Hindi English Thursday, 09 May 2024 🕑
BREAKING
ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਕਾਰਨ ਚਾਰ ਲੋਕਾਂ ਦੀ ਮੌਤ ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ

ਪੰਜਾਬ

More News

ਤਰਕਸ਼ੀਲ ਲਹਿਰ 'ਚ ਵਗਦਾ ਇੱਕ ਦਰਿਆ ਹੈ-ਜਰਨੈਲ ਕ੍ਰਾਂਤੀ

Updated on Saturday, April 27, 2024 18:07 PM IST

 ਫ਼ਤਿਹਗੜ੍ਹ ਸਾਹਿਬ,27, ਆਪ੍ਰੈਲ (ਮਲਾਗਰ ਖਮਾਣੋਂ) :
ਮਾਸਟਰ ਜਰਨੈਲ ਕ੍ਰਾਂਤੀ ਜੀ ਦਾ ਜਨਮ ਮਿਤੀ 10.04.1940 ਨੂੰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਸੈਂਪਲੀ ਵਿਖੇ ਸ੍ਰੀ ਬਦਨ ਸਿੰਘ ਦੇ ਘਰ ਸ਼੍ਰੀਮਤੀ ਪੰਜਾਬ ਕੌਰ ਦੀ ਕੁੱਖੋਂ ਹੋਇਆ। ਮੁਢਲੀ ਵਿਦਿਆ ਸਰਕਾਰੀ ਪ੍ਰਾਇਮਰੀ ਸਕੂਲ ਰੁਪਾਲਹੇੜੀ ਤੇ ਮੈਟ੍ਰਿਕ ਪਿੰਡ ਗੜਾਂਗਾਂ ਤੋਂ ਕਰਨ ਉਪਰੰਤ ਖਾਲਸਾ ਸਕੂਲ ਕੁਰਾਲੀ ਤੋਂ ਪਹਿਲੇ ਦਰਜ਼ੇ ਵਿੱਚ ਜੇ.ਬੀ.ਟੀ.ਕਰ ਲਈ ਤੇ ਮਈ 1958 ਵਿੱਚ ਅਧਿਆਪਕ ਲੱਗ ਗਏ। ਸੰਨ 1960 ਵਿੱਚ ਇਨ੍ਹਾਂ ਦਾ ਵਿਆਹ ਸ਼੍ਰੀਮਤੀ ਬਲਦੇਵ ਕੌਰ ਨਾਲ ਹੋਇਆ ਜਿਨ੍ਹਾਂ ਨੇ ਦੋ ਪੁੱਤਰਾਂ ਤੇ ਇੱਕ ਪੁੱਤਰੀ ਨੂੰ ਜਨਮ ਦਿੱਤਾ। ਖੱਬੇ ਪੱਖੀ ਸੋਚ ਦੇ ਧਾਰਨੀ ਹੋਣ ਕਾਰਨ ਇਨ੍ਹਾਂ ਨੇ ਆਪਣਾ ਤੇ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਬਿਨਾਂ ਦਾਜ ਦਹੇਜ ਤੋਂ ਕੀਤੀਆਂ। ਟੀਚਰ ਯੂਨੀਅਨ ਵਿੱਚ ਕਾਫ਼ੀ ਸਰਗਰਮੀ ਨਾਲ ਕੰਮ ਕਰਦਿਆਂ ਮੀਸਾ ਐਕਟ ਤਹਿਤ 11 ਮਹੀਨੇ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਰਹੇ ਤੇ ਨਜ਼ਰਬੰਦੀ ਦੌਰਾਨ ਹੀ ਹੱਥਕੜੀਆਂ ਸਮੇਤ ਬੀ.ਐੱਡ.ਪਾਸ ਕਰ ਲਈ।  ਮੋਗਾ ਗੋਲੀ ਕਾਂਡ ਅਤੇ ਸੰਨ 1975 ਦੀ ਐਮਰਜੈਂਸੀ ਵੇਲੇ ਫ਼ਿਰ ਫੜੇ ਗਏ ਤੇ  ਜੇਲ੍ਹ ਯਾਤਰਾ ਵੀ ਕਰਨੀ ਪਈ।  ਡੀ.ਟੀ.ਐਫ.ਦੀ ਮੋਢੀ ਟੀਮ  ਆਗੂ,ਮਾ.ਯਸ਼ਪਾਲ,ਦਾਤਾਰ ਸਿੰਘ, ਗੁਰਬਖਸ਼ੀਸ਼ ਸਿੰਘ, ਹਰਚਰਨ ਚੰਨਾ  ਤੇ ਹੋਰ ਆਗੂਆਂ ਦੀ ਟੀਮ ਵਿੱਚ ਸ਼ਾਮਲ ਰਹੇ । ਜ਼ਿਲ੍ਹਾ ਸਾਖਰਤਾ ਸੰਮਤੀ ਵਿੱਚ ਵੀ ਲੈਕਚਰਾਰ ਸੁਰਜਨ ਸਿੰਘ ਨਾਲ 28 ਸਾਲ ਨਿੱਠ ਕੇ ਇਮਾਨਦਾਰੀ ਨਾਲ ਕੰਮ ਕੀਤਾ। ਬਹੁਤ ਸਾਲ ਪਹਿਲਾਂ ਇਹ ਪਰਿਵਾਰ ਮੋਹਾਲੀ ਆ ਵੱਸਿਆ ਤੇ ਕ੍ਰਾਂਤੀ ਜੀ ਨੇ ਤਰਕਸ਼ੀਲ ਸੁਸਾਇਟੀ ਮੋਹਾਲੀ ਇਕਾਈ ਦੀ ਕਮਾਂਡ ਸੰਭਾਲ ਲਈ। ਤਰਕਸ਼ੀਲ ਜਥੇਬੰਦੀ ਵਿੱਚ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਤੇ ਮੂਰ੍ਹਲੀਆਂ ਸਫ਼ਾ ਵਿੱਚ ਆਗੂ ਰੋਲ ਨਿਭਾਉਂਦੇ ਰਹੇ। ਇਨ੍ਹਾਂ ਨੇ ਜਗ੍ਹਾ ਖਰੀਦ ਕੇ ਸਾਲ 2007 ਵਿੱਚ ਤਰਕਸ਼ੀਲ ਸੁਸਾਇਟੀ ਦਾ ਡਬਲ ਸਟੋਰੀ ਦਫ਼ਤਰ ਬਲੌਂਗੀ ਵਿਖੇ ਬਣਾਇਆ ਜਿਸ ਦਾ ਨਾਂਅ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਰੱਖਿਆ ਗਿਆ ਜਿਸ ਵਿੱਚ ਚਾਰ ਹਜ਼ਾਰ ਦੇ ਲੱਗਭੱਗ ਪੁਸਤਕਾਂ ਤੇ ਰਸਾਲੇ ਹਨ।
ਰੈਜ਼ੀਡੈਂਸ਼ੀਅਲ ਵੈੱਲਫੇਅਰ ਐਸੋਸੀਏਸ਼ਨ,ਫੇਸ 4,  ਮੋਹਾਲੀ ਵਿੱਚ  ਲੱਗਭੱਗ 10 ਸਾਲ ਕੰਮ ਕੀਤਾ। ਮਿਤੀ 30.04.1998 ਨੂੰ ਕ੍ਰਾਂਤੀ ਜੀ ਅਧਿਆਪਕ ਦੇ ਕਿੱਤੇ ਤੋਂ ਸਰਕਾਰੀ ਮਿਡਲ ਸਕੂਲ, ਬਹਿਲੋਲਪੁਰ (ਮੋਹਾਲੀ) ਤੋਂ ਸੇਵਾ ਮੁਕਤ ਹੋ ਗਏ ਤੇ ਸਮਾਜ ਸੇਵਾ ਵਿਚ ਜੁਟ ਗਏ। ਕਿਸੇ ਲੋੜਵੰਦ ਤੇ ਗਰੀਬ ਗੁਰਬੇ ਅਤੇ ਉਸਾਰੂ ਕੰਮ ਕਰਨ ਵਾਲੀ ਜਥੇਬੰਦੀ ਦੀ ਪੈਸੇ ਧੇਲੇ ਪੱਖੋਂ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟੇ ਤੇ ਦਿਲ ਖੋਲ੍ਹ ਕੇ ਮਦਦ ਕੀਤੀ। ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਦੇ ਸਾਰੇ ਸਾਹਿਤ ਦਾ ਖ਼ਰਚਾ, ਸਾਂਭ ਸੰਭਾਲ ਤੇ ਸਫ਼ਾਈ ਸੇਵਕ ਆਦਿ ਦਾ ਖ਼ਰਚਾ ਸ੍ਰੀ ਕ੍ਰਾਂਤੀ ਜੀ ਆਪਣੇ ਵੱਲੋਂ ਕਰਦੇ ਆ ਰਹੇ ਹਨ। ਇਨ੍ਹਾਂ ਨੇ ਇਹ ਲਾਇਬ੍ਰੇਰੀ ਗਿਫ਼ਟ ਵੱਜੋਂ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਨਾਂਅ ਕਰਵਾ ਦਿੱਤੀ ਹੋਈ ਹੈ ਜਿਸ ਦੀ ਮਾਲਕੀ ਹੁਣ ਇਸ ਜਥੇਬੰਦੀ ਕੋਲ ਹੈ। ਆਪਣੇ ਖ਼ਰਚੇ ਤੇ ਤਰਕਸ਼ੀਲ ਮੇਲੇ, ਸੈਮੀਨਾਰ,ਕੈਂਪ ਅਤੇ ਹੋਰ ਸਮਾਜ ਸੇਵਾ ਦੇ ਕੰਮ ਕਰਨੇ ਇਨ੍ਹਾਂ ਦਾ ਸੁਭਾਅ ਹੈ। ਇਨ੍ਹਾਂ ਦੀ ਸੇਵਾ ਭਾਵਨਾ ਬਦਲੇ ਧਾਰਮਿਕ ਤੇ ਸਮਾਜਿਕ ਵੱਖ-ਵੱਖ ਜਥੇਬੰਦੀਆਂ, ਕਲੱਬਾਂ,ਸਹਿਤ ਸਭਾਵਾਂ ਤੇ ਵਿਦਿਅਕ ਸੰਸਥਾਵਾਂ ਵੱਲੋਂ ਇਨ੍ਹਾਂ ਨੂੰ ਸਮੇਂ-ਸਮੇਂ ਸਿਰ ਸਨਮਾਨਿਤ ਕੀਤਾ ਜਾ ਚੁੱਕਾ ਹੈ। 83 ਸਾਲ ਦੀ ਉਮਰ ਵਿੱਚ ਵੀ ਕ੍ਰਾਂਤੀ ਜੀ ਸਰੀਰਕ ਕਮਜ਼ੋਰੀ ਦੇ ਬਾਵਜੂਦ ਵੀ ਲੋਕ ਸੇਵਾ ਲਈ ਥੋੜਾ ਬਹੁਤਾ ਸਮਾਂ ਕਦੇ ਕਦਾਈਂ ਜ਼ਰੂਰ ਕੱਢਦੇ ਰਹਿੰਦੇ ਹਨ।  ਇਨ੍ਹਾਂ ਦੀ ਅੰਤਿਮ ਇੱਛਾ ਸਰੀਰ ਦਾਨ ਕਰਨ ਦੀ ਹੈ।

ਵੀਡੀਓ

ਹੋਰ
Have something to say? Post your comment
ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ

: ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦੋ ਤਸਕਰ 6 ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ

: ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦੋ ਤਸਕਰ 6 ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ

ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ

: ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ

: ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ

Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ

: Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ

ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ

: ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ

ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ

: ਨੀਟੂ ਸ਼ਟਰਾਂ ਵਾਲੇ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ

Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ

: Ex ADGP ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੀ ਚੇਅਰਮੈਨੀ

ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ

: ਕਿਸਾਨਾਂ ਦੇ ਧਰਨੇ ਕਾਰਨ ਅੱਜ 184 ਰੇਲਾਂ ਪ੍ਰਭਾਵਿਤ ਹੋਣਗੀਆਂ ,69 ਰੱਦ, 115 ਤੋਂ ਜ਼ਿਆਦਾ ਦੇ ਰੂਟ ਡਾਇਵਰਟ

ਵਿਭਾਗੀ ਮਸਲੇ ਹੱਲ ਨਾ ਕਰਨ 'ਤੇ ਸਿੱਖਿਆ ਮੰਤਰੀ ਖਿਲਾਫ 19 ਮਈ ਨੂੰ ਸੂਬਾਈ ਰੋਸ ਪ੍ਰਦਰਸ਼ਨ: ਡੀ ਟੀ ਐਫ

: ਵਿਭਾਗੀ ਮਸਲੇ ਹੱਲ ਨਾ ਕਰਨ 'ਤੇ ਸਿੱਖਿਆ ਮੰਤਰੀ ਖਿਲਾਫ 19 ਮਈ ਨੂੰ ਸੂਬਾਈ ਰੋਸ ਪ੍ਰਦਰਸ਼ਨ: ਡੀ ਟੀ ਐਫ

X