ਸ਼੍ਰੀਹਰੀਕੋਟਾ, 2 ਸਤੰਬਰ, ਦੇਸ਼ ਕਲਿਕ ਬਿਊਰੋ :
ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ ਤਿਆਰ ਬਰ ਤਿਆਰ ਹੈ।ਇਸ ਸੰਬੰਧੀ ਅੱਜ ਸਵੇਰੇ 11.50 ਵਜੇ ਪੀਐਸਐਲਵੀ ਐਕਸਐਲ ਰਾਕੇਟ ਰਾਹੀਂ ਆਦਿਤਿਆ ਐਲ1 ਪੁਲਾੜ ਯਾਨ ਨੂੰ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ।ਸੂਰਜ ਦਾ ਅਧਿਐਨ ਕਰਨ ਵਾਲਾ ਆਦਿਤਿਆ ਐਲ1 ਪਹਿਲਾ ਭਾਰਤੀ ਮਿਸ਼ਨ ਹੈ।