ਸਮਾਜ ਵਿੱਚ ਔਰਤਾਂ ਦਾ ਅਹਿਮ ਸਥਾਨ ਹੈ। ਔਰਤਾਂ ਤੋਂ ਬਿਨਾਂ ਸਮਾਜ ਦਾ ਪਹੀਆਂ ਨਹੀਂ ਘੁੰਮ ਸਕਦਾ। ਜਿੱਥੇ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਉਸੇ ਸਮਾਜ ਵਿੱਚ ਔਰਤ ਨੂੰ ਸਭ ਤੋਂ ਵੱਧ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੇਕਰ ਇਕ ਦਿਨ ਦੁਨੀਆ ਦੀਆਂ ਔਰਤਾਂ ਸਮੂਹਿਕ ਛੁੱਟੀ ਉਤੇ ਚੱਲੀਆਂ ਜਾਣ ਤਾਂ ਸੋਚੋ ਕੀ ਹੋਵੇਗਾ। ਤੁਸੀਂ ਸਵੇਰੇ ਉਠੋ ਅਤੇ ਘਰ ਵਿੱਚ ਦੇਖੋ ਕਿ ਤੁਹਾਡੇ ਨੇੜੇ ਨਾ ਮਾਂ ਹੈ, ਨਾ ਧੀ ਹੈ, ਨਾ ਪਤਨੀ ਅਤੇ ਨਾ ਹੀ ਭੈਣ ਹੈ, ਫਿਰ ਕੀ ਹੋਵੇਗਾ। ਘਰ ਤੋਂ ਆਪਣੇ ਦਫ਼ਤਰ ਪਹੁੰਚੇ ਤਾਂ ਦਫ਼ਤਰ ਵਿੱਚ ਵੀ ਕੋਈ ਔਰਤ ਨਹੀਂ ਹੈ। ਕੁਝ ਸਮੇਂ ਬਾਅਦ ਤੁਸੀਂ ਟੀਵੀ ਉਤੇ ਇਕ ਪੁਰਸ਼ ਐਂਕਰ ਤੋਂ ਇਹ ਖਬਰ ਸੁਣਦੇ ਹੋ ਕਿ ਅੱਜ ਦੇ ਦਿਨ ਔਰਤਾਂ ਆਪਣਾ ਕੰਮਕਾਜ ਠੱਪ ਕਰਕੇ ਸਮੂਹਿਕ ਛੁੱਟੀ ਉਤੇ ਚਲੀਆਂ ਗਈਆਂ। ਫਿਰ ਤੁਹਾਡੇ ਉਤੇ ਕੀ ਬੀਤੇਗੀ ਇਹ ਸੋਚੋ।