Hindi English Monday, 06 May 2024 🕑

ਸਿੱਖਿਆ/ਤਕਨਾਲੋਜੀ

More News

ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

Updated on Wednesday, April 24, 2024 17:44 PM IST

 
ਦਸਵੀਂ ਦੀ ਪ੍ਰੀਖਿਆ ਵਿੱਚੋਂ ਮੈਰਿਟ ’ਚ ਆਈਆਂ 5 ਵਿਦਿਆਰਥਣਾਂ ਤੋਂ ਕੇਕ ਕਟਵਾਇਆ
 
ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਤੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਤੌਰ ’ਤੇ ਕੀਤਾ ਸਨਮਾਨਿਤ
 
ਦਲਜੀਤ ਕੌਰ 
 
ਸੰਗਰੂਰ, 24 ਅਪ੍ਰੈਲ, 2024: ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਤਰਾਸ਼ਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਸ਼ਨ ਐਕਸੀਲੈਂਸ ਆਰੰਭਿਆ ਸੀ ਅਤੇ ਹਾਲ ਹੀ ਵਿੱਚ ਆਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜਿਆਂ ਨੇ ਵਿਦਿਆਰਥੀਆਂ ਅਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦਿਆਂ ’ਤੇ ਸਫ਼ਲਤਾ ਦੀ ਮੋਹਰ ਲਗਾ ਦਿੱਤੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਸਵੀਂ ਦੀਆਂ ਪ੍ਰੀਖਿਆਵਾਂ ਵਿੱਚ ਮੈਰਿਟ ’ਤੇ ਆਈਆਂ ਸਰਕਾਰੀ ਸਕੂਲਾਂ ਦੀਆਂ 5 ਵਿਦਿਆਰਥਣਾਂ ਦੀ ਸਫ਼ਲਤਾ ਦੀ ਖੁਸ਼ੀ ਵਿੱਚ ਸਾਰਿਆਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਮਾਇਲੀ (98.30 ਪ੍ਰਤੀਸ਼ਤ), ਬੇਅੰਤ ਕੌਰ (97.23 ਪ੍ਰਤੀਸ਼ਤ), ਰੀਆ ਸ਼ਰਮਾ (96.92 ਪ੍ਰਤੀਸ਼ਤ), ਪ੍ਰਭਜੋਤ ਕੌਰ (96.76 ਪ੍ਰਤੀਸ਼ਤ) ਅਤੇ ਗਗਨਜੋਤ ਕੌਰ (96.61 ਪ੍ਰਤੀਸ਼ਤ) ਤੋਂ ਵਿਸ਼ੇਸ਼ ਤੌਰ ’ਤੇ ਕੇਕ ਕਟਵਾਇਆ ਅਤੇ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥਣਾਂ ਤੇ ਸਬੰਧਤ ਸਕੂਲਾਂ ਦੇ ਮੁਖੀਆਂ ਨੂੰ ਸਨਮਾਨ ਵਜੋਂ ਸਰਟੀਫਿਕੇਟ ਪ੍ਰਦਾਨ ਕੀਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ‘ਮਿਸ਼ਨ ਐਕਸੀਲੈਂਸ’ ਤਹਿਤ ਸਰਕਾਰੀ ਸਕੂਲਾਂ ਦੇ 98 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅਤੇ 08 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਲਈ ਵਿਦਿਆਰਥੀ, ਸਕੂਲ ਮੁਖੀ, ਅਧਿਆਪਕ ਤੇ ਮਾਪੇ ਵਧਾਈ ਦੇ ਪਾਤਰ ਹਨ।
 
 
ਇਸ ਮੌਕੇ ਹੌਂਸਲਾ ਅਫਜਾਈ ਵਜੋਂ ਵਿਦਿਆਰਥਣਾਂ ਤੇ ਸਕੂਲ ਮੁਖੀਆਂ ਨਾਲ ਆਪਣੇ ਜੀਵਨ ਤਜਰਬਿਆਂ ਦੀ ਸਾਂਝ ਪਾਉਂਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜ਼ਿੰਦਗੀ ਵਿੱਚ ਵਾਰ ਵਾਰ ਮਿਲਣ ਵਾਲੀਆਂ ਅਸਫ਼ਲਤਾਵਾਂ ਨਾਲ ਆਪਣੇ ਜੀਵਨ ਦੇ ਨਿਰਧਾਰਿਤ ਟੀਚਿਆਂ ਤੋਂ ਕਦਮ ਪਿੱਛੇ ਨਹੀਂ ਖਿੱਚਣਾ ਚਾਹੀਦਾ ਬਲਕਿ ਹਰ ਕਿਸਮ ਦੀਆਂ ਰੁਕਾਵਟਾਂ ਨੂੰ ਆਪਣੀ ਦ੍ਰਿੜਤਾ, ਸੂਝਬੂਝ ਤੇ ਹਿੰਮਤ ਸਦਕਾ ਦੂਰ ਕਰਕੇ ਸਮਾਜ ਵਿੱਚ ਆਪਣਾ ਨਾਮ ਸਥਾਪਤ ਕਰਨ ਲਈ ਤਨਦੇਹੀ ਨਾਲ ਜੁਟੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਕੋਈ ਵੀ ਮੁਕਾਮ ਹਾਸਲ ਕਰਨ ਦੀ ਹਰ ਕੋਸ਼ਿਸ਼ ਸਰਵੋਤਮ ਹੋਣੀ ਚਾਹੀਦੀ ਹੈ ਅਤੇ ਆਪਣੇ ਆਪ ਨੂੰ ਨਿਰੰਤਰ ਸੁਧਾਰਨ ਦੀ ਦਿਸ਼ਾ ਵਿੱਚ ਜੁਟੇ ਰਹਿਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਬੱਚਿਆਂ ਨੂੰ ਪਰਿਵਾਰਕ ਤੇ ਸਮਾਜਿਕ ਸਮਾਗਮਾਂ ਵਿੱਚ ਲਿਜਾ ਕੇ ਸਮਾਂ ਨਸ਼ਟ ਕਰਨ ਨਾਲੋਂ ਬੱਚੇ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹਿਣ ਦੀ ਲੋੜ ਹੈ।
 
 
ਇਸ ਮੌਕੇ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਨੇ ਜੀਵਨ ਲਈ ਨਿਰਧਾਰਿਤ ਟੀਚਿਆਂ ਬਾਰੇ ਆਪਣੀ ਸਾਂਝ ਪਾਈ ਅਤੇ ਹੋਰ ਵੀ ਮਿਹਨਤ ਨਾਲ ਆਪਣੀ ਮੰਜ਼ਿਲ ਹਾਸਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ, ਮਿਸ਼ਨ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਤੇ ਸਬੰਧਤ ਸਕੂਲਾਂ ਦੇ ਮੁਖੀ ਵੀ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

: ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

: CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

: ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਸਕੂਲ ਆਫ ਐਮੀਨੈਂਸ ਵਿੱਚ 9 ਵੀਂ ਵਿੱਚ ਦਾਖਲ ਹੋਣ ਲਈ ਰੋਪੜ ਜਿਲੇ ਦੇ 56% ਵਿਦਿਆਰਥੀ ਹੀ ਪਾਸ ਕਰ ਸਕੇ ਦਾਖਲਾ ਪ੍ਰੀਖਿਆ

: ਸਕੂਲ ਆਫ ਐਮੀਨੈਂਸ ਵਿੱਚ 9 ਵੀਂ ਵਿੱਚ ਦਾਖਲ ਹੋਣ ਲਈ ਰੋਪੜ ਜਿਲੇ ਦੇ 56% ਵਿਦਿਆਰਥੀ ਹੀ ਪਾਸ ਕਰ ਸਕੇ ਦਾਖਲਾ ਪ੍ਰੀਖਿਆ

ਸਰਦਾਰ ਹਰੀ ਸਿੰਘ ਮੈਮੋਰੀਅਲ ਸਕੂਲ ਸੈਕਟਰ 74 ਦਾ ਪੰਜਵੀਂ ਦਾ ਨਤੀਜਾ ਰਿਹਾ ਸ਼ਾਨਦਾਰ

: ਸਰਦਾਰ ਹਰੀ ਸਿੰਘ ਮੈਮੋਰੀਅਲ ਸਕੂਲ ਸੈਕਟਰ 74 ਦਾ ਪੰਜਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਕੰਮ ਦੀ ਗੱਲ : 15 ਅਪ੍ਰੈਲ ਤੋਂ ਬੰਦ ਹੋ ਜਾਵੇਗੀ ਤੁਹਾਡੇ ਮੋਬਾਇਲ ਦੀ ਇਹ ਸਰਵਿਸ

: ਕੰਮ ਦੀ ਗੱਲ : 15 ਅਪ੍ਰੈਲ ਤੋਂ ਬੰਦ ਹੋ ਜਾਵੇਗੀ ਤੁਹਾਡੇ ਮੋਬਾਇਲ ਦੀ ਇਹ ਸਰਵਿਸ

ਪੈਪਸੀਕੋ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਨੂੰ ਦਸ ਲੈਪਟਾਪ ਅਤੇ ਵਾਟਰਕੂਲਰ ਭੇਂਟ

: ਪੈਪਸੀਕੋ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਨੂੰ ਦਸ ਲੈਪਟਾਪ ਅਤੇ ਵਾਟਰਕੂਲਰ ਭੇਂਟ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਨੇ ਸਲਾਨਾ ਨਤੀਜਾ ਐਲਾਨਿਆ

: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਨੇ ਸਲਾਨਾ ਨਤੀਜਾ ਐਲਾਨਿਆ

ਸਿੱਖਿਆ ਵਿਭਾਗ ਵੱਲੋਂ SOE ਅਤੇ Meritorious ਸਕੂਲਾਂ ’ਚ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ 30 ਨੂੰ

: ਸਿੱਖਿਆ ਵਿਭਾਗ ਵੱਲੋਂ SOE ਅਤੇ Meritorious ਸਕੂਲਾਂ ’ਚ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ 30 ਨੂੰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਵਿੱਦਿਅਕ ਸ਼ੈਸ਼ਨ ਲਈ ਅਹਿਮ ਹੁਕਮ ਜਾਰੀ

: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਵਿੱਦਿਅਕ ਸ਼ੈਸ਼ਨ ਲਈ ਅਹਿਮ ਹੁਕਮ ਜਾਰੀ

X