Hindi English Thursday, 30 November 2023 🕑
BREAKING
ਪੰਜਾਬ ਭਰ ‘ਚ ਪੈ ਰਿਹਾ ਮੀਂਹ,ਵਧੇਗੀ ਠੰਢ,ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਭਾਰਤੀ ਅਫ਼ਸਰ ਨੇ ਦਿੱਤਾ ਸੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਹੁਕਮ, ਅਮਰੀਕੀ ਚਾਰਜਸ਼ੀਟ ‘ਚ ਦਾਅਵਾ ਸਿਹਤਨਾਮਾ: ਉਦਾਸੀ ਰੋਗ ਦੇ ਕਾਰਨ ਲੱਛਣ, ਇਲਾਜ ਤੇ ਉਪਾਅ ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸ਼ੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਅੱਜ ਮੀਟਿੰਗ ਸੱਦੀ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ 1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਦੀ ਭਰਤੀ ਸਬੰਧੀ ਹਾਈਕੋਰਟ ਵਿੱਚ ਅਗਲੀ ਸੁਣਵਾਈ 13 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਮਾਲ ਵਿਭਾਗ ਦੇ ਤਿੰਨ ਅਹਿਮ ਬਿੱਲ ਪਾਸ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਨਹਿਰਾਂ ਤੇ ਜਲ ਨਿਕਾਸੀ ਬਿੱਲ-2023 ਪਾਸ ਵਿਜੀਲੈਂਸ ਬਿਓਰੋ ਵੱਲੋਂ ਆਬਕਾਰੀ ਅਧਿਕਾਰੀ ਬਲਵੀਰ ਕੁਮਾਰ ਵਿਰਦੀ ਦਾ ਸਹਿਦੋਸ਼ੀ ਭਗਵੰਤ ਭੂਸ਼ਨ ਕਾਬੂ

ਮਨੋਰੰਜਨ

More News

ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

Updated on Wednesday, November 15, 2023 18:07 PM IST

ਹੋਣਹਾਰ ਅਤੇ ਉਭਰਦੇ ਗਾਇਕਾ ਨੂੰ ਅੱਗੇ ਲਿਆਉਣਾ ਸਾਡਾ ਮੁੱਖ ਮਕਸਦ : ਪ੍ਰੋਡਿਊਸਰ ਪ੍ਰਿਤਪਾਲ ਸਿੰਘ

ਮੋਹਾਲੀ, 15 ਨਵੰਬਰ, ਦੇਸ਼ ਕਲਿੱਕ ਬਿਓਰੋ : 

ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸੂਫੀ ਗਾਇਕੀ ਨੂੰ ਪ੍ਰਫੁਲਿਤ ਕਰਨ ਦੀ ਚੇਟਕ ਲਾਈ ਉਭਰਦੀ ਗਾਇਕਾ ਕੌਰ ਗਿੱਲ ਦਾ ਪਲੇਠਾ ਗੀਤ ‘ਚੂੜਾ’ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਪੰਜਾਬੀ ਯੂ.ਕੇ. ਰਿਕਾਰਡਜ਼’ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਕਰਦਿਆਂ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਹੋਣਹਾਰ ਅਤੇ ਉਭਰਦੇ ਗਾਇਕਾ ਨੂੰ ਆਰਥਿਕ ਤੰਗੀ ਅਤੇ ਹੋਰ ਕਾਰਨਾਂ ਕਰਕੇ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ, ਅਸੀਂ ਉਹਨਾਂ ਦੀ ਬਾਂਹ ਫੜ ਕੇ ਬਿਹਤਰ ਭਵਿੱਖ ਪ੍ਰਦਾਨ ਕਰਨਾ ਚਾਹੁੰਦੇ ਹਾਂ। ਉਹਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਵਿਨੋਦ ਰੱਤੀ ‘ਦੇਸੀ ਹੇਕ’ ਨੇ ਦਿੱਤਾ ਹੈ ਅਤੇ ਗੀਤ ਦੀ ਵੀਡੀਓਗ੍ਰਾਫੀ ਮਨਜੀਤ ਥਿੰਦ ਫਿਲਮਜ਼ ਵੱਲੋਂ ਕੀਤੀ ਗਈ ਹੈ, ਜਦਕਿ ਇਹ ਗੀਤ ਮਾਡਲ ਵਿੱਕ ਚੀਮਾ ਅਤੇ ਮੁਗੁਧਾ ਆਹਲੂਵਾਲੀਆ ‘ਤੇ ਫਿਲਮਾਇਆ ਗਿਆ ਹੈ।

ਇਸ ਮੌਕੇ ਗੀਤਕਾਰ ਅਤੇ ਗਾਇਕਾ ਕੌਰ ਗਿੱਲ ਨੇ ਦੱਸਿਆ ਕਿ ਹਰੇਕ ਲੜਕੀ ਦਾ ਚੂੜਾ ਪਾਉਣਾ ਇੱਕ ਸੁਪਨਾ ਹੁੰਦਾ ਹੈ ਅਤੇ ਇਸੇ ਮਕਸਦ ਨੂੰ ਲੈ ਕੇ ਮੈਂ ਇਸ ਗੀਤ ਦੀ ਚੋਣ ਕੀਤੀ ਹੈ। ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਦੀ ਧੀ ਹੈ ਅਤੇ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਮੇਰੇ ਲਈ ਰੱਬ ਬਣ ਕੇ ਬਹੁੜੇ ਹਨ, ਜਿਨ੍ਹਾਂ ਨੇ ਮੈਨੂੰ ਪੰਜਾਬੀ ਸਭਿਆਚਾਰਕ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਂ ਇਸ ਲਈ ਉਹਨਾਂ ਦੀ ਸਦਾ ਹੀ ਰਿਣੀ ਰਹਾਂਗੀ। ਕੌਰ ਗਿੱਲ ਨੇ ਅੱਗੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਇਕੀ ਦੀ ਚੇਟਕ ਸੀ ਪਰ ਗਰੀਬੀ ਕਾਰਨ ਉਸ ਨੂੰ ਅੱਗੇ ਵਧਣ ਦਾ ਅਵਸਰ ਪ੍ਰਾਪਤ ਨਹੀਂ ਹੋਇਆ। ਉਸ ਦਾ ਕਹਿਣਾ ਹੈ ਕਿ ਗਾਇਕੀ ਦੇ ਨਾਲ ਨਾਲ ਉਸ ਨੂੰ ਸੂਫੀਆਨਾ ਗਾਇਕੀ ਦਾ ਵੀ ਸ਼ੌਕ ਪੈਦਾ ਹੋਇਆ, ਜਿਸ ਲਈ ਉਹ ਕਾਫੀ ਰਿਆਜ਼ ਵੀ ਕਰਦੀ ਹੈ। ਉਸਨੇ ਨੌਜਵਾਨ ਅਤੇ ਉਭਰਦੇ ਗਾਇਕਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਿਹਨਤ ਕਰਨਾ ਨਾ ਛੱਡਣ, ਰੱਬ ਇੱਕ ਨਾ ਇੱਕ ਦਿਨ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਬਖ਼ਸ਼ਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ "ਚੂੜਾ" ਗੀਤ ਪ੍ਰੀ-ਵੈਡਿੰਗ ਪ੍ਰੋਗਰਾਮਾਂ ਦਾ ਵੀ ਸ਼ਿੰਗਾਰ ਬਣੇਗਾ।

ਵੀਡੀਓ

ਹੋਰ
Have something to say? Post your comment
ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

: ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਨਤਮਸਤਕ

VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

: VIDEO : ਨਵੇਂ ਗੀਤ ਮੋਬਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ

ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: ਗੁਰਮਨ ਮਾਨ ਨੇ 'ਦਿ ਬਰੂ ਬੈਰਲਜ਼' ਵਿੱਚ ਮਹਿਫਿਲ ਜਮਾਈ

: "ਯੂ ਐਂਡ ਆਈ ਫਿਲਮਜ਼ ਪ੍ਰੋਡਕਸ਼ਨ ਨੇ ਬੰਗਾ ਵਿੱਚ ' ਬੂਹੇ ਬਾਰੀਆਂ' ਦੀ ਟੀਮ ਦੇ ਨਾਲ ਮਨਾਇਆ ਤੀਜ ਦਾ ਤਿਉਹਾਰ"

ਪੰਜਾਬੀ ਗਾਇਕ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਆਸਟ੍ਰੇਲੀਆ ‘ਚ ਹੋਣ ਵਾਲੇ ਸਾਰੇ ਸ਼ੋਅ ਰੱਦ

: ਪੰਜਾਬੀ ਗਾਇਕ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਆਸਟ੍ਰੇਲੀਆ ‘ਚ ਹੋਣ ਵਾਲੇ ਸਾਰੇ ਸ਼ੋਅ ਰੱਦ

ਆਲੀਆ, ਆਸਮਾ ਅਤੇ ਅਰਮਾਨ ਦੀ 'ਉਡਾਰੀਆਂ’ ਵਿੱਚ ਨਵੀਂ ਐਂਟਰੀ

: ਆਲੀਆ, ਆਸਮਾ ਅਤੇ ਅਰਮਾਨ ਦੀ 'ਉਡਾਰੀਆਂ’ ਵਿੱਚ ਨਵੀਂ ਐਂਟਰੀ

ਪ੍ਰਾਚੀਨ ਕਲਾ ਕੇਂਦਰ ਵੱਲੋਂ ਸੰਗੀਤਕ 'ਮਲਹਾਰ ਉਤਸਵ' 4 ਅਤੇ 5 ਅਗਸਤ ਨੂੰ

: ਪ੍ਰਾਚੀਨ ਕਲਾ ਕੇਂਦਰ ਵੱਲੋਂ ਸੰਗੀਤਕ 'ਮਲਹਾਰ ਉਤਸਵ' 4 ਅਤੇ 5 ਅਗਸਤ ਨੂੰ

4 ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਵਾਲੇ 82 ਸਾਲਾ ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਕੀਤੀ ਖ਼ੁਦਕੁਸ਼ੀ

: 4 ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਵਾਲੇ 82 ਸਾਲਾ ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਕੀਤੀ ਖ਼ੁਦਕੁਸ਼ੀ

ਸੁਰਿੰਦਰ ਛਿੰਦੇ ਦੇ ਗੀਤ ਹਮੇਸ਼ਾ ਵੱਜਦੇ ਰਹਿਣਗੇ

: ਸੁਰਿੰਦਰ ਛਿੰਦੇ ਦੇ ਗੀਤ ਹਮੇਸ਼ਾ ਵੱਜਦੇ ਰਹਿਣਗੇ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਾਂਭ ਕੇ ਰੱਖੇਗੀ ਫਿਲਮ ਛੋਟਾ ਸਰਦਾਰ ਜ਼ੋਰਾਵਰ ਸਿੰਘ

: ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਾਂਭ ਕੇ ਰੱਖੇਗੀ ਫਿਲਮ ਛੋਟਾ ਸਰਦਾਰ ਜ਼ੋਰਾਵਰ ਸਿੰਘ

X