Hindi English Saturday, 27 July 2024 🕑
BREAKING
ਕੈਨੇਡਾ ਦੀ ਐਡਮਿੰਟਨ ਪੁਲਿਸ ਵੱਲੋਂ ਛੇ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਮੋਹਾਲੀ : 11 ਲੋਕਾਂ ਨੂੰ ਕੁਤਿਆਂ ਨੇ ਕੱਟਿਆ, ਦੋ ਦੀ ਹਾਲਤ ਨਾਜੁਕ ਭਾਰੀ ਮੀਂਹ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ 'ਚ ਤਿੰਨ ਜਵਾਨ ਜ਼ਖਮੀ BSF ਵੱਲੋਂ ਪਾਕਿਸਤਾਨੀ ਘੁਸਪੈਠੀਆ ਕਾਬੂ, ਪੰਜਾਬ ਪੁਲਿਸ ਹਵਾਲੇ ਕੀਤਾ PM ਮੋਦੀ ਦੀ ਪ੍ਰਧਾਨਗੀ ‘ਚ ਨੀਤੀ ਆਯੋਗ ਗਵਰਨਿੰਗ ਕੌਂਸਲ ਦੀ ਮੀਟਿੰਗ ਅੱਜ, ਪੰਜਾਬ ਸਮੇਤ ਕਈ ਰਾਜਾਂ ਨੇ ਕੀਤਾ ਬਾਈਕਾਟ ਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ 'ਤੇ ਸ਼ਿਕੰਜਾ ਕੱਸਿਆ : ਹਰਪਾਲ ਸਿੰਘ ਚੀਮਾ ਪੰਜਾਬ ‘ਚ ਘੱਟ ਮੀਂਹ ਪੈਣ ਕਾਰਨ ਪਾਰਾ 40 ਡਿਗਰੀ ਤੋਂ ਪਾਰ, ਦੋ ਦਿਨ ਬਾਰਿਸ਼ ਦੀ ਸੰਭਾਵਨਾ 27 ਜੁਲਾਈ : ਅੱਜ ਦਾ ਇਤਿਹਾਸ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, 27-07-2024

ਪ੍ਰਵਾਸੀ ਪੰਜਾਬੀ

More News

ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ 'ਤੇ, 13 ਮਈ ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ

Updated on Sunday, May 12, 2024 21:29 PM IST

 
 
ਦਲਜੀਤ ਕੌਰ 
 
ਪ੍ਰਿੰਸ ਐਡਵਰਡ ਆਈਲੈਂਡ, 12 ਮਈ, 2024: ਕੈਨੇਡਾ ਦੇ ਸੂਬੇ ਪ੍ਰਿੰਸ ਐਡਵਰਡ ਆਈਲੈਂਡ (ਪੀ. ਈ. ਆਈ.) ਵਿੱਚ ਸੈਂਕੜੇ ਕੱਚੇ ਵਿਦੇਸ਼ੀ ਕਾਮੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪੀ. ਈ. ਆਈ. ਕੈਨੇਡਾ ਦਾ ਘੱਟ ਵਸੋਂ ਵਾਲਾ ਸੂਬਾ ਹੈ ਅਤੇ ਇਸਦੇ ਪੇਂਡੂ ਖੇਤਰਾਂ ਵਿੱਚ ਵਸੋਂ ਦੇ ਵਾਧੇ ਅਤੇ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਅਕਸਰ ਸੂਬਾ ਸਰਕਾਰਾਂ, ਫੈਡਰਲ ਸਰਕਾਰ ਨਾਲ ਮਿਲਕੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਵਿਦੇਸ਼ੀ ਕਾਮਿਆਂ ਲਈ ਨਰਮ ਰੱਖਦੀਆਂ ਆ ਰਹੀਆਂ ਹਨ। ਕੰਮ ਦੀ ਭਾਲ ਅਤੇ ਪੱਕੇ ਹੋਣ ਲਈ ਅਕਸਰ ਵਿਦੇਸ਼ੀ ਕਾਮੇ ਅਜਿਹੇ ਸੂਬਿਆਂ ਵੱਲ ਪ੍ਰਵਾਸ ਕਰਦੇ ਰਹਿੰਦੇ ਹਨ। ਪਰੰਤੂ ਫਰਵਰੀ ਮਹੀਨੇ ਵਿੱਚ ਪੀ. ਈ. ਆਈ. ਸੂਬੇ ਦੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੀਆਂ ਗਈਆਂ ਨਵੀਆਂ ਤਬਦੀਲੀਆਂ ਕਰਕੇ ਇਸ ਸੂਬੇ ਵਿੱਚ ਕੰਮ ਕਰਦੇ ਅਨੇਕਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆ ਸਿਰ ਪੱਕੇ ਹੋਣ ਤੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਦੀ ਤਲਵਾਰ ਲਟਕ ਗਈ ਹੈ। ਇਹਨਾਂ ਨਵੀਆਂ ਨੀਤੀਆਂ ਤਹਿਤ ਜਿੱਥੇ ਪੁਆਂਇਟ ਸਿਸਟਮ ਵਿੱਚ ਵਾਧਾ ਕੀਤਾ ਗਿਆ ਹੈ ਉੱਥੇ ‘ਵਿਕਰੀ ਅਤੇ ਸੇਵਾਵਾਂ’ ਖੇਤਰ ਦੇ ਕਾਮਿਆਂ ਨੂੰ ਸੂਬਾਈ ਨਾਮਜ਼ਦਗੀ ਪ੍ਰੋਗਰਾਮ (ਪੀਐਨਪੀ) ਤੋਂ ਬਾਹਰ ਕਰ ਦਿੱਤਾ ਗਿਆ ਹੈ। ਪੀਐਨਪੀ ਚੋਂ ਬਾਹਰ ਹੋਣ ਕਰਕੇ ਜਿਹਨਾਂ ਕਾਮਿਆਂ ਦੇ ਪੋਸਟ-ਗ੍ਰੈਜੂਏਟ ਵਰਕ ਪਰਮਿਟ (ਪੀਜੀਡਬਲਯੂਪੀ) ਦੀ ਮਿਆਦ ਖਤਮ ਹੋ ਰਹੀ ਹੈ ਉਹ ਅੱਗੇ ਨਹੀਂ ਵਧੇਗੀ ਜਿਸ ਕਾਰਨ ਉਹਨਾਂ ਦਾ ਕੈਨੇਡਾ ਵਿੱਚ ਰਹਿਣਾ ਤੇ ਕੰਮ ਕਰਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਇਮੀਗ੍ਰੇਸ਼ਨ ਨੀਤੀਆਂ ਵਿੱਚ ਹੋਈਆਂ ਇਹਨਾਂ ਤਬਦੀਲੀਆਂ ਨੂੰ ਲੈ ਕੇ ਵਿਦੇਸ਼ੀ ਕਾਮਿਆਂ ਵਿੱਚ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਹੈ। ਇਹ ਵਿਦੇਸ਼ੀ ਨੌਜਵਾਨ ਕਾਮੇ ‘ਪ੍ਰੋਟੈਸਟ ਪੀ. ਈ. ਆਈ. 2024’ ਨਾਮ ਦੇ ਗਰੁੱਪ ਹੇਠ ਲਾਮਬੰਦ ਹੋ ਕੇ ਸੰਘਰਸ਼ ਕਰ ਰਹੇ ਹਨ।
 
 
ਨੌਜਵਾਨ ਕਾਮਿਆਂ ਦੇ ਇਸ ਸੰਘਰਸ਼ ਵਿੱਚ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ (ਮਾਇਸੋ) ਵੱਲੋਂ ਉਹਨਾਂ ਦੇ ਸੰਘਰਸ਼ ਨਾਲ ਇਕਜੁੱਟਤਾ ਜ਼ਾਹਰ ਕਰਦਿਆਂ ਮਾਇਸੋ ਦੀ ਆਗੂ ਮਨਪ੍ਰੀਤ ਕੌਰ ਲੌਂਗੋਵਾਲ ਨੇ ਰੋਸ ਰੈਲੀ ਨੂੰ ਸੰਬੋਧਨ ਕੀਤਾ। ਉਸਨੇ ਕਿਹਾ ਕਿ ਕੈਨੇਡਾ ਸਰਕਾਰ ਨੌਜਵਾਨ ਕਾਮਿਆਂ ਤੇ ਵਿਦਿਆਰਥੀਆਂ ਨੂੰ ਕੱਠਪੁਤਲੀਆਂ ਵਾਂਗ ਨਚਾ ਰਹੀ ਹੈ। ਕਾਮਿਆਂ ਦੀ ਘਾਟ ਤੇ ਵਸੋਂ ਦੇ ਵਾਧੇ ਨੂੰ ਲੈ ਕੇ ਪਹਿਲਾਂ ਵੱਖ-ਵੱਖ ਸੂਬਿਆਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਨਰਮ ਕਰ ਦਿੱਤੀਆਂ ਜਾਂਦੀਆਂ ਹਨ ਤੇ ਘਾਟ ਪੂਰੀ ਹੋਣ ਤੇ ਅਚਾਨਕ ਇਮੀਗ੍ਰੇਸ਼ਨ ਨੀਤੀਆਂ ਬਦਲਕੇ ਨੌਜਵਾਨਾਂ-ਵਿਦਿਆਰਥੀਆਂ ਦੇ ਭਵਿੱਖ ਦੀ ਡੋਰ ਅੱਧ ਵਿਚਾਲੇ ਕੱਟ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸੰਸਾਰ ਭਰ ਵਿੱਚ ਵੱਧਦੇ ਸੰਕਟ ਕਾਰਨ ਪ੍ਰਵਾਸੀ ਕਾਮਿਆਂ ਉੱਤੇ ਹਮਲੇ ਵੀ ਤੇਜ ਹੋ ਰਹੇ ਹਨ ਤੇ ਇਸ ਸਮੇਂ ਪ੍ਰਵਾਸੀ ਕਾਮਿਆਂ ਨੂੰ ਜੱਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ। ਇਸ ਸਮੇਂ ਪ੍ਰਭਾਵਿਤ ਨੌਜਵਾਨ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ 13 ਮਈ ਦਿਨ ਸੋਮਵਾਰ ਨੂੰ ਸ਼ਾਰਲੇਟਾਊਨ ਪੀਐਨਪੀ ਦਫਤਰ ਸਾਹਮਣੇ ਇੱਕ ਰੋਜ਼ਾ ਹੜਤਾਲ ਦਾ ਐਲਾਨ ਕੀਤਾ।
 
 
ਉਹਨਾਂ ਦੀਆਂ ਮੰਗਾਂ ਹਨ ਕਿ ਨਵੀਆਂ ਬਦਲੀਆਂ ਨੀਤੀਆਂ ਪਹਿਲਾਂ ਤੋਂ ਕੰਮ ਕਰ ਰਹੇ ਕਾਮਿਆਂ ਉੱਤੇ ਲਾਗੂ ਨਾ ਕੀਤੀਆਂ ਜਾਣ, ਸਾਰੇ ਸੈਕਟਰਾਂ (ਵਿਕਰੀ, ਸੇਵਾਵਾਂ ਤੇ ਭੋਜਨ ਖੇਤਰ) ਵਿੱਚ ਨਿਰਪੱਖ ਨਾਮਜ਼ਦਗੀ ਪ੍ਰੋਗਰਾਮ (ਪੀਐਨਪੀ) ਯਕੀਨੀ ਬਣਾਇਆ ਜਾਵੇ ਅਤੇ ਫੈਡਰਲ ਤੇ ਸੂਬਾ ਸਰਕਾਰਾਂ ਵੱਲੋਂ ਅਚਾਨਕ ਤਬਦੀਲ ਕੀਤੀਆਂ ਨੀਤੀਆਂ ਕਾਰਨ ਪ੍ਰਭਾਵਿਤ ਹੋਏ ਨੌਜਵਾਨ ਕਾਮਿਆਂ ਦੇ ਪੋਸਟ-ਗ੍ਰੈਜੂਏਟ ਵਰਕ ਪਰਮਿਟ (ਪੀਜੀਡਬਲਯੂਪੀ) ਵਧਾਏ ਜਾਣ। ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ (ਮਾਇਸੋ) ਦੇ ਆਗੂ ਮਨਪ੍ਰੀਤ ਕੌਰ ਲੌਂਗੋਵਾਲ, ਵਰੁਣ ਖੰਨਾ, ਹਰਿੰਦਰ ਮਹਿਰੋਕ ਤੇ ਖੁਸ਼ਪਾਲ ਗਰੇਵਾਲ ਨੇ ਪੀ. ਈ. ਆਈ. ’ਚ ਵਸਦੇ ਵਿਦੇਸ਼ੀ ਕਾਮਿਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਇਨਸਾਫਪਸੰਦ ਲੋਕਾਂ ਤੇ ਸੰਸਥਾਵਾਂ ਨੂੰ ਨੌਜਵਾਨਾਂ ਦੇ ਇਸ ਹੱਕੀ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ।
 
 

ਵੀਡੀਓ

ਹੋਰ
Have something to say? Post your comment
ਕੈਨੇਡਾ 'ਚ ਇਕ ਵਾਰ ਫਿਰ ਹਿੰਦੂ ਮੰਦਰ ‘ਤੇ ਲਿਖੇ PM ਮੋਦੀ ਵਿਰੋਧੀ ਨਾਅਰੇ

: ਕੈਨੇਡਾ 'ਚ ਇਕ ਵਾਰ ਫਿਰ ਹਿੰਦੂ ਮੰਦਰ ‘ਤੇ ਲਿਖੇ PM ਮੋਦੀ ਵਿਰੋਧੀ ਨਾਅਰੇ

ਦਿਲਜੀਤ ਦੋਸਾਂਝ ਦੇ ਚੱਲ ਰਹੇ ਪ੍ਰੋਗਰਾਮ ‘ਚ ਅਚਾਨਕ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

: ਦਿਲਜੀਤ ਦੋਸਾਂਝ ਦੇ ਚੱਲ ਰਹੇ ਪ੍ਰੋਗਰਾਮ ‘ਚ ਅਚਾਨਕ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਇਟਲੀ ‘ਚ 33 ਭਾਰਤੀ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਏ, ਜ਼ਿਆਦਾਤਰ ਪੰਜਾਬੀ, ਦੋ ਮੁਲਜ਼ਮ ਵੀ ਪੰਜਾਬੀ, 5.45 ਲੱਖ ਯੂਰੋ ਜ਼ਬਤ

: ਇਟਲੀ ‘ਚ 33 ਭਾਰਤੀ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਏ, ਜ਼ਿਆਦਾਤਰ ਪੰਜਾਬੀ, ਦੋ ਮੁਲਜ਼ਮ ਵੀ ਪੰਜਾਬੀ, 5.45 ਲੱਖ ਯੂਰੋ ਜ਼ਬਤ

22 ਸਾਲਾ ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

: 22 ਸਾਲਾ ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ

: 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕੀਤਾ ਅਮਰੀਕਾ ਹਵਾਲੇ

: ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕੀਤਾ ਅਮਰੀਕਾ ਹਵਾਲੇ

ਅਮਰੀਕਾ ਦੇ ਨਿਊਜਰਸੀ 'ਚ ਦੋ ਪੰਜਾਬਣ ਭੈਣਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਦੂਜੀ ਗੰਭੀਰ, ਮੁਲਜ਼ਮ ਕਾਬੂ

: ਅਮਰੀਕਾ ਦੇ ਨਿਊਜਰਸੀ 'ਚ ਦੋ ਪੰਜਾਬਣ ਭੈਣਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਦੂਜੀ ਗੰਭੀਰ, ਮੁਲਜ਼ਮ ਕਾਬੂ

ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ

: ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ

ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ ‘ਚ ਪੇਸ਼ੀ

: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ ‘ਚ ਪੇਸ਼ੀ

ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ

: ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ

X