ਨਵੀਂ ਦਿੱਲੀ, 2 ਫਰਵਰੀ, ਦੇਸ਼ ਕਲਿੱਕ ਬਿਓਰੋ :
ਚਰਚਿਤ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਦਾ ਅੱਜ ਦੇਹਾਂਤ ਹੋ ਗਿਆ। 32 ਸਾਲਾ ਪੂਨਮ ਪਾਂਡੇ ਨੇ ਅੱਜ ਜੱਦੀ ਸ਼ਹਿਰ ਕਾਨਪੁਰ ਵਿੱਚ ਆਖਰੀ ਸ਼ਾਹ ਲਏ। ਇਸ ਸਬੰਧੀ ਪੂਨਮ ਪਾਂਡੇ ਦੀ ਟੀਮ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਪੂਨਮ ਪਾਂਡੇ ਦਾ ਵੀਰਵਾਰ ਰਾਤ ਨੂੰ ਉਨ੍ਹਾਂ ਦੇ ਸ਼ਹਿਰ ਕਾਨਪੁਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸਸਕਾਰ ਕਦੋਂ ਹੋਵੇਗਾ ਅਜੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪੂਨਮ ਪਾਂਡੇ ਸਰਵਾਈਕਲ ਕੈਂਸਰ ਦੀ ਪੀੜਤ ਸੀ, ਜਿਸ ਦੇ ਚਲਦਿਆਂ ਉਸਦਾ ਦੇਹਾਂਤ ਹੋ ਗਿਆ।