Hindi English Monday, 06 May 2024 🕑
BREAKING
ਸ਼ੁਭਕਰਨ ਦੀ ਮੌਤ ਦਾ ਮਾਮਲਾ : ਹਾਈਕੋਰਟ ਵੱਲੋਂ ਬਣਾਈ ਕਮੇਟੀ ਅੱਜ ਕਰੇਗੀ ਕਿਸਾਨਾਂ ਦੇ ਬਿਆਨ ਦਰਜ ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲਾ ਭਾਜਪਾ ਦਾ ਸਟੰਟ : ਚਰਨਜੀਤ ਚੰਨੀ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 06-05-2024 ਬ੍ਰਾਜ਼ੀਲ ‘ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸਥਿਤੀ ਵਿਗੜੀ, 58 ਲੋਕਾਂ ਦੀ ਮੌਤ ਅਨੰਤਨਾਗ 'ਚ ਪੰਜਾਬ ਦਾ ਜਵਾਨ ਸ਼ਹੀਦ ਕਿਸਾਨ ਆਗੂ ਦਾ ਕਤਲ, ਅਣਪਛਾਤੇ ਵਿਆਕਤੀਆਂ ਖਿਲਾਫ ਮਾਮਲਾ ਦਰਜ ਖੇਤਾਂ ਵਿੱਚ ਲਾਈ ਅੱਗ ਨੇ ਲਈ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਪੰਜਾਬ ‘ਚ 44 ਸਾਲਾ ਕਿਸਾਨ ਵੱਲੋਂ ਖੁਦਕੁਸ਼ੀ, ਵਕੀਲ,ਪੰਪ ਮਾਲਕ ਤੇ ਆੜ੍ਹਤੀ ਸਮੇਤ ਕਈਆਂ ‘ਤੇ ਪਰਚਾ ਦਰਜ ਹਰ ਦੂਜੀ ਔਰਤ ਮੋਟਾਪੇ ਦਾ ਸ਼ਿਕਾਰ, PGI ਦੀ ਖੋਜ ‘ਚ ਦਾਅਵਾ

ਚੰਡੀਗੜ੍ਹ

More News

ਪੰਜਾਬ ਸੋਸ਼ਲ ਅਲਾਇੰਸ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਜੰਨਤ ਕੌਰ ਨੂੰ ਉਮੀਦਵਾਰ ਐਲਾਨਿਆ

Updated on Wednesday, April 24, 2024 17:58 PM IST

ਮੋਹਾਲੀ, 24 ਅਪ੍ਰੈਲ :ਦੇਸ਼ ਕਲਿੱਕ ਬਿਓਰੋ

ਪੰਜਾਬ ਸ਼ੋਸਲ ਅਲਾਇੰਸ (ਪੀ.ਐਸ.ਏ) ਪੰਜਾਬ ਦੀਆਂ ਤਿੰਨ ਕ੍ਰਾਂਤੀਕਾਰੀ ਵਿਚਾਰਧਾਰਾਵਾਂ - ਸਿੱਖ ਫਲਸਫਾ, ਅੰਬੇਦਕਰਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ 'ਤੇ ਅਧਾਰਿਤ ਜਥੇਬੰਦੀਆਂ ਵੱਲੋਂ ਮਿਲ ਕੇ ਬਣਾਏ ਪੰਜਾਬ ਸੋਸ਼ਲ ਅਲਾਇੰਸ ਨੇ ਅੱਜ ਮੋਹਾਲੀ ਵਿੱਚ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਹਰਜਿੰਦਰ ਕੌਰ ਉਰਫ ਜੰਨਤ ਕੌਰ ਨੂੰ ਆਪਣਾ ਸਮਾਜ ਪਾਰਟੀ ਤੋਂ ਆਪਣਾ ਉਮੀਦਵਾਰ ਦਾ ਐਲਾਨਿਆ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਇੱਕ ਭਰਵੀਂ ਕਾਨਫਰੰਸ ਦੌਰਾਨ ਚੇਅਰਮੈਨ ਪੰਜਾਬ ਸੋਸ਼ਲ ਅਲਾਇੰਸ ਕੁਲਦੀਪ ਸਿੰਘ ਈਸਾਪੁਰੀ ਅਤੇ ਪ੍ਰਧਾਨ ਆਪਣਾ ਸਮਾਜ ਪਾਰਟੀ ਡਾ. ਸਵਰਨ ਸਿੰਘ ਸਾਬਕਾ ਆਈ.ਏ ਐਸ ਨੇ ਦੱਸਿਆ ਕਿ ਚੰਡੀਗੜ੍ਹ ਸ਼ਹਿਰ ਪੰਜਾਬ ਦਾ ਹਿੱਸਾ ਹੋਣ ਕਰਕੇ ਅਸੀਂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਹਰਜਿੰਦਰ ਕੌਰ ਨੂੰ ਉਮੀਦਵਾਰ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਅਲਾਇੰਸ ਦੇ ਵਿੱਚ ਬਹੁਜਨ ਮੁਕਤੀ ਪਾਰਟੀ, ਆਪਣਾ ਸਮਾਜ ਪਾਰਟੀ, ਰੈਵੋਲਿਊਸਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ), ਸ਼੍ਰੋਮਣੀ ਅਕਾਲੀ ਦਲ ਫ਼ਤਹਿ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਭਾਰਤ ਮੁਕਤੀ ਮੋਰਚਾ ਪੰਜਾਬ, ਲੋਕ ਰਾਜ ਪਾਰਟੀ, ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਦਕਰਵਾਦੀ, ਬਹੁਜਨ ਮੁਕਤੀ ਪਾਰਟੀ ਚੰਡੀਗੜ੍ਹ, ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ, 11 ਨਿਹੰਗ ਸਿੰਘ ਜਥੇਬੰਦੀਆਂ, ਸੰਵਿਧਾਨ ਬਚਾਓ ਦੇਸ਼ ਬਚਾਓ ਸੰਘਰਸ਼ ਸਮਿਤੀ, ਰਾਸ਼ਟਰੀ ਕਿਸਾਨ ਮੋਰਚਾ ਪੰਜਾਬ, ਬਹੁਜਨ ਮੁਕਤੀ ਮੋਰਚਾ ਚੰਡੀਗੜ੍ਹ ਆਦਿ ਸਮਾਜਿਕ ਤੇ ਰਾਜਨੀਤਿਕ ਸੰਗਠਨ ਸ਼ਾਮਿਲ ਹਨ।

ਇਸ ਮੌਕੇ ਕੁਲਦੀਪ ਸਿੰਘ ਈਸਾਪੁਰੀ ਨੇ ਕਿਹਾ ਕਿ ਪੰਜਾਬ ਸੋਸ਼ਲਿਸਟ ਅਲਾਇੰਸ ਹੁਣ ਤੱਕ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਗੱਠਜੋੜ ਪੰਜਾਬ ਸੋਸ਼ਲਿਸਟ ਅਲਾਇੰਸ ਸਾਰੇ ਮਹੱਤਵਪੂਰਨ ਮਸਲਿਆਂ ਉੱਤੇ ਫੈਸਲੇ ਲਵੇਗੀ ਅਤੇ ਦੇਸ਼ ਦੀ ਜਨਤਾ ਨੂੰ ਉਹਨਾਂ ਦਾ ਬਣਦਾ ਹੱਕ ਦੇਣ ਕਈ ਜੱਦੋ ਜਹਿਦ ਕਰੇਗੀ।

ਡਾ: ਸਵਰਨ ਸਿੰਘ ਸਾਬਕਾ ਆਈਏਐਸ ਨੇ ਕਿਹਾ ਕਿ ਦੇਸ਼ ਅੰਦਰ ਗਰੀਬਾਂ ਦੀ ਆਰਥਿਕ ਹਾਲਤ, ਬੇਰੁਜ਼ਗਾਰੀ, ਮਜ਼ਦੂਰਾਂ ਦਾ ਦੁਰ ਉਪਯੋਗ, ਸੀਰੀ ਪ੍ਰਥਾ, ਐਮ ਜੀ ਮਨਰੇਗਾ ਵਿਚ ਗਰੀਬਾਂ ਦੀ ਲੁੱਟ ਘਸੁੱਟ, ਵਿਗੜ ਚੁੱਕੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਚੋਰ ਬਜ਼ਾਰੀ ਅਤੇ ਨਸ਼ਿਆਂ ਦੀ ਸਮੱਗਲਿੰਗ, ਅਫਸਰਸ਼ਾਹੀ ਦੀ ਮਨਮਾਨੀ, ਪੁਲਿਸ ਦਾ ਅਤਿਆਚਾਰ ਵਰਗੀਆਂ ਬੀਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਪੰਜਾਬ ਮਾਫੀਆਂ ਦਾ ਸਰਦਾਰ ਬਣ ਚੁੱਕਾ ਹੈ। ਜਮੀਨ ਮਾਫੀਆ, ਸ਼ਰਾਬ ਮਾਫੀਆ, ਪਾਣੀਆਂ ਦਾ ਮਾਫੀਆ, ਰੇਤ ਬਜਰੀ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਐਜੂਕੇਸ਼ਨ ਮਾਫੀਆ ਅਤੇ ਹੋਰ ਕਿਸਮ ਦੇ ਮਾਫੀਆ ਨੂੰ ਬੰਦ ਕਰਕੇ ਇੰਨੇ ਕੁ ਫੰਡਜ਼ ਪੈਦਾ ਕਰੇਗੀ ਜਿਸ ਨਾਲ ਪੰਜਾਬ ਦਾ 4 ਲੱਖ ਕਰੋੜ ਦਾ ਕਰਜ਼ ਤਾਂ ਕੀ ਆਉਣ ਵਾਲੇ 100 ਸਾਲ ਦਾ ਬਜਟ ਵੀ ਪੈਦਾ ਕਰਕੇ ਸਰਕਾਰ ਦੀ ਆਮਦਨ ਵਿੱਚ ਅਥਾਹ ਵਾਧਾ ਕਰੇਗੀ। ਬਚਿਆ ਹੋਇਆ ਧੰਨ, ਪੰਜਾਬ ਵਿਚ ਸਕੂਲਾਂ ਦਾ ਹਾਲਤ ਵਿਚ ਸੁਧਾਰ ਲੈ ਕੇ ਆਵੇਗੀ, ਵਿਦਿਆ ਮੁਫਤ ਅਤੇ ਜਰੂਰੀ ਕੀਤੀ ਜਾਵੇਗੀ। ਅਧਿਆਪਕਾਂ ਨੂੰ ਮੋਰਚੇ ਲਾ ਕੇ ਸੰਘਰਸ਼ ਨਹੀਂ ਕਰਨਾ ਪਵੇਗਾ, ਪੰਜਾਬ ਵਿਚ ਹਸਪਤਾਲਾਂ ਦੀ ਦਸ਼ਾ ਸੁਧਾਰੀ ਜਾਵੇਗੀ, ਗਰੀਬਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ। ਕਿਰਤੀ, ਗਰੀਬ ਅਤੇ ਗਰੀਬ ਕਿਸਾਨਾਂ ਲੋਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ । ਹਰ ਇੱਕ ਨਾਗਰਿਕ ਲਈ ਮਿੰਨੀਮਮ ਇਨਕਮ ਗਰੰਟੀ ਦੀ ਯੋਜਨਾ ਲਾਗੂ ਕਰੇਗੀ ਅਤੇ ਇਹ ਆਮਦਨ ਲੋੜਵੰਦਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਜਮਾਂ ਕਰਵਾਈ ਜਾਵੇਗੀ। ਬੇਜ਼ਮੀਨੇ ਮਜ਼ਦੂਰਾਂ ਲਈ ਲੈਂਡ ਬੈਂਕ ਬਣਾਇਆ ਜਾਵੇਗਾ ਅਤੇ ਪਸ਼ੂ ਪਾਲਣ ਨੂੰ ਮਨਰੇਗਾ ਨਾਲ ਜੋੜਿਆ ਜਾਵੇਗਾ।

ਵੀਡੀਓ

ਹੋਰ
Have something to say? Post your comment
ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

: ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

: ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

: ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੈ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ

: ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੈ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ

ਚੰਡੀਗੜ੍ਹ ‘ਚ 30 ਅਪ੍ਰੈਲ ਨੂੰ ਕਈ ਸੜਕਾਂ ਰਹਿਣਗੀਆਂ ਬੰਦ

: ਚੰਡੀਗੜ੍ਹ ‘ਚ 30 ਅਪ੍ਰੈਲ ਨੂੰ ਕਈ ਸੜਕਾਂ ਰਹਿਣਗੀਆਂ ਬੰਦ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਪੰਜ ਦਿਨਾਂ ਫਰੀ ਮੈਗਾ ਕੈਂਪ ਦੀ ਸ਼ਰੂਆਤ

: ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਪੰਜ ਦਿਨਾਂ ਫਰੀ ਮੈਗਾ ਕੈਂਪ ਦੀ ਸ਼ਰੂਆਤ

ਮੋਹਾਲੀ 'ਚ NRI ਦੀ ਕਰੋੜਾਂ ਦੀ 22 ਏਕੜ ਜ਼ਮੀਨ ਉਤੇ ਸਾਬਕਾ IPS ਅਫਸਰ ਦੀ ਟੇਢੀ ਨਜ਼ਰ

: ਮੋਹਾਲੀ 'ਚ NRI ਦੀ ਕਰੋੜਾਂ ਦੀ 22 ਏਕੜ ਜ਼ਮੀਨ ਉਤੇ ਸਾਬਕਾ IPS ਅਫਸਰ ਦੀ ਟੇਢੀ ਨਜ਼ਰ

ਚੰਡੀਗੜ੍ਹ: ਪੁਲਿਸ ਚੌਕੀ ਦੇ ਸਾਹਮਣੇ ਤੋਂ ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼

: ਚੰਡੀਗੜ੍ਹ: ਪੁਲਿਸ ਚੌਕੀ ਦੇ ਸਾਹਮਣੇ ਤੋਂ ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼

ਚੰਡੀਗੜ੍ਹ: ਨਾਮੀ ਹੋਟਲ ਮਾਲਕ ਦੇ ਘਰ ਚੋਰੀ ਦੀ ਵੱਡੀ ਵਾਰਦਾਤ

: ਚੰਡੀਗੜ੍ਹ: ਨਾਮੀ ਹੋਟਲ ਮਾਲਕ ਦੇ ਘਰ ਚੋਰੀ ਦੀ ਵੱਡੀ ਵਾਰਦਾਤ

ਟ੍ਰੈਫਿਕ ਜਾਮ ਤੋਂ ਬਚਣ ਲਈ ਦਰਸ਼ਕ ਸਮੇਂ ਸਿਰ ਸਟੇਡੀਅਮ ਪਹੁੰਚਣ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੱਲ੍ਹ ਦੇ ਮੈਚ ਤੋਂ ਪਹਿਲਾਂ ਦਰਸ਼ਕਾਂ ਨੂੰ ਸਲਾਹ

: ਟ੍ਰੈਫਿਕ ਜਾਮ ਤੋਂ ਬਚਣ ਲਈ ਦਰਸ਼ਕ ਸਮੇਂ ਸਿਰ ਸਟੇਡੀਅਮ ਪਹੁੰਚਣ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੱਲ੍ਹ ਦੇ ਮੈਚ ਤੋਂ ਪਹਿਲਾਂ ਦਰਸ਼ਕਾਂ ਨੂੰ ਸਲਾਹ

X