Hindi English Monday, 20 May 2024 🕑
BREAKING
ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਮੈਂ ਉਸ ਜ਼ਮੀਨ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 3 ਦੀ ਮੌਤ ਜੁੱਤੀਆਂ ਦੇ 3 ਵਪਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੌਰਾਨ ਮਿਲੇ 60 ਕਰੋੜ ਰੁਪਏ ਦੇ ਨੋਟ ਜੁੱਤੀਆਂ ਦੇ 3 ਵਪਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੌਰਾਨ ਮਿਲੇ 60 ਕਰੋੜ ਰੁਪਏ ਦੇ ਨੋਟ ਅਕਾਲੀ ਦਲ ਨੂੰ ਝਟਕਾ, ਜ਼ਿਲ੍ਹਾ ਪ੍ਰੀਸ਼ਦ ਦਾ ਸਾਬਕਾ ਚੇਅਰਮੈਨ ‘ਆਪ’ ‘ਚ ਸ਼ਾਮਲ PM ਮੋਦੀ ਪੰਜਾਬ ਆਉਣਗੇ, ਕਰਨਗੇ ਤਿੰਨ ਰੈਲੀਆਂ ਵੋਕੇਸ਼ਨਲ ਸਟਾਫ ਐਸੋਸੀਏਸ਼ਨ ਪੰਜਾਬ ਨੇ ਲੈਕਚਰਾਰ ਦੇ ਬਰਾਬਰ ਗ੍ਰੇਡ ਦੇਣ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਜਨਰਲਾਈਜ ਕਰਨ ਕੀਤੀ ਮੰਗ ਲੋਕ ਸਭਾ ਚੋਣਾਂ ‘ਚ ਫਰਲੋ ਲੈਣ ਲਈ ਡੇਰਾ ਸਿਰਸਾ ਮੁੱਖੀ ਪਹੁੰਚਿਆ ਹਾਈਕੋਰਟ

ਸਿੱਖਿਆ/ਤਕਨਾਲੋਜੀ

More News

ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

Updated on Wednesday, May 08, 2024 17:00 PM IST

 
ਮੋਰਿੰਡਾ 8 ਮਈ(  ਭਟੋਆ)
 
ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ 118 ਸਕੂਲ ਆਫ ਐਮੀਨੈਂਸ  ਅਤੇ 10 ਮੈਰੀਟੋਰੀਅਸ ਸਕੂਲਾਂ ਵਿੱਚ ਗਿਆਰਵੀਂ ਜਮਾਤ ਵਿੱਚ ਦਾਖਲਾ ਪ੍ਰੀਕਿਰਿਆ ਸ਼ੁਰੂ ਕਰਨ  ਲਈ ਕਾਂਊਸਲਿੰਗ ਸਬੰਧੀ ਸ਼ੈਡਿਊਲ ਜਾਰੀ ਕਰ ਦਿੱਤਾ ਹੈ।ਜਿਸ ਅਨੁਸਾਰ  ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਲਈ ਆਯੋਜਿਤ ਕੀਤੀ ਗਈ ਸਾਂਝੀ ਦਾਖਲਾ ਪ੍ਰੀਖਿਆ ਦੀਆਂ ਮੈਰਿਟ ਸੂਚੀਆਂ ਜਾਰੀ ਕਰਕੇ 9 ਮਈ ਤੋ  13 ਮਈ ਤੱਕ ਅਤੇ ਸਕੂਲ ਆਫ ਐਮੀਨੈਂਸ ਵਿੱਚ 15 ਮਈ ਤੋ ਕਾਂਊਸਲਿੰਗ  ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਲਈ ਸੂਬੇ ਦੇ 23 ਜਿਲਿਆਂ ਵਿੱਚ ,ਜਿਲਾ ਪੱਧਰ ਤੇ ਕਾਂਊਸਲਿੰਗ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿੱਥੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੇ ਦਸਤਾਵੇਜ ਵੈਰੀਫਾਈ ਕੀਤੇ ਜਾਣਗੇ ।
 
ਸਿੱਖਿਆ ਵਿਭਾਗ ਵੱਲੋ ਜਾਰੀ ਸ਼ੈਡਿਊਲ ਅਨੁਸਾਰ 9 ਮਈ ਤੋ ਮੈਰੀਟੋਰੀਅਸ ਸਕੂਲਾਂ ਵਿੱਚ 4600 ਸੀਟਾਂ ( 2875 ਲੜਕੀਆਂ ਤੇ 1725 ਲੜਕੇ) ਲਈ ਕਾਂਊਸਲਿੰਗ ਕੀਤੀ ਜਾਣੀ ਹੈ, ਜਿਸ ਲਈ ਵਿਭਾਗ ਵੱਲੋ ਮੈਰਿਟ ਸੂਚੀ ਵੀ ਜਾਰੀ ਕੀਤੀ ਗਈ ਹੈ । ਵਿਭਾਗ ਵੱਲੋ ਲੜਕੇ ਅਤੇ ਲੜਕੀਆਂ ਦੀ  ਜਾਰੀ ਕੀਤੀ ਵੱਖੋ ਵੱਖਰੀ  ਮੈਰਿਟ ਸੂਚੀ ਅਨੁਸਾਰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਦੀਆਂ ਚਾਰ ਕੈਟਾਗਰੀਜ ਬਣਾਈਆਂ ਗਈਆਂ ਹਨ ਜਿਨਾਂ ਵਿੱਚ ਜਨਰਲ , ਪ੍ਰਾਈਵੇਟ ਸਕੂਲ, ਵੂਮਨ ਹੈਡਡ ਹਾਊਸ ਹੋਲਡ, ਅਤੇ ਦਿਵਿਆਂਗ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। 2421 ਲੜਕਿਆਂ ਦੀ  ਮੈਰਿਟ ਸੂਚੀ ਅਨੁਸਾਰ ਜਨਰਲ ਵਰਗ ਦੇ  ਵਿਦਿਆਰਥੀਆਂ ( ਲੜਕਿਆਂ) ਨੂੰ  83 ਅੰਕ ਤੋਂ ਲੈ ਕੇ  143 ਅੰਕ  ਤੱਕ,  ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ 53 ਅੰਕ ਤੋਂ ਲੈ ਕੇ  135 ਤੱਕ ਅਤੇ ਦਿਵਿਆਂਗ ਵਿਦਿਆਰਥੀਆਂ ਨੂੰ 54 ਅੰਕ ਤੋਂ ਲੈ ਕੇ 102  ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੌਂਸਲਿੰਗ ਲਈ ਬੁਲਾਇਆ ਗਿਆ ਹੈ ਜਦਕਿ 3843 ਵਿਦਿਆਰਥਣਾ ਜਾਰੀ ਦਿੱਤੀ ਗਈ ਮੈਰਿਟ ਸੂਚੀ ਵਿੱਚ 90 ਤੋ 143 ਅੰਕ ਹਾਸਲ ਕਰਨ ਵਾਲੀਆਂ ਜਨਰਲ ਵਰਗ ਦੀਆਂ ਵਿਦਿਆਰਥਣਾਂ ਨੂੰ, 53 ਤੋ 128 ਅੰਕ, ਵੂਮਨ ਹੈਡਡ ਹਾਊਸ ਨਾਲ ਸੰਬੰਧਿਤ ਵਿਦਿਆਰਥਣਾਂ ਲਈ 53 ਤੋ 122 ਅੰਕ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਅਤੇ  54 ਤੋ 93 ਅੰਕ ਲੈਣ ਵਾਲੀਆਂ ਦਿਵਿਆਂਗ ਵਿਦਿਆਰਥਣਾਂ ਨੂੰ ਕੌਂਸਲਿੰਗ ਲਈ ਯੋਗ ਐਲਾਨਿਆ ਗਿਆ।
ਪੰਜਾਬ ਦੇ, ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ 23 ਜਿਲ੍ਹਿਆਂ ਵਿੱਚ ਜਿਲਾ ਪੱਧਰ ਤੇ ਸਥਾਪਿਤ ਕੀਤੇ ਗਏ ਕੌਂਸਲਿੰਗ ਸੈਂਟਰਾਂ ਵਿੱਚ ਉਪਰੋਕਤ ਯੋਗ ਵਿਅਕਤੀਆਂ ਦੇ ਦਸਤਾਵੇਜ ਵੈਰੀਫਾਈ ਕਰਨ ਲਈ ਸਕੂਲ ਪ੍ਰਿੰਸੀਪਲਾਂ ਦੀ ਅਗਵਾਈ ਹੇਠ ਛੇ ਮੈਂਬਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਨਾਂ ਵਿੱਚ ਸਾਇੰਸ ਅਤੇ ਕਮਰਸ ਵਿਸ਼ਿਆਂ ਦੇ ਲੈਕਚਰਾਂ ਤੋਂ ਬਿਨਾਂ ਕੰਪਿਊਟਰ ਫੈਕਲਟੀ ਅਤੇ ਇੱਕ ਇੱਕ 9 ਟੀਚਿੰਗ ਸਟਾਫ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਸੂਬੇ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ 60% ਸੀਟਾਂ ਲੜਕੀਆਂ ਲਈ ਅਤੇ 40% ਸੀਟਾਂ ਲੜਕਿਆਂ ਲਈ ਰਾਖਵੀਆਂ ਹਨ ਜਦਕਿ ਮੈਰੀਟੋਰੀਅਸ ਸਕੂਲ ਤਲਵਾੜਾ ਵਿੱਚ ਸਾਰੀਆਂ ਸੀਟਾਂ ਲੜਕੀਆਂ ਲਈ ਰਾਖਵੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਪ੍ਰਾਈਵੇਟ ਸਕੂਲ ਅਤੇ ਮਾਨਤਾ ਪ੍ਰਾਪਤ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਲਈ 10 ਪ੍ਰਤੀਸ਼ਤ ਸੀਟਾਂ ਆਟਾ ਦਾਲ ਸਕੀਮ ਤਹਿਤ ਰਿਜਰਵ ਹਨ,  ਸਰੀਰਕ ਪੱਖੋਂ ਵਿਕਲਾਂਗ ਲੜਕੀਆਂ ਲਈ 10 ਪ੍ਰਤੀਸ਼ਤ ਅਤੇ ਲੜਕਿਆਂ ਲਈ ਪੰਜ ਪ੍ਰਤੀਸ਼ਤ ਸੀਟਾਂ, ਜਦ ਕਿ ਵੂਮੈਨ ਹੈਡਡ ਹਾਊਸ ਹੋਲਡ ਲਈ 20% ਸੀਟਾਂ ਰਾਖਵੀਂਆਂ ਕੀਤੀਆਂ ਗਈਆਂ ਹਨ।
 ਇਹਨਾਂ ਸਕੂਲਾਂ ਵਿੱਚ ਦਾਖਲਾ ਲੈਣ ਲਈ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਦਸਵੀਂ ਜਮਾਤ ਵਿੱਚੋਂ 65 ਪ੍ਰਤੀਸ਼ਤ ਨੰਬਰ ਅਤੇ ਬਾਕੀ ਸਾਰੀ ਕੈਟਾਗਰੀਆਂ ਦੇ ਵਿਦਿਆਰਥੀਆਂ ਲਈ 70% ਨੰਬਰ ਹਾਸਲ ਕਰਨੇ ਲਾਜ਼ਮੀ ਕੀਤੇ ਗਏ ਹਨ, ਅਤੇ ਇਹਨਾਂ ਨੰਬਰਾਂ ਤੋਂ ਘੱਟ ਲੈਣ ਵਾਲੇ ਕਿਸੇ ਵੀ ਵਿਦਿਆਰਥੀ ਨੂੰ ਦਾਖਲੇ ਲਈ ਵਿਚਾਰਿਆਂ ਨੇ ਹੀ ਜਾਵੇਗਾ ਭਾਵੇਂ ਕਿ ਉਹਨਾਂ ਦਾ ਨਾਮ ਵਿਭਾਗ ਵੱਲੋਂ ਜਾਰੀ ਮੈਰਿਟ ਸੂਚੀ ਵਿੱਚ ਸ਼ਾਮਿਲ ਵੀ ਕਿਉਂ ਨਾ ਹੋਵੇ। ਸਿੱਖਿਆ ਵਿਭਾਗ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਸਕੂਲਾਂ ਵਿੱਚ ਦਾਖਲਾ ਮੈਰਿਟ ਸੁਚੀ ਅਨੁਸਾਰ ਹੀ ਕੀਤਾ ਜਾਵੇਗਾ ਅਤੇ ਦਾਖਲੇ ਲਈ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਦੋ ਦਿਨਾਂ ਦੇ ਅੰਦਰ ਅੰਦਰ ਅਲਾਟ ਹੋਏ ਸਕੂਲ ਨੂੰ ਹਾਜਰੀ ਦੇਣੀ ਹੋਵੇਗੀ।
ਸਿੱਖਿਆ ਵਿਭਾਗ ਵੱਲੋਂ  ਮੈਰਿਟ ਸੂਚੀ ਵਿੱਚ ਆਏ ਵਿਦਿਆਰਥੀਆਂ ਨੂੰ ਸੂਬੇ ਦੇ ਕਿਸੇ ਵੀ ਕੌਂਸਲਿੰਗ ਕੇਂਦਰ ਤੇ ਜਾ ਕੇ ਕੌਂਸਲਿੰਗ ਅਟੈਂਡ ਕਰਨ ਦੀ  ਸਹੂਲਤ ਦਿੱਤੀ ਗਈ ਹੈ।

ਵੀਡੀਓ

ਹੋਰ
Have something to say? Post your comment
ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

: ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

: ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

: ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

: ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

: ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

: ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

: CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

: ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

: ਸਰਕਾਰੀ ਹਾਈ ਸਕੂਲ ਕਰਹਾਲੀ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਸਕੂਲ ਆਫ ਐਮੀਨੈਂਸ ਵਿੱਚ 9 ਵੀਂ ਵਿੱਚ ਦਾਖਲ ਹੋਣ ਲਈ ਰੋਪੜ ਜਿਲੇ ਦੇ 56% ਵਿਦਿਆਰਥੀ ਹੀ ਪਾਸ ਕਰ ਸਕੇ ਦਾਖਲਾ ਪ੍ਰੀਖਿਆ

: ਸਕੂਲ ਆਫ ਐਮੀਨੈਂਸ ਵਿੱਚ 9 ਵੀਂ ਵਿੱਚ ਦਾਖਲ ਹੋਣ ਲਈ ਰੋਪੜ ਜਿਲੇ ਦੇ 56% ਵਿਦਿਆਰਥੀ ਹੀ ਪਾਸ ਕਰ ਸਕੇ ਦਾਖਲਾ ਪ੍ਰੀਖਿਆ

X