ਬਿਮਾਰੀਆਂ ਜੋ ਲਾਇਲਾਜ ਹੋ ਚੁੱਕੀਆਂ ਹੋਣ।         

-- ਕੰਮ ਦਾ ਵੱਧ ਬੋਝ ਤੇ ਰੁਝੇਵਿਆਂ ਦਾ ਦਬਾਅ।                  

--ਵੱਧ ਸੰਵੇਦਨਸ਼ੀਲ ਹੋਣਾ।                                            

- ਵੱਧ ਸਮੇਂ ਤੱਕ ਤਣਾਅ ਦੀ ਹਾਲਤ ਜਾਂ ਆਪਣੇ ਆਪ ਨੂੰ ਅਸੁਰੱਖਿਅਤ ਸਮਝਣਾ।                                                

-ਨਸ਼ਿਆਂ ਦੀ ਵਰਤੋਂ ਜਾਂ ਉਨ੍ਹਾਂ ਦਾ ਗੁਲਾਮ ਹੋ ਜਾਣਾ।            

 ਉਕਤ ਪ੍ਰਤੱਖ ਕਾਰਨਾਂ ਕਰਕੇ ਫਾਲਤੂ ਵਿਚਾਰ ਇੱਛਾ, ਲਾਲਸਾ ਤੇ ਉਮੀਦ ਵੀ ਇਸ ਰੋਗ ਦੇ ਅਸਿੱਧੇ ਕਾਰਨ ਹਨ। ਹਰੇਕ ਬੰਦੇ ਦੇ ਦਿਮਾਗ਼ ਵਿੱਚ ਵਿਚਾਰਾਂ ਦਾ ਆਉਣਾ ਇੱਕ ਸੁਭਾਵਕ ਅਮਲ ਹੈ। ਕਿਹੜੇ ਵਿਚਾਰਾਂ ਤੇ ਅਮਲ ਕਰਨਾ ਹੈ, ਕਿਹੜਿਆਂ ਤੇ ਨਹੀਂ,ਬੰਦੇ ਦੇ ਵਿਵੇਕ ਤੇ ਨਿਰਭਰ ਕਰਦਾ ਹੈ। ਗਲਤ ਫੈਸਲੇ ਦਾ ਸਿੱਟਾ ਤਾਂ ਖੁਦ ਆਪ ਹੀ ਝੱਲਣਾ ਪੈਂਦਾ ਹੈ ਪਰ ਸੁਧਾਰ ਨਾ ਕਰਕੇ ਉਸ ਹਾਲਤ ਵਿੱਚ ਹੀ ਬਣੇ ਰਹਿਣਾ ਜਾਂ ਜਿਉਂਦੇ ਰਹਿਣਾ ਹਾਲਾਤ ਨੂੰ ਹੋਰ ਵਿਗਾੜ ਦਿੰਦਾ ਹੈ। ਗਲਤ ਦਿਸ਼ਾ ਦਾ ਨਤੀਜਾ ਉਦਾਸੀ ਨੂੰ ਜਨਮ ਦਿੰਦਾ ਹੈ।                                                                   ਹਰੇਕ ਬੰਦੇ ਨੂੰ ਆਪਣੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਦੇ ਯਤਨ ਕਰਨ ਤੋਂ ਪਹਿਲਾਂ ਉਨ੍ਹਾਂ ਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਕਿ ਕੀ ਇੱਛਾ ਦੀ ਪੂਰਤੀ ਲਾਜ਼ਮੀ ਹੈ ਤੇ ਉਹ ਇਸ ਦੇ ਸਮਰਥ ਹੈ? ਇੱਛਾ ਦੂਜਿਆਂ ਨਾਲ ਈਰਖਾ ਦੇ ਕਾਰਨ ਤਾਂ ਨਹੀਂ ? ਦਲੀਲ ਪੂਰਵਕ ਵਿਚਾਰ ਕਰ ਲੈਣਾ ਚਾਹੀਦਾ ਹੈ। ਫਿਰ ਵੀ ਇਸ ਦੀ ਪੂਰਤੀ ਲਈ ਕੋਸ਼ਿਸ਼ ਕਰੋ। ਅਸਫ਼ਲਤਾ ਤੋਂ ਨਿਰਾਸ਼ ਨਾ ਹੋ ਕੇ ਉਸ ਨੂੰ ਆਪਣਾ ਰਾਹ ਦਰਸਾਵਾ ਸਮਝੋ ਤੇ ਸਹੀ ਦਿਸ਼ਾ ਵਿਚ ਕੋਸ਼ਿਸ਼ ਕਰਦਿਆਂ ਸਮੇਂ ਦੀ ਉਡੀਕ ਕਰੋ। ਉਦਾਸੀ ਤੋਂ ਤਾਂ ਹੀ ਬਚੇ ਰਹੋਗੇ।                                                                

ਰਾਤ ਨੂੰ ਖੁਦ ਆਪਣੇ ਵੱਲੋਂ ਕੀਤੇ ਕੰਮਾਂ ਦਾ ਮੁਲਾਂਕਣ ਕਰੋ ਕਿ ਤੁਸੀਂ ਬਿਨਾਂ ਕਿਸੇ ਲਾਲਚ ਦੇ ਜਾਂ ਸਿਰਫ ਸਦਭਾਵਨਾ ਕਰਕੇ ਕਿਸੇ ਨਾਲ ਕੀਤਾ ਕੀ ? ਜਦੋਂ ਤੁਸੀਂ ਖੁਦ ਜ਼ਿੰਮੇਵਾਰੀਆਂ ਪ੍ਰਤੀ ਵਫਾਦਾਰ ਨਹੀਂ ਤਾਂ ਫਿਰ ਦੂਜਿਆਂ ਤੋਂ ਉਮੀਦ ਕਾਹਦੀ ? ਚਾਹੇ ਤੁਹਾਡਾ ਸਗਾ ਹੋਵੇ ਜਾਂ ਕੋਈ ਹੋਰ ਦੂਜੇ ਤੋਂ ਬੇਹੱਦ ਆਸ ਵੀ ਉਦਾਸੀ ਦਾ ਕਾਰਨ ਬਣ ਸਕਦੀ ਹੈ। ਆਪਣੇ ਵਿੱਚ ਫ਼ਰਜ਼ਾਂ ਪ੍ਰਤੀ ਵਫਾਦਾਰੀ ਪੈਦਾ ਕਰੋ, ਦੂਜਿਆਂ ਦੀ ਸਹਾਇਤਾ ਲਈ ਬਿਨਾਂ ਕਿਸੇ ਉਮੀਦ ਦੇ ਹੱਥ ਵਧਾਓ ਤੇ ਇਸ ਦੀ ਸਫਲਤਾ ਤੇ ਖੁਸ਼ੀ ਮਹਿਸੂਸ ਕਰੋ। ਆਪਣੇ ਜੀਵਨ ਨੂੰ ਸਾਰਥਕ ਬਣਾਓ ਤੇ ਉਦਾਸੀ ਤੋਂ ਬਚੋ।                              

--ਜੇ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਪਰਿਵਾਰ ਤੇ ਸਮਾਜ ਵੱਲੋਂ ਅਣਗੌਲੇ ਹੋ,ਕੋਈ ਆਪ ਦਾ ਧਿਆਨ ਨਹੀਂ ਰੱਖਦਾ। ਅਜਿਹਾ ਵਿਚਾਰ ਰੱਖ ਕੇ ਤੁਸੀਂ ਖੁਦ ਹੀ ਆਪਣੀ ਪ੍ਰਵਾਹ ਨਹੀਂ ਕਰ ਰਹੇ ਹੋ ਤੇ ਉਦਾਸੀ ਵਰਗੀ ਘਾਤਕ ਬਿਮਾਰੀ ਨੂੰ ਜਨਮ ਦੇ ਰਹੇ ਹੋ। ਜੇ ਸੱਚੀਮੁਚੀ ਤੁਸੀਂ ਅਣਗੌਲੇ ਹੋ ਰਹੇ ਹੋ ਤਾਂ ਇਹ ਤੁਹਾਡੇ ਵੱਲੋਂ ਕੀਤੇ ਕੰਮਾਂ ਦਾ ਹੀ ਸਿੱਟਾ ਹੈ। ਤੁਸੀਂ ਸਾਰਿਆਂ ਨਾਲ ਸੁਖਾਵੇਂ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰੋ। ਆਪਣੀਆਂ ਯੋਗਤਾਵਾਂ ਤੇ ਸਮਰੱਥਾ ਨੂੰ ਪਰਖੋ। ਉਨ੍ਹਾਂ ਤੇ ਪਈ ਧੂੜ ਸਾਫ਼ ਕਰੋ। ਜਦ ਇੱਕ ਤਿਨਕੇ ਤੇ ਕਣ ਨਾਲ ਕੰਮ ਕੀਤਾ ਜਾ ਸਕਦਾ ਹੈ ਤਾਂ ਫਿਰ ਆਪ ਤਾਂ ਇੱਕ ਪੂਰੇ ਮਨੁੱਖ ਹੋ। ਕਲਿਆਣਕਾਰੀ ਹੋ। ਦੂਜਿਆਂ ਦੀ ਆਪਣੀਆਂ ਸਮਰੱਥਾਵਾਂ ਦੇ ਅਨੁਕੂਲ ਜਿੰਨੀ ਸੇਵਾ ਕਰੋਗੇ ਜਾਂ ਕੰਮ ਆਓਗੇ, ਪਰਿਵਾਰ ਤੇ ਸਮਾਜ ਆਪ ਨੂੰ ਤੋਂ ਵੱਧ ਪਿਆਰ ਨਾਲ ਅਪਣਾਵੇਗਾ। ਉਦਾਸੀ ਦੀ ਨੀਂਹ ਵੀ ਨਹੀਂ ਰੱਖੀ ਜਾ ਸਕੇਗੀ।   

ਰੋਗ ਕਿਨ੍ਹਾ ਤੇ ਅਸਰ ਵੱਧ ਕਰਦਾ ਹੈ ?                                                                      

 ਇਹ ਰੋਗ ਨੌਜਵਾਨ, ਬਾਲਗ, ਬਜ਼ੁਰਗ, ਔਰਤ ਤੇ ਮਰਦ ਸਭ ਨੂੰ ਹੋ ਸਕਦਾ ਹੈ ਪਰ ਔਰਤਾਂ ਵਿੱਚ ਇਸ ਦੀ ਸੰਭਾਵਨਾ ਵੱਧ ਰਹਿੰਦੀ ਹੈ ਕਿਉਂਕਿ ਉਨ੍ਹਾਂ 'ਚ ਭਾਵਨਾਤਮਕ ਕਿਰਿਆਸ਼ੀਲਤਾ ਵੱਧ ਹੁੰਦੀ ਹੈ।

ਰੋਗ ਦਾ ਵਿਗਿਆਨਕ ਕਾਰਨ:                                       

 ਦਿਮਾਗ ਦਾ ਲਿੰਬਿਕ ਸਿਸਟਮ ਭਾਵਨਾਤਮਕ ਮਨੋਭਾਵਨਾਵਾਂ (ਖੁਸ਼ੀ ਤੇ ਗਮੀ ਆਦਿ) ਵਿਚਾਰ ਤੇ ਵਾਸ਼ਣਾ ਨਾਲ ਸਬੰਧਿਤ ਹੁੰਦਾ ਹੈ, ਜਿਸ ਦੇ ਕਈ ਭਾਗ ਮਿਲ ਕੇ ਕੰਮ ਕਰਦੇ  ਹਨ ਅਤੇ ਉਨ੍ਹਾਂ ਵਿੱਚ ਸੰਕੇਤਾਂ ਦੇ ਆਦਾਨ ਪ੍ਰਦਾਨ ਸੰਚਾਰਕ ਰਸਾਇਣਾ ਤੇ ਹਾਰਮੋਨ ਤੇ ਨਿਰਭਰ ਹੈ। ਵੱਧ ਸਮੇਂ ਤਕ ਤਣਾਅ ਆਦਿ ਦੀਆਂ ਹਾਲਤਾਂ ਚ ਰਹਿਣ ਕਰਕੇ ਪੈਦਾ ਹੋਏ ਹਾਰਮੋਨ ਸੰਚਾਰਕ ਰਸਾਇਣਾ ਨੂੰ ਘੱਟ ਕਰ ਦਿੰਦੇ ਹਨ। ਇਸ ਲਈ ਸੰਚਾਰ ਪ੍ਰਣਾਲੀ ਚ ਅਸੰਤੁਲਨ ਪੈਦਾ ਹੋ ਕੇ ਉਦਾਸੀ ਰੋਗ ਹੋ ਜਾਂਦਾ ਹੈ ਅਤੇ ਸਰੀਰ ਦੀਆਂ ਆਮ ਹੋਰ ਪ੍ਰਣਾਲੀਆਂ ਦੀ ਕਾਰਜ ਕੁਸ਼ਲਤਾ ਵੀ ਪ੍ਰਭਾਵਿਤ ਹੋ ਜਾਣ ਕਰਕੇ ਸਰੀਰ ਵੱਖ ਰੋਗਾਂ ਨਾਲ ਗ੍ਰਸਤ ਹੋ ਜਾਂਦਾ ਹੈ। ਇਲਾਜ ਤੋਂ ਪਹਿਲਾਂ ਜੇ ਰੋਗੀ ਸਮਝ ਸਕਦਾ ਹੈ ਤਾਂ ਉਸ ਵੱਲੋਂ ਜਾਂ ਸਬੰਧੀਆਂ (ਮਾਪਿਆਂ ਆਦਿ) ਨੂੰ ਕੁਝ ਪਾਲਣਯੋਗ ਤੱਥ ਰੋਗੀ ਲਈ ਸਹਾਇਕ ਹੋਣਗੇ:-                                                 

ਆਹਾਰ ਵਿਹਾਰ ਵਿੱਚ ਸਕਾਰਾਤਮਕ ਤਬਦੀਲੀ ਲਿਆਓ,

ਰੋਗੀ ਨੂੰ ਜਿਥੋਂ ਤਕ ਹੋ ਸਕੇ ਰੁਝੇਵਿਆਂ ਵਿੱਚ ਪਾ ਕੇ ਰੱਖੋ। ਕਦੇ ਇੱਕਲਾ ਨਾ ਛੱਡੋ।                                                               

ਉਹਨਾਂ ਹਾਲਤਾਂ ਤੇ ਕਾਰਨਾਂ ਨੂੰ ਦੂਰ ਕਰੋ ਜਿਨ੍ਹਾਂ ਕਰਕੇ ਰੋਗ ਪੈਦਾ ਹੋਇਆ ਹੈ।                                                   

-ਰੋਗੀ ਨੂੰ ਕੌੰਸਲਰ (ਮਾਨਸਕ ਸਲਾਹਕਾਰ) ਦੀ ਰਾਇ ਮੰਨ ਕੇ ਹੀ ਕੰਮ ਕਰਨਾ ਚਾਹੀਦਾ ਹੈ।                                           

-ਇਹ ਇੱਕ ਜਟਿਲ ਰੋਗ ਹੈ। ਰੋਗੀ ਆਤਮਵਿਸ਼ਵਾਸ ਤੇ ਸੰਕਲਪ ਸ਼ਕਤੀ ਨੂੰ ਵਧਾਓ।                                         

-ਰੋਗੀ ਸਬਰ-ਸੰਤੋਖ ਤੇ ਦੂਜਿਆਂ ਨਾਲ ਸੰਜਮ ਵਰਤਨ ਦਾ ਰੁਝਾਣ ਪੈਦਾ ਕਰੋ।                                                  

ਡਾਕਟਰ ਅਜੀਤਪਾਲ ਸਿੰਘ ਐਮ ਡੀ                              ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ              9815629301

ਵੀਡੀਓ

ਹੋਰ
Have something to say? Post your comment
X