Hindi English Sunday, 28 April 2024 🕑
BREAKING
ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡੀ.ਜੀ.ਐਸ.ਈ. ਨਾਲ ਕੀਤੀ ਮੁਲਾਕਾਤ ਪੱਤਰਕਾਰ ਤੱਗੜ ਦੀ ਗਿਰਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਹੈਲੀਕਾਪਟਰ 'ਚ ਚੜ੍ਹਦਿਆਂ ਠੋਕਰ ਖਾ ਕੇ ਡਿੱਗੀ, ਸੱਟਾਂ ਲੱਗੀਆਂ ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ ਕਿਸਾਨ ਆਗੂ ਭਾਜਪਾ ਵਿੱਚ ਸ਼ਾਮਲ ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ ਮੁਸਲਿਮ ਕਾਂਗਰਸੀ ਨੇਤਾ ਵੱਲੋਂ ਰੋਸ ਵਜੋਂ ਪਾਰਟੀ ਦੀ ਪ੍ਰਚਾਰ ਕਮੇਟੀ ਤੋਂ ਅਸਤੀਫਾ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ ਕੁਕੀ ਅੱਤਵਾਦੀਆਂ ਦੇ ਹਮਲੇ 'ਚ CRPF ਦੇ ਦੋ ਜਵਾਨ ਸ਼ਹੀਦ, ਦੋ ਜ਼ਖਮੀ

ਲੇਖ

More News

ਖੇਤਾਂ ਵਿੱਚ ਉਗਦਾ ਕੈਂਸਰ: ਡਾ ਅਜੀਤਪਾਲ ਸਿੰਘ ਐਮ ਡੀ

Updated on Sunday, March 24, 2024 07:34 AM IST

ਡਾ ਅਜੀਤਪਾਲ ਸਿੰਘ ਐਮ ਡੀ

ਇੱਕ ਖੋਜ ਅਨੁਸਾਰ ਬਿਹਾਰ ਚ ਹਰ ਸਾਲ 50 ਹਜਾਰ ਦੇ ਕਰੀਬ ਲੋਕ ਕੈਂਸਰ ਨਾਲ ਮਰ ਜਾਂਦੇ ਹਨ l ਕਈ ਸਾਲ ਪਹਿਲਾਂ ਜਦ ਬਿਹਾਰ ਸਰਕਾਰ ਨੇ ਸੂਬੇ ਚ ਤੰਬਾਕੂ, ਗੁਟਕੇ, ਪਾਣ ਮਸਾਲੇ ਆਦਿ ਤੇ ਪਾਬੰਦੀ ਲਾਈ ਸੀ ਤਾਂ ਸਿਹਤ ਮਾਹਿਰਾਂ ਸਮੇਤ ਸਾਰੇ ਜਾਗਰੂਕ ਲੋਕਾਂ ਨੇ ਇਸਦਾ ਸਵਾਗਤ ਕੀਤਾ ਸੀ। ਪਰ ਪਿੱਛੇ ਜਿਹੇ ਹੀ ਸੂਬਾ ਸਰਕਾਰੇ ਨੇ ਤੰਬਾਕੂ ਨੂੰ ਟੈਕਸ ਮੁਕਤ ਕਰ ਦਿੱਤਾ ਹੈ l ਸਰਕਾਰ ਦੇ ਇਸ ਫੈਸਲੇ ਦਾ ਸੂਬੇ ਦੇ ਕਈ ਮੈਡੀਕਲ ਸੰਗਠਨਾਂ ਤੋਂ ਇਲਾਵਾ ਕਈ ਜਾਣੇ ਪਹਿਚਾਣੇ ਡਾਕਟਰਾਂ, ਕੈਂਸਰ ਮਾਹਿਰਾਂ ਤੇ ਸਮਾਜਿਕ ਕਾਰਕੁੰਨਾ ਨੇ ਇਸ ਦੀ ਤਿੱਖੀ ਆਲੋਚਨਾ ਕੀਤੀ ਹੈ,ਪਰ ਸਰਕਾਰ ਨੇ ਇਹ ਸੁਣੀ-ਅਣਸੁਣੀ ਕਰ ਦਿੱਤੀ ਹੈ l ਉਹਨਾਂ ਦਾ ਤਰਕ ਹੈ ਕਿ ਟੈਕਸ ਮੁਕਤੀ ਨਾਲ ਤੰਬਾਕੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ l ਇਹ ਬਹਿਸ ਅਜੇ ਚੱਲ ਹੀ ਰਹੀ ਸੀ ਕਿ ਇਸ ਦੌਰਾਨ ਇੱਕ ਰਿਪੋਰਟ ਆਈ ਜਿਸ ਨੇ ਸਰਕਾਰ ਦੇ ਨਾਲ ਨਾਲ ਰਾਜ ਦੇ ਡਾਕਟਰਾਂ ਨੂੰ ਵੀ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਅਨੁਸਾਰ ਕੈਂਸਰ ਸਮੱਸਿਆ ਬਿਹਾਰ ‘ਚ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ l ਸੂਬੇ ‘ਚ ਹਰ ਸਾਲ 50 ਹਜ਼ਾਰ ਤੋਂ ਵੱਧ ਲੋਕ ਕੈਂਸਰ ਨਾਲ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ, ਜਦ ਕਿ ਹਰ ਸਾਲ 80 ਹਜਾਰ ਲੋਕ ਨਵੇਂ ਕੈਂਸਰ ਦੇ ਪੈਦਾ ਹੋ ਜਾਂਦੇ ਹਨ। ਇਹ ਰਿਪੋਰਟ ਕੌਮੀ ਪੱਧਰ ਤੇ ਪ੍ਰਸਿੱਧ ਪਟਨਾ ਸਥਿਤ ਸੈਂਟਰ ਇਲਾਜ ਹਸਪਤਾਲ "ਮਹਾਂਵੀਰ ਕੈਂਸਰ ਇੰਸਟੀਚਿਊਟ" ਨੇ ਜਾਰੀ ਕੀਤੀ ਹੈ। ਇਸ ਰਿਪੋਰਟ ‘ਚ ਕਈ ਚਿੰਤਾਜਨਕ ਤੱਥਾਂ ਦਾ ਖੁਲਾਸਾ ਕੀਤਾ ਗਿਆ ਹੈ l

ਜੇ ਕੌਮਾਂਤਰੀ ਪ੍ਰਸੰਗ ਚ ਦੇਖੀਏ ਤਾਂ ਸੰਨ 2008 ‘ਚ ਭਾਰਤ ਵਿੱਚ ਕਰੀਬ 6.33 ਲੱਖ ਲੋਕਾਂ ਦੀ ਮੌਤ ਕੈਂਸਰ ਨਾਲ ਹੋਈ ਹੈ ਅਤੇ ਇੰਟਰਨੈਸ਼ਨਲ ਏਜੰਸੀ ਫਾਰ ਕੈਂਸਰ (ਆਈਏਆਰਸੀ) ਦੀ ਤਾਜ਼ਾ ਰਿਪੋਰਟ ਮੁਤਾਬਿਕ ਹਰ ਸਾਲ ਔਸਤਨੁ 9 ਲੱਖ ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ। ਇਸ ਹਿਸਾਬ ਨਾਲ ਦੇਸ਼ ‘ਚ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ‘ਚ ਕਰੀਬ 9 ਫੀਸਦੀ ਮੌਤਾਂ ਇਕੱਲੇ ਬਿਹਾਰ ਚ ਹੋ ਰਹੀਆਂ ਹਨ l ਇਸ ਤਰਾਂ ਕੈਂਸਰ ਦੀ ਮਾਰ ‘ਚ ਆਉਣ ਵਾਲੇ ਲੋਕਾਂ ਵਿੱਚ ਕਰੀਬ 8 ਫੀਸਦੀ ਬਿਹਾਰ ਦੇ ਹਨ। ਰਿਪੋਰਟ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਅੱਜ ਮਰਦਾਂ ਦੀ ਤੁਲਨਾ ‘ਚ ਔਰਤਾਂ ਕੈਂਸਰ ਦੀ ਲਪੇਟ ‘ਚ ਜਿਆਦਾ ਆ ਰਹੀਆਂ ਹਨ। ਕੁਝ ਸ਼ਨਾਖਤ ਕੀਤੇ ਮਰੀਜ਼ਾਂ ਚੋਂ 59 ਫੀਸਦੀ ਔਰਤਾਂ ਤੇ 41 ਫੀਸਦੀ ਮਰਦ ਹਨ l ਅੱਜ ਤੋਂ 13-14 ਸਾਲ ਪਹਿਲਾਂ ਹਾਲਾਤ ਠੀਕ ਇਸ ਤੇ ਉਲਟ ਸਨ l ਰਿਪੋਰਟ ਨੂੰ ਤਿਆਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਮਹਾਵੀਰ ਕੈਂਸਰ ਸੰਸਥਾ ਦੇ ਨਿਰਦੇਸ਼ਕ ਜੇ ਕੇ ਸਿੰਘ ਕਹਿੰਦੇ ਹਨ "ਔਰਤਾਂ ਸਰਵਿਕਸ ਤੇ ਛਾਤੀ ਦੇ ਕੈਂਸਰ ਦੀ ਮਾਰ ਹੇਠ ਤੇਜ਼ੀ ਨਾਲ ਆ ਰਹੀਆਂ ਹਨ l ਇਸ ਦਾ ਮੁੱਖ ਕਾਰਨ ਸਿਹਤ ਪ੍ਰਤੀ ਔਰਤਾਂ ਚ ਚੇਤਨਤਾ ਦੀ ਘਾਟ ਹੈ। ਗੰਦਗੀ ਪ੍ਰਦੂਸ਼ਣ ਤੋਂ ਇਲਾਵਾ ਔਰਤਾਂ ਵਿੱਚ ਸੋਝੀ ਦੀ ਘਾਟ ਤੇ ਉੱਚ ਪ੍ਰਜਨਣ ਦਰ,ਔਰਤਾਂ ‘ਚ ਵਧੇ ਬੱਚੇਦਾਨੀ ਦੇ ਮੂੰਹ/ਸਰਵਿਕਸ ਕੈਂਸਰ ਦੀ ਮੁੱਖ ਵਜਾਹ ਹੈ l ਪੇਂਡੂ ਇਲਾਕੇ ‘ਚ ਇਹ ਸਮੱਸਿਆ ਆਮ ਹੈ l' ਵੈਸੇ ਤਾਂ ਸੂਬੇ ਦੇ ਹਰ ਹਿੱਸੇ ‘ਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ ਪਰ ਪਟਨਾ,ਵਿਸ਼ਾਲੀ,ਬੇਗੁਸਰਾਏ ਵਿੱਚ ਇਹ ਪ੍ਰਕੋਪ ਸਭ ਤੋਂ ਜਿਆਦਾ ਵੇਖਿਆ ਜਾ ਰਿਹਾ ਹੈ l ਸਭ ਤੋਂ ਖਰਾਬ ਹਾਲਤ ਵੇਸ਼ਾਲੀ,ਪਟਨਾ ਤੇ ਭੋਜਪੁਰ ਦੀ ਹੈ l ਬਿਹਾਰ ਕੈਂਸਰ ਦਾ ਮੁੱਖ ਘਰ ਤੰਬਾਕੂ ਵਸਤਾਂ ਖਾਸ ਕਰਕੇ ਖੈਨੀ ਦੀ ਵੱਧ ਵਰਤੋਂ ਹੈ l ਵੇਸ਼ਾਲੀ ਤੇ ਭੋਇਪੁਰ ਦੇ ਇਲਾਕੇ ਵਿੱਚ ਖੈਨੀ ਦੀ ਖੇਤੀ ਤੇ ਇਸ ਦੀ ਵਰਤੋਂ ਵੱਡੇ ਪੈਮਾਨੇ ਤੇ ਹੋ ਰਹੀ ਹੈ l ਇਹੀ ਕਾਰਨ ਹੈ ਕੈਂਸਰ ਦੇ ਸਭ ਤੋਂ ਵੱਧ ਮਰੀਜ਼ ਇਸ ਇਲਾਕੇ ਦੇ ਹਨ। ਹਾਲ ਦੇ ਸਾਲਾਂ ਚ ਮਹਾਵੀਰ ਕੈਂਸਰ ਸੰਸਥਾ ‘ਚ ਬਿਹਾਰ ਦੇ ਜਿੰਨੇ ਲੋਕ ਕੈਂਸਰ ਦੇ ਇਲਾਜ ਲਈ ਆਏ ਉਹਨਾਂ ਚੋਂ 90 ਫੀਸਦੀ ਮੂੰਹ ਦੇ ਕੈਂਸਰ ਨਾਲ ਗ੍ਰਸਤ ਪਾਏ ਗਏ l ਇਹ ਇਸ ਗੱਲ ਦਾ ਸਬੂਤ ਹੈ ਕਿ ਖੈਨੀ,ਪਾਨ-ਮਸਾਲਾ,ਗੁਟਕਾ ਆਦਿ ਦੀ ਵਰਤੋਂ ਨੇ ਲੋਕਾਂ ਨੂੰ ਇਸ ਬੀਮਾਰੀ ਦੀ ਲਪੇਟ ‘ਚ ਲੈ ਆਂਦਾ ਹੈ l ਖਰਾਬ ਸਿਹਤ ਪ੍ਰਣਾਲੀ,ਤੰਬਾਕ ਉਤਪਾਦ ਖਾਸ ਕਰਕੇ ਖੈਨੀ,ਬੀੜੀ ਗੁਟਕੇ ਦੀ ਵਰਤੋਂ,ਸਾਰੀਆਂ ਕਿਸਮਾਂ ਦੇ ਪ੍ਰਦੂਸ਼ਣ ਦਾ ਲਗਾਤਾਰ ਵਧਣਾ ਤੇ ਜਾਗਰੂਕਤਾ ਦੀ ਕਮੀ ਵੱਡੇ ਕਾਰਨ ਹਨ l ਜਿਕਰਯੋਗ ਹੈ ਕਿ ਬਿਹਾਰ ‘ਚ ਖੈਨੀ,ਗੁਟਕਾ, ਬੀੜੀ, ਜਰਦਾ ਦੀ ਵਰਤੋਂ ਬਹੁਤ ਜਿਆਦਾ ਹੈ l ਗਲੋਬਲ ਅਡਲਟ ਟਬੈਕੋ ਸਰਵੇ (ਜੀਏਟੀਐਸ) ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ ਸਭ ਤੋਂ ਵੱਧ ਤੰਬਾਕੂ ਵਸਤਾਂ ਦੀ ਵਰਤੋਂ ਇਥੇ ਬਿਹਾਰ ‘ਚ ਹੈ l ਇੱਥੇ ਹਰ ਦੋ ਚੋਂ ਇੱਕ ਬੰਦਾ ਖੈਨੀ ਦੀ ਵਰਤੋਂ ਕਰਦਾ ਹੈ ਜੋ ਪੂਰੀ ਦੁਨੀਆ ‘ਚੋਂ ਸਭ ਤੋਂ ਜਿਆਦਾ ਹੈ l 65 ਫੀਸਦੀ ਮਰਦ ਤੇ 35 ਫੀਸਦੀ ਬਿਹਾਰੀ ਔਰਤਾਂ ਖੈਨੀ ਦੀ ਲਤ ਤੋਂ ਪੀੜਤ ਹਨ, ਹਾਲਾਂਕਿ ਸੂਬੇ ਦੇ ਲੋਕ ਸਿਗਰਟ ਪੀਣ ਦੇ ਮਾਮਲੇ ‘ਚ ਦੇਸ਼ ਦੇ ਕਈ ਹੋਰ ਸੂਬਿਆਂ ਤੋਂ ਪਿੱਛੇ ਹਨ ਪਰ ਖੈਨੀ ਗੁਟਕਾ, ਜਰਦਾ, ਪਾਣ ਮਸਾਲਾ ਆਦਿ ਰਾਹੀਂ ਨਿਕੋਟਿਨ ਦੀ ਵਰਤੋਂ ਵਿੱਚ ਕਾਫੀ ਅੱਗੇ ਹਨ l ਔਸਤਨ ਸਾਢੇ 18 ਸਾਲ ਦੀ ਉਮਰ ਵਿੱਚ ਇਥੋਂ ਦੇ ਲੋਕ ਇਹ ਸਭ ਲੈਣਾ ਸ਼ੁਰੂ ਕਰ ਦਿੰਦੇ ਹਨ l 90 ਫੀਸਦੀ ਮੂੰਹ ਦੇ ਕੈਂਸਰ ਤੋਂ ਪੀੜਤ ਪਾਏ ਗਏ ਹਨ। ਇਹ ਇਸ ਗੱਲ ਦਾ ਸਬੂਤ ਹੈ ਤੇ ਖੈਨੀ, ਪਾਣ-ਮਸਾਲਾ,ਗੁਟਕਾ ਆਦਿ ਦੀ ਵਰਤੋਂ ਕਰਕੇ 20 ਤੋਂ 34 ਸਾਲ ਦੇ ਵਿਚਕਾਰ ਲੋਕ ਇਸ ਲਤ ਦਾ ਸ਼ਿਕਾਰ ਹਨ l ਖੈਨੀ ਦੀ ਲਤ ਤੋਂ ਮੁਕਤ ਹੋਣ ਦਾ ਰੁਝਾਨ ਵੀ ਇੱਥੇ ਨਿਰਾਸ਼ਾਜਨਕ ਹੈ l ਜਿੱਥੇ ਤਿੰਨਾਂ ਚੋਂ ਇੱਕ ਬੰਦਾ ਸਿਗਰਟ ਦੀ ਲਤ ਤੋਂ ਮੁਕਤ ਹੋਣ ਵਿੱਚ ਕਾਮਯਾਬ ਹੁੰਦਾ ਹੈ,ਉਥੇ 16 ਚੋਂ ਇੱਕ ਬੰਦਾ ਹੀ ਖੈਨੀ ਛੱਡ ਸਕਦਾ ਹੈ। ਸਰਵੇ ਵਿੱਚ ਇਥੇ ਜਾਗਰੂਕਤਾ ਦੀ ਘਾਟ, ਨਸ਼ਾ ਛੁਡਾਊ ਪ੍ਰੋਗਰਾਮ ਦੀ ਘਾਟ, ਤੰਬਾਕ ਦੇ ਬੇਲਗਾਮ ਵਪਾਰ ਨੂੰ ਜਿੰਮੇਵਾਰ ਦੱਸਿਆ ਗਿਆ ਹੈ। ਖੈਨੀ ਦੀ ਬੇਤਹਾਸ਼ਾ ਵਰਤੋਂ ਪਿੱਛੇ ਇਸ ਦੇ ਸਸਤਾ ਤੇ ਆਸਾਨੀ ਨਾਲ ਮੁਹੱਈਆ ਹੋਣਾ ਹੈ l

ਇਨ੍ਹਾਂ ਰੁਝਾਣਾ ਬਾਰੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਿਹਾਰ ਦੇ ਪ੍ਰਧਾਨ  ਡਾਕਟਰ ਰਜੀਵ ਰੰਜਨ ਪ੍ਰਸ਼ਾਦ ਕਹਿੰਦੇ,' ਇੱਕ ਪਾਸੇ ਜਿੱਥੇ ਸਰਕਾਰ ਦੇ ਸਿਹਤ,ਸਿੱਖਿਆ, ਗ੍ਰਹਿ ਆਦਿ ਵਿਭਾਗ ਤੰਬਾਕੂ ਦੀ ਵਰਤੋਂ ਨੂੰ ਹਟਾਉਣ ਤਹਿਤ ਤਰ੍ਹਾਂ ਤਰ੍ਹਾਂ ਦੇ ਹੁਕਮ ਕੱਢਦੇ ਹਨ, ਉੱਥੇ ਦੂਜੇ ਪਾਸੇ ਸਰਕਾਰ ਪੈਦਾਵਾਰ ਨੂੰ ਟੈਕਸ ਮੁਕਤ ਕਰਕੇ ਇਸ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਹ ਸੰਕਟ ਵੱਡਾ ਹੈ l ਇਹ ਵਿਗਿਆਨਿਕ ਤੌਰ ਤੇ ਸਾਬਤ ਤੱਥ ਹੈ ਕਿ ਜੇ ਤੂੰਬਾਕੂ ਤੇ ਤੰਬਾਕੂ ਵਸਤਾਂ ਉਪਰ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਜਾਵੇ ਤਾਂ ਕੈਂਸਰ ਰੋਗ ‘ਚ 40 ਫੀਸਦੀ ਕਮੀ ਹੋ ਸਕਦੀ ਹੈ l

ਜਿੱਥੋਂ ਤੱਕ ਸੂਬੇ ਦੀ ਕੈਂਸਰ ਇਲਾਜ ਪ੍ਰਣਾਲੀ ਦੀ ਗੱਲ ਹੈ ਤਾਂ ਇਹ ਅੱਜ ਵੀ ਕਾਫੀ ਚਿੰਤਾਜਨਕ ਹਾਲਤ ਵਿੱਚ ਹੈ l ਪੂਰੇ ਰਾਜ ਵਿੱਚ ਇੱਕ ਵੀ ਕੈਂਸਰ ਮੁਹਾਰਤ ਨਾਲ ਲੈਸ ਸਰਕਾਰੀ ਹਸਪਤਾਲ ਨਹੀਂ ਹੈ l ਕੁਝ ਹਸਪਤਾਲਾਂ ਚ ਕੈਂਸਰ ਦੇ ਇਲਾਜ ਦੀਆਂ ਯੂਨਿਟਾਂ ਜਰੂਰ ਹਨ ਪਰ ਬਹੁਤੀਆਂ ਮਾਹਿਰ ਡਾਕਟਰਾਂ ਤੇ ਕੈਂਸਰ ਉਪਕਰਨਾ ਤੋਂ ਬਗੈਰ ਹੀ ਚੱਲ ਰਹੀਆਂ ਹਨ l ਇਸ ਮਾਮਲੇ ਵਿੱਚ ਅੱਜ ਵੀ ਸਾਰਾ ਭਾਰ ਧਰਮਵੀਰ ਮਹਾਂਵੀਰ ਮੰਦਰ ਟਰਸਟ ਵਲੋਂ ਚਲਾਏ ਜਾਂਦੇ ਮਹਾਵੀਰ ਕੈਂਸਰ ਇੰਸਟੀਚਿਊਟ ਉੱਪਰ ਹੀ ਹੈ l ਰਾਜ ਦੇ ਸਿਹਤ ਸਕੱਤਰ ਸੰਜੇ ਸਿੰਘ ਦਾ ਕਹਿਣਾ ਹੈ ਕਿ ਰਾਜ ਚ ਜਲਦੀ ਹੀ ਦੋ ਉੱਚ ਕੈਂਸਰ ਇਲਾਜ ਕੇਂਦਰ ਖੋਲੇ ਜਾਣਗੇ l 120 ਕਰੋੜ ਦੀ ਲਾਗਤ ਨਾਲ ਇੱਕ ਕੇਂਦਰ ਇੰਦਰਾਗਾਂਧੀ ਇੰਸਟੀਚੂਟ ਆਫ ਮੈਡੀਕਲ ਸਾਇੰਸ ਪਟਨਾ ਵਿੱਚ ਖੋਲਿਆ ਜਾਵੇਗਾ। ਜਦ ਕਿ ਦੂਜਾ ਕੇਂਦਰ ਜੇ ਐਲ ਐਨ ਮੈਡੀਕਲ ਕਾਲਜ ਚ ਸਥਾਪਿਤ ਹੋਵੇਗਾ l " ਇਸ ਤੋਂ ਇਲਾਵਾ ਸੂਬੇ ਚ ਕੈਂਸਰ ਪ੍ਰਤੀ ਜਾਗਰੂਕਤਾ ਦੀ ਵੀ ਬੇਹੱਦ ਕਮੀ ਹੈ l ਮਹਾਂਵੀਰ ਕੈਂਸਰ ਇੰਸਟੀਚਿਊਟ ਦੀ ਰਿਪੋਰਟ ਮੁਤਾਬਿਕ ਸਿਰਫ ਦੋ ਫੀਸਦੀ ਰੋਗੀ ਸ਼ੁਰੂਆਤੀ ਅਵਸਥਾ ਚ ਇਲਾਜ ਲਈ ਆਉਂਦੇ ਹਨ। ਜਦਕਿ 57 ਫੀਸਦੀ ਮਰੀਜ਼ ਉਦੋਂ ਆਉਂਦੇ ਹਨ ਜਦੋਂ ਕੈਂਸਰ ਤੀਜੇ ਪੜਾਅ ‘ਤੇ ਪਹੁੰਚ ਜਾਂਦਾ ਹੈ। ਇਹ ਹਾਲਾਤ ਉਹ ਹੈ ਜਦ ਕੈਂਸਰ ਰੋਗ ਲਾ ਇਲਾਜ ਰਹਿ ਗਿਆ ਹੈ ਅਤੇ ਸਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਸਹੀ ਸਮੇਂ ਇਲਾਜ ਸ਼ੁਰੂ ਹੋ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ l

* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

98 15628301

ਵੀਡੀਓ

ਹੋਰ
Have something to say? Post your comment
X