ਸ਼ਿਮਲਾ, 24 ਜਨਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਮੈਹਲੀ-ਸ਼ੋਘੀ ਬਾਈਪਾਸ 'ਤੇ ਸੋਮਵਾਰ ਦੇਰ ਰਾਤ ਇਕ ਸੜਕ ਹਾਦਸਾ ਵਾਪਰਿਆ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਦਾ ਆਈਜੀਐੱਮਸੀ 'ਚ ਇਲਾਜ ਚੱਲ ਰਿਹਾ ਹੈ।ਮਰਨ ਵਾਲਿਆਂ ਵਿੱਚ ਕ੍ਰਿਸ਼ਨ (30),ਅਮਰ(15)ਤੇ ਰਾਜਵੀਰ (15) ਸ਼ਾਮਲ ਹਨ। ਲਖਨ (31) ਨੂੰ ਗੰਭੀਰ ਸੱਟਾਂ ਲੱਗੀਆਂ ਹਨ।